
ਸਿਖਿਆ ਕ੍ਰਾਂਤੀ ਦਾ ਮਕਸਦ ਸਰਕਾਰੀ ਸਕੂਲਾਂ ਦਾ ਕਰਨਾ ਹੈ ਬਹੁਪੱਖੀ ਵਿਕਾਸ ਤੇ ਲਿਆਉਣੀ ਹੈ ਨਵੀ ਕ੍ਰਾਂਤੀ
Jalalabad News:ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ—ਨਿਰਦੇਸ਼ਾਂ ਅਤੇ ਸਿਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਸਰਕਾਰੀ ਸਕੂਲਾਂ ਦੇ ਬਹੁਪੱਖੀ ਵਿਕਾਸ ਲਈ ਉਲੀਕੇ ਗਏ ਪ੍ਰੋਜੈਕਟ ਪੰਜਾਬ ਸਿਖਿਆ ਕ੍ਰਾਂਤੀ ਦੀ ਅੱਜ ਪੂਰੇ ਸੂਬੇ ਅੰਦਰ ਸ਼ੁਰੂਆਤ ਕੀਤੀ ਗਈ ਹੈ।ਇਸੇ ਤਹਿਤ ਹਲਕਾ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਜਲਾਲਾਬਾਦ ਹਲਕੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਅਲਿਆਣਾ, ਸਰਕਾਰੀ ਹਾਈ ਸਕੂਲ ਅਲਿਆਣਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਘਟਿਆਂ ਵਾਲੀ ਬੋਦਲਾ ਵਿਖੇ ਕੁੱਲ 37 ਲੱਖ ਦੀ ਲਾਗਤ ਨਾਲ ਸਮਾਰਟ ਕਲਾਸ ਰੁਮ, ਨਵੇ ਪਖਾਣੇ, ਸਕੂਲਾਂ ਦੀ ਚਾਰ ਦੀਵਾਰੀ, ਲਾਇਬੇ੍ਰਰੀ, ਸਾਇੰਸ ਲੈਬ, ਕੰਪਿਉਟਰ ਲੈਬ, ਖੇਡ ਦਾ ਸਮਾਨ ਆਦਿ ਰਿਪੇਅਰਿੰਗ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।
ਇਹ ਵੀ ਪੜ੍ਹੋ ਬਰਨਾਲਾ ਪੁਲਿਸ ਦੀ ਵੱਡੀ ਪ੍ਰਾਪਤੀ; ਤਿੰਨ ਦਿਨ ਪਹਿਲਾਂ ‘ਝੁੱਗੀ-ਝੋਪੜੀ’ ‘ਚੋਂ ਅਗਵਾ ਕੀਤੇ ਬੱਚੇ ਨੂੰ ਕੀਤਾ ਬਰਾਮਦ
ਉਨ੍ਹਾਂ ਦੇ ਨਾਲ ਸਿਖਿਆ ਕੋਆਰਡੀਨੇਟਰ ਦੇਵਰਾਜ ਸ਼ਰਮਾ, ਜ਼ਿਲ੍ਹਾ ਸਿਖਿਆ ਅਫਸਰ ਸਤੀਸ਼ ਕੁਮਾਰ, ਮੁੱਖ ਅਧਿਆਪਕਾ ਜਯੌਤੀ ਸੇਤੀਆ ਤੇ ਸਿਮਰਜੀਤ ਕੌਰ, ਮੁੱਖ ਅਧਿਆਪਕ ਅਸ਼ਵਨੀ ਕਟਾਰੀਆ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਸਿਖਿਆ ਕ੍ਰਾਂਤੀ ਪ੍ਰੋਜੈਕਟ ਸਕੂਲਾਂ ਦਾ ਉਦੇਸ਼ ਸਮਝਾਉਂਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦਾ ਬਹੁਪੱਖੀ ਵਿਕਾਸ ਕਰਨਾ ਹੈ ਤੇ ਸਕੂਲਾਂ ਅੰਦਰ ਸਿਖਿਆ ਨੂੰ ਲੈ ਕੇ ਨਵੀ ਕ੍ਰਾਂਤੀ ਲਿਆਉਣੀ ਹੈ।ਵਿਧਾਇਕ ਜਲਾਲਾਬਾਦ ਸ੍ਰੀ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਲਿਆਣਾ ਵਿਖੇ 15 ਲੱਖ ਦੀ ਲਾਗਤ ਨਾਲ 2 ਸਮਾਰਟ ਕਲਾਸ ਰੂਮ, 1 ਨਵਾਂ ਪਖਾਣਾ 2 ਲੱਖ ਰੁਪਏ ਦੀ ਲਾਗਤ ਨਾਲ ਅਤੇ 2 ਪਖਾਣਿਆਂ (ਲੜਕਾ ਤੇ ਲੜਕੀ) ਦੀ ਰਿਪੇਅਰਿੰਗ 1 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਗਈ ਹੈ।
ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ 2000 ਕਰੋੜ ਰੁਪਏ ਦੀ ਲਾਗਤ ਨਾਲ ‘ਸਿੱਖਿਆ ਕ੍ਰਾਂਤੀ’ ਦਾ ਆਗਾਜ਼
ਸਰਕਾਰੀ ਹਾਈ ਸਕੂਲ ਅਲਿਆਣਾ ਵਿਖੇ 3 ਲੱਖ 10 ਹਜਾਰ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰ ਦੀਵਾਰੀ, 2 ਲੱਖ 10 ਹਜਾਰ ਰੁਪਏ ਦੀ ਲਾਗਤ ਨਾਲ ਛੱਤਾਂ ਦੀ ਰਿਪੇਅਰਿੰਗ ਅਤੇ 50 ਹਜਾਰ ਦੀ ਲਾਗਤ ਨਾਲ ਪਖਾਣਿਆਂ ਦੀ ਰਿਪੇਅਰਿੰਗ ਦਾ ਕੰਮ ਮੁਕੰਮਲ ਕੀਤਾ ਗਿਆ ਹੈ।ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਘਟਿਆ ਵਾਲੀ ਬੋਦਲਾ ਵਿਖੇ ਸਾਢੇ ਸਤ ਲੱਖ ਦੀ ਲਾਗਤ ਨਾਲ ਇਕ ਕਲਾਸ ਰੂਮ, 2 ਲੱਖ 35 ਹਜਾਰ ਨਾਲ ਸਕੂਲ ਦੀ ਚਾਰ ਦੀਵਾਰੀ, 1 ਲੱਖ 35 ਹਜਾਰ ਨਾਲ ਨਵਾਂ ਪਖਾਣਾ ਅਤੇ 2 ਲੱਖ 79 ਹਜਾਰ ਨਾਲ ਰਿਪੇਅਰਿੰਗ ਦੇ ਵਿਕਾਸ ਕਾਰਜਾਂ ਨਾਲ ਸਕੂਲ ਦੀ ਨੁਹਾਰ ਬਦਲੀ ਹੈ।ਇਸ ਮੌਕੇ ਸਕੂਲ ਪ੍ਰਿੰਸੀਪਲ ਹੰਸ ਰਾਜ, ਬਲਾਕ ਪ੍ਰਧਾਨ ਅਰਨੀਵਾਲਾ ਸਾਜਨ ਖੇੜਾ, ਸਰਪੰਚ ਗੁਰਜੀਤ ਸਿੰਘ, ਸਕੂਲ ਸਟਾਫ ਰਤਨ ਸਿੰਘ, ਕੋਮਲ ਆਹੁਜਾ, ਪ੍ਰਿਅੰਕਾ ਰਾਣੀ, ਸ਼ਕੁੰਤਲਾ ਰਾਣੀ, ਸ਼ਿਮਲਜੀਤ ਸਿੰਘ, ਨਿਸ਼ਾਂਤ, ਸੁਨੀਲ ਕੁਮਾਰ, ਮੀਨੂ ਬਾਲਾ, ਰਮਨ ਕੁਮਾਰ ਆਦਿ ਪਤਵੰਤੇ ਸਜਨ ਮੌਜੂਦ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਵਿਧਾਇਕ ਜਲਾਲਾਬਾਦ ਨੇ ਸਰਕਾਰੀ ਸਕੂਲ ਅਲਿਆਣਾ ਤੇ ਘਟਿਆ ਵਾਲੀ ਬੋਦਲਾ ਵਿਖੇ 37 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਵੱਖ—ਵੱਖ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ"




