Sunday, April 19, 2026
spot_img
spot_img

ਮੇਅਰ ਦੀ ਦਰਿਆ-ਦਿਲੀ, ਦਫ਼ਤਰ ’ਚ ਫ਼ਰਿਆਦ ਲੈ ਕੇ ਪੁੱਜੀ ਅਪਾਹਜ਼ ਮਾਤਾ ਨੂੰ ਘਰ ਜਾ ਕੇ ਦਿੱਤੀ ਇਲੈਕਟ੍ਰਿਕ ਵੀਲ੍ਹ ਚੇਅਰ

Date:

spot_img

Bathinda News: ਕਰੀਬ ਦੋ ਮਹੀਨੇ ਪਹਿਲਾਂ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਕੁਰਸੀਂ ਸੰਭਾਲਣ ਵਾਲੇ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਕਾਰਜ਼ਸੈਲੀ ਨੂੰ ਲੈ ਕੇ ਹੁਣ ਲੋਕ ਉਸਦੇ ਮੁਰੀਦ ਹੋਣ ਲੱਗੇ ਹਨ। ਕੁੱਝ ਦਿਨ ਪਹਿਲਾਂ ਇੱਕ ਬਜ਼ੁਰਗ ਅਪਾਹਜ਼ ਮਾਤਾ ਗੀਤਾ ਰਾਣੀ ਮੇਅਰ ਦਫ਼ਤਰ ਵਿਚ ਇੱਕ ਆਟੋ ਰਿਕਸ਼ਾ ’ਤੇ ਸਵਾਰ ਹੋ ਕੇ ਆਪਣੀ ਫ਼ਰਿਆਦ ਲੈ ਕੇ ਨਗਰ ਨਿਗਮ ਦਫ਼ਤਰ ਪੁੱਜੀ ਸੀ, ਪ੍ਰੰਤੂ ਮਾਤਾ ਦੇ ਚੱਲਣ ਫ਼ਿਰਨ ਤੋਂ ਅਸਮਰੱਥ ਹੋਣ ਦਾ ਪਤਾ ਲੱਗਦੇ ਹੀ ਖ਼ੁਦ ਮੇਅਰ ਪਦਮਜੀਤ ਸਿੰਘ ਮਹਿਤਾ ਉਸਨੂੰ ਆਪਣੇ ਦਫ਼ਤਰ ਤੋਂ ਬਾਹਰ ਆ ਕੇ ਮਿਲਣ ਲਈ ਪੁੱਜੇ ਸਨ ।

ਇਹ ਵੀ ਪੜ੍ਹੋ  ਵਿਜੀਲੈਂਸ ਬਿਊਰੋ ਨੇ 3000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ASI ਨੂੰ ਕੀਤਾ ਗ੍ਰਿਫ਼ਤਾਰ

ਇਸ ਮਾਤਾ ਨੇ ਅੱਖਾਂ ਵਿਚ ਪਾਣੀ ਭਰਦਿਆਂ ਮੇਅਰ ਕੋਲੋਂ ਵੀਲ੍ਹ ਚੇਅਰ ਦੀ ਮੰਗ ਕੀਤੀ ਗਈ ਸੀ। ਮੇਅਰ ਮਹਿਤਾ ਨੇ ਉਸਨੂੰ ਜਲਦੀ ਹੀ ਵੀਲ੍ਹ ਚੇਅਰ ਲੈ ਕੇ ਦੇਣ ਦਾ ਭਰੋਸਾ ਦਿੱਤਾ ਸੀ। ਇਹ ਬਜੁਰਗ ਮਾਤਾ ਕੌਂਸਲਰ ਕਮਲਜੀਤ ਕੌਰ ਭੋਲਾ ਦੇ ਵਾਰਡ ਨੰਬਰ 25 ਦੀ ਰਹਿਣ ਵਾਲੀ ਸੀ। ਅੱਜ ਇਸ ਬਜੁਰਗ ਮਾਤਾ ਨੂੰ ਅਚਨਚੇਤ ਤੋਹਫ਼ੇ ਦੇ ਰੂਪ ਵਿਚ ਇਲੈਕਟ੍ਰਿਕ ਵੀਲ੍ਹ ਚੇਅਰ ਲੈ ਕੇ ਮੇਅਰ ਪਦਮਜੀਤ ਸਿੰਘ ਮਹਿਤਾ ਉਸਦੇ ਘਰ ਪੁੱਜ ਗਏ। ਅਚਾਨਕ ਮੇਅਰ ਦੇ ਘਰ ਪੁੱਜਣ ਅਤੇ ਉਸਦੇ ਕੋਲ ਮੌਜੂਦ ਇਹ ਵੀਲ੍ਹ ਚੇਅਰ ਦੇਖ ਕੇ ਮਾਤਾ ਨੇ ਅੱਖਾਂ ਭਰ ਲਈਆਂ।

ਇਹ ਵੀ ਪੜ੍ਹੋ  ਮੁੱਖ ਮੰਤਰੀ ਵੱਲੋਂ ਮਾਝਾ ਖੇਤਰ ਨੂੰ 135 ਕਰੋੜ ਰੁਪਏ ਦਾ ਤੋਹਫਾ,ਮਿਲਕਫੈਡ ਦੇ ਵਿਸਤਾਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਮਹਿਤਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਉਸਨੂੰ ਵਿਸਵਾਸ ਦੇ ਨਾਲ ਇਸ ਕੁਰਸੀ ’ਤੇ ਬਿਠਾਇਆ ਹੈ ਤੇ ਜਿਸਦੇ ਚੱਲਦੇ ਉਸਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਸ਼ਹਿਰ ਵਾਸੀਆਂ ਦੀਆਂ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ। ਮੇਅਰ ਮਹਿਤਾ ਨੇ ਕਿਹਾ ਕਿ ਜਿਸ ਦਿਨ ਇਹ ਮਾਤਾ ਜੀ ਆਪਣੀ ਤਕਲੀਫ ਲੈ ਕੇ ਨਿਗਮ ਦਫ਼ਤਰ ਆਈ ਸੀ, ਉਸ ਦਿਨ ਤੋਂ ਹੀ ਉਹ ਇਸਦਾ ਹੱਲ ਕੱਢਣ ਲਈ ਯਤਨਸ਼ੀਲ ਹੋ ਗਏ ਸਨ ਤੇ ਹੁਣ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਉਕਤ ਇਲੈਕਟ੍ਰਿਕ ਵੀਲ੍ਹ ਚੇਅਰ ਭੇਂਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਹਨ ਅਤੇ ਆਮ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਬੇਅਦਬੀ ਘਟਨਾਵਾਂ ਸਬੰਧੀ ਬਿੱਲ ਨੂੰ ਗਵਰਨਰ ਦੀ ਪ੍ਰਵਾਨਗੀ ਦਾ ਐਡਵੋਕੇਟ ਧਾਮੀ ਵੱਲੋਂ ਸਵਾਗਤ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...