Friday, April 17, 2026
spot_img
spot_img

ਸਾਡੇ ਬੁਜੂਰਗ ਹਨ ਸਾਡੇ ਸਮਾਜ ਦੀ ਪਹਿਚਾਣ: ਮੇਅਰ ਪਦਮਜੀਤ ਸਿੰਘ ਮਹਿਤਾ

Date:

spot_img

👉ਕਲੈਪਿੰਗ ਐਂਡ ਲਾਫਿੰਗ ਕਲੱਬ ਵੱਲੋਂ ਮੇਅਰ ਸਾਹਿਬ ਨੂੰ ਮੈਂਬਰਸ਼ਿਪ ਡਾਇਰੈਕਟਰੀ ਭੇਂਟ
👉ਸਫਾਈ ਸੇਵਕ ਯੂਨੀਅਨ ਨੇ ਵੀ ਆਪਣੀਆਂ ਮੰਗਾਂ ਸਬੰਧੀ ਮੇਅਰ ਸਾਹਿਬ ਨਾਲ ਕੀਤੀ ਮੁਲਾਕਾਤ
Bathinda News: ਕਲੈਪਿੰਗ ਐਂਡ ਲਾਫਿੰਗ ਕਲੱਬ ਰੋਜ਼ ਗਾਰਡਨ ਬਠਿੰਡਾ ਦੇ ਪ੍ਰਧਾਨ ਚੌਧਰੀ ਪ੍ਰਤਾਪ ਸਿੰਘ ਅਤੇ ਜਨਰਲ ਸਕੱਤਰ ਸ਼੍ਰੀ ਐਮਆਰ ਮਦਾਨ ਨੇ ਆਪਣੇ ਕਲੱਬ ਦੀ ਮੈਂਬਰਸ਼ਿਪ ਡਾਇਰੈਕਟਰੀ ਦਾ ਪੰਜਵਾਂ ਐਡੀਸ਼ਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੂੰ ਭੇਂਟ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਮੇਅਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਕਲੱਬ ਦੇ 200 ਮੈਂਬਰਾਂ ਵਿੱਚੋਂ 70 ਤੋਂ 86 ਸਾਲ ਤੱਕ ਦੀ ਉਮਰ ਦੇ ਕਰੀਬ 80 ਮੈਂਬਰ ਅਜਿਹੇ ਹਨ, ਜੋ ਤੁਰਨ ਫਿਰਨ ਵਿੱਚ ਦਿੱਕਤ ਮੰਨਦੇ ਹਨ, ਜਿਨ੍ਹਾਂ ਲਈ ਓਪਨ ਜਿੰਮ, ਰੋਜ਼ ਗਾਰਡਨ ਵਿੱਚ ਇੱਕ ਨਵਾਂ ਸਾਈਕਲ ਹੋਰ ਲਗਵਾਇਆ ਜਾਵੇ ਅਤੇ ਪੁਰਾਣੇ ਸਾਈਕਲ ਦੀ ਰਿਪੇਅਰ ਕਰਵਾਈ ਜਾਵੇ।

ਇਹ ਵੀ ਪੜ੍ਹੋ  ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਹਿਜ਼ 36 ਮਹੀਨਿਆਂ ’ਚ ਨੌਜਵਾਨਾਂ ਨੂੰ 52,606 ਸਰਕਾਰੀ ਨੌਕਰੀਆਂ ਦੇ ਕੇ ਇਤਿਹਾਸ ਰਚਿਆ

ਉਨ੍ਹਾਂ ਇਹ ਵੀ ਮੰਗ ਰੱਖੀ ਕਿ ਇਨ੍ਹਾਂ ਸਾਈਕਲਾਂ ਦੀ ਰਿਪੇਅਰ ਲਈ ਇੱਕ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ, ਤਾਂ ਜੋ ਕਲੱਬ ਦੇ ਬੁਜੂਰਗ ਮੈਂਬਰਾਂ ਨੂੰ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਇਹ ਵੀ ਮੰਗ ਰੱਖੀ ਕਿ ਓਪਨ ਜਿੰਮ ਵਿੱਚ ਦੋ ਇੰਸਟਰੂਮੈਂਟਸ/ ਮਸ਼ੀਨਾਂ ਦੀ ਮੁਰੰਮਤ ਕਰਵਾਈ ਜਾਵੇ। ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬੁਜੂਰਗ ਸਾਡੇ ਸਮਾਜ ਦੇ ਉਹ ਥੰਮ ਹਨ, ਜਿਨ੍ਹਾਂ ਵੱਲੋਂ ਸਮਾਜ ਨੂੰ ਨਵੀਂ ਸੇਧ ਦੇਣੀ ਹੁੰਦੀ ਹੈ ਅਤੇ ਸਾਡੇ ਬੁਜੂਰਗ ਹੀ ਮਜ਼ਬੂਤ ਤੇ ਚੰਗੇ ਸਮਾਜ ਦੀ ਪਹਿਚਾਣ ਹੁੰਦੇ ਹਨ, ਜਿਨ੍ਹਾਂ ਦੀਆਂ ਹਰੇਕ ਸਮੱਸਿਆਵਾਂ ਦਾ ਸਮਾਧਾਨ ਕਰਨਾ ਸਾਡਾ ਫਰਜ਼ ਬਣਦਾ ਹੈ। ਮੇਅਰ ਮਹਿਤਾ ਨੇ ਕਿਹਾ ਕਿ ਕਲੈਪਿੰਗ ਐਂਡ ਲਾਫਿੰਗ ਕਲੱਬ ਨੇ ਸਮਾਜ ਨੂੰ ਚੰਗੀ ਸਿਹਤ ਦੇਣ ਲਈ ਇੱਕ ਨਵੀਂ ਪਹਿਚਾਣ ਦਿੱਤੀ ਹੈ। ਮੇਅਰ ਸਾਹਿਬ ਵੱਲੋਂ ਕਲੱਬ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਵੀ ਕਲੱਬ ਦੇ ਅਹੁਦੇਦਾਰਾਂ ਨੂੰ ਦਿੱਤਾ ਗਿਆ।

ਇਹ ਵੀ ਪੜ੍ਹੋ  ਅਮਨ ਅਰੋੜਾ ਦੀ ਹਾਜ਼ਰੀ ’ਚ ਰਾਜਵਿੰਦਰ ਕੌਰ ਥਿਆੜਾ ਨੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਭਾਲੀ ਜਿੰਮੇਵਾਰੀ

ਇਸਤੋਂ ਇਲਾਵਾ ਮੇਅਰ ਪਦਮਜੀਤ ਸਿੰਘ ਮਹਿਤਾ ਨੂੰ ਸਫਾਈ ਸੇਵਕ ਯੂਨੀਅਨ ਨੇ ਮਿਲ ਕੇ ਆਪਣੀਆਂ ਮੰਗਾਂ ਦੇ ਹੱਲ ਲਈ ਅਪੀਲ ਕੀਤੀ, ਜਿਸ ਸਬੰਧੀ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਦਾ ਉਚਿਤ ਹੱਲ ਕੀਤਾ ਜਾਵੇਗਾ। ਅੱਜ ਦਿਨ ਭਰ ਮੇਅਰ ਨੂੰ ਮਿਲਣ ਲਈ ਸ਼ਹਿਰ ਦੀਆਂ ਸੰਗਤਾਂ ਪਹੁੰਚੀਆਂ ਸਨ, ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਮੇਅਰ ਸਾਹਿਬ ਨੇ ਮੌਕੇ ‘ਤੇ ਨਿਪਟਾਰਾ ਵੀ ਕਰਵਾਇਆ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਨਗਰ ਨਿਗਮ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ, ਉਨ੍ਹਾਂ ਦੇ ਸਮੇਂ ਦੀ ਬਚਤ ਕੀਤੀ ਜਾਵੇ ਅਤੇ ਉਨ੍ਹਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...