RSS ਆਗੂ ਰੁਲਦਾ ਸਿੰਘ ਕਤਲ ਕਾਂਡ ’ਚ ਭਾਈ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਬਰੀ

0
177
+1

Patiala News: ਪਟਿਆਲਾ ’ਚ ਕਰੀਬ 16 ਸਾਲ ਪਹਿਲਾਂ ਆਰਐਸਐਸ ਦੇ ਆਗੂ ਰੁਲਦਾ ਸਿੰਘ ਦੇ ਕਤਲ ਕਾਂਡ ਕੇਸ ’ਚ ਮਹੱਤਵਪੂਰਨ ਫੈਸਲਾ ਸੁਣਾਊਂਦਿਆਂ ਭਾਈ ਜਗਤਾਰ ਸਿੰਘ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਪੁਲਿਸ ਦੋਨਾਂ ਵਿਰੁਧ ਅਦਾਲਤ ਵਿਚ ਕੋਈ ਵੀ ਦੋਸ਼ ਸਾਬਤ ਕਰਨ ਤੋਂ ਅਸਫ਼ਲ ਰਹੀ ਸੀ। ਕੁੱਲ 18 ਜਣਿਆਂ ਨੂੰ ਨਾਮਜਦ ਕੀਤਾ ਗਿਆ ਸੀ, ਜਿੰਨ੍ਹਾਂ ਵਿਚ ਤਿੰਨ ਬ੍ਰਿਟਿਸ਼ ਨਾਗਰਿਕ ਵੀ ਸਨ।

ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 24 ਦਿਨਾਂ ਵਿਚ ਫਾਜ਼ਿਲਕਾ ਜ਼ਿਲ੍ਹੇ ਵਿਚ 123 ਤਸਕਰ ਕਾਬੂ- ਸਵਪਨ ਸ਼ਰਮਾ

ਜਿਕਰਯੋਗ ਹੈ ਕਿ 29 ਜੁਲਾਈ 2009 ਦੀ ਸ਼ਾਮ ਨੂੰ ਸੀਨੀਅਰ ਆਰਐਸਐਸ ਆਗੂ ਰੁਲਦਾ ਸਿੰਘ ਨੂੰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸਦੇ ਘਰ ਦੇ ਸਾਹਮਣੇ ਹੀ ਗੋਲੀਆਂ ਮਾਰ ਦਿੱਤੀਆਂ ਸਨ। ਹਾਲਾਂਕਿ ਉਸਨੂੰ ਗੰਭੀਰ ਹਾਲਤ ਵਿਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਪ੍ਰੰਤੂ 2 ਹਫਤਿਆਂ ਬਾਅਦ ਮੌਤ ਹੋ ਗਈ ਸੀ। ਇਸ ਕੇਸ ਵਿਚ ਅਦਾਲਤ ਨੇ ਸਾਲ 2015 ਵਿਚ ਦਰਸ਼ਨ ਸਿੰਘ ਮਕੜੋਪੁਰ, ਜਗਮੋਹਨ ਸਿੰਘ, ਦਲ ਸਿੰਘ, ਗੁਰਜੰਟ ਸਿੰਘ ਅਤੇ ਅਮਰਜੀਤ ਸਿੰਘ ਨੂੰ ਬਰੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ ਬਠਿੰਡਾ ’ਚ ਪਤੀ ਨੇ ਕੀਤੀ ਆਤਮਹੱਤਿਆ; ਪ੍ਰੋਫੈਸਰ ਪਤਨੀ ਸਹਿਤ ਸਹੁਰੇ ਪ੍ਰਵਾਰ ਵਿਰੁਧ ਕੇਸ ਦਰਜ਼

ਇਸੇ ਤਰ੍ਹਾਂ ਤਿੰਨ ਬ੍ਰਿਟਿਸ ਨਾਗਰਿਕਾਂ ਨੂੰ ਵੀ ਇਸ ਕੇਸ ਵਿਚ ਬਰੀ ਕੀਤਾ ਜਾ ਚੂੱਕਾ ਹੈ ਜਦੋਂ ਕਿ ਟਾਈਗਰਜ਼ ਫੋਰਸ ਨਾਲ ਸਬੰਧਤ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਖ਼ਿਲਾਫ਼ ਮੁਕੱਦਮਾ ਚੱਲ ਰਿਹਾ ਸੀ । ਇੰਨ੍ਹਾਂ ਦੇ ਵਕੀਲ ਬਲਜਿੰਦਰ ਸਿੰਘ ਸੋਢੀ ਨੇ ਮੀਡੀਆ ਨੂੰ ਦਸਿਆ ਕਿ, ‘‘ ਉਨ੍ਹਾਂ ਦੇ ਮੁਵੱਕਲਾ ਵਿਰੁਧ ਪੁਲਿਸ ਕੋਲ ਕੋਈ ਠੋਸ ਸਬੂਤ ਨਹੀਂ ਸੀ, ਜਿਸ ਕਾਰਨ ਅਦਾਲਤ ਨੇ ਇੰਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ’’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here