Tuesday, February 3, 2026

ਬਠਿੰਡਾ ਦੇ ਮੌਜੂਦਾ ਬੱਸ ਅੱਡੇ ਨੂੰ ਲੈ ਕੇ MLA ਜਗਰੂਪ ਸਿੰਘ ਗਿੱਲ ਦਾ ਅਹਿਮ ਐਲਾਨ

Date:

spot_img

👉ਕਿਹਾ; ਸ਼ਹਿਰ ਦੇ ਲੋਕ ਗੁੰਮਰਾਹ ਪ੍ਰਚਾਰ ਤੋਂ ਬਚਣ, ਮੌਜੂਦਾ ਬੱਸ ਅੱਡਾ ਇੱਥੇ ਹੀ ਕਾਇਮ ਰਹੇਗਾ
Bathinda News:ਪਿਛਲੇ ਕਰੀਬ 38 ਸਾਲਾਂ ਤੋਂ ਬਠਿੰਡਾ ਸ਼ਹਿਰ ਦੇ ਬੱਸ ਅੱਡੇ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਰੋਕ ਲਗਾਉਂਦਿਆਂ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਮੰਗਲਵਾਰ ਨੂੰ ਇਸ ਬੱਸ ਅੱਡੇ ਦੇ ਮੁੱਦੇ ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਆਪਣੇ ਦਫ਼ਤਰ ਵਿਚ ਬੁਲਾਈ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿਚ ਸ: ਗਿੱਲ ਨੇ ਦਾਅਵਾ ਕੀਤਾ ਕਿ ‘‘ ਬਠਿੰਡਾ ਦਾ ਮੌਜੂਦਾ ਬੱਸ ਅੱਡਾ ਇੱਥੇ ਕਾਇਮ ਰਹੇਗਾ ਜਦਕਿ ਮਲੋਟ ਰੋਡ ’ਤੇ ਨਵਾਂ ਬਣਨ ਵਾਲਾ ਬੱਸ ਅੱਡਾ ਸ਼ਹਿਰ ਦੇ ਭਵਿੱਖਮੁੱਖੀ ਵਿਕਾਸ ਨੂੰ ਲੈ ਕੇ ਉਥੇ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ। ’’ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ, ਜਿਸਦੇ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੱਸ ਅੱਡੇ ਨੂੰ ਇੱਥੋਂ ਬੰਦ ਕਰਕੇ ਸ਼ਹਿਰ ਤੋਂ ਦੂਰ ਮਲੋਟ ਰੋਡ ’ਤੇ ਲਿਜਾਇਆ ਜਾ ਰਿਹਾ।

ਇਹ ਵੀ ਪੜ੍ਹੋ ਕਹਿੰਦੇ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ..,ਗੁਆਂਢੀ ਤੋਂ ਰਿਸ਼ਵਤ ਮੰਗਦਾ ਪੰਜਾਬ ਪੁਲਿਸ ਦਾ ਸਿਪਾਹੀ ਵਿਜੀਲੈਂਸ ਵੱਲੋਂ ਕਾਬੂ  

ਵਿਧਾਇਕ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਸਹਿਤ ਉਹ ਪਹਿਲਾਂ ਹੀ ਇਹ ਸਪੱਸ਼ਟ ਕਰ ਚੂੱਕੇ ਹਨ ਕਿ ਮੌਜੂਦ ਬੱਸ ਸਟੈਂਡ ਲੋਕਲ ਬੱਸਾਂ ਦੇ ਲਈ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ ਅਤੇ ਇਹ ਸ਼ਟਲ ਬੱਸਾਂ ਦੇ ਨਾਲ ਨਵੇਂ ਬਣਨ ਵਾਲੇ ਬੱਸ ਸਟੈਂਡ ਦੇ ਨਾਲ ਵੀ ਜੁੜੇਗਾ, ਜਿਹੜੀ ਨਵੇਂ ਅਤੇ ਪੁਰਾਣੇ ਬੱਸ ਅੱਡੇ ਵਿਚਕਾਰ ਮੁਫ਼ਤ ’ਚ ਚੱਲਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੇ ਮਲੋਟ ਰੋਡ ’ਤੇ ਬਣਨ ਵਾਲੇ ਬੱਸ ਸਟੈਂਡ ਬਾਰੇ ਰੌਲਾ ਪਾਇਆ ਜਾ ਰਿਹਾ ਪ੍ਰੰਤੂ ਨਵੇਂ ਬੱਸ ਅੱਡੇ ਦੀ ਜਗ੍ਹਾਂ ਨੂੰ ਦੇਖਣ ਲਈ ਕੁੱਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਦੀਆਂ ਸਮੂਹ ਸਿਆਸੀ ਧਿਰਾਂ ਅਤੇ ਹੋਰਨਾਂ ਸੰਸਥਾਵਾਂ ਦੇ ਨਾਲ ਵਿਚਾਂਰ-ਵਿਟਾਂਦਰਾ ਕੀਤਾ ਸੀ, ਜਿਸਦੇ ਵਿਚ ਨਵੇਂ ਬੱਸ ਅੱਡੇ ਵਾਲੀ ਜਗ੍ਹਾਂ ’ਤੇ ਮੋਹਰ ਲੱਗੀ ਸੀ।

ਇਹ ਵੀ ਪੜ੍ਹੋ ਬੰਬਾਂ ਵਾਲੇ ਬਿਆਨ ’ਚ ਕਾਂਗਰਸ ਲੀਡਰਸ਼ਿਪ ਦੇ ਨਾਲ ਪ੍ਰਤਾਪ ਬਾਜਵਾ ਪੁਲਿਸ ਸਾਹਮਣੇ ਹੋਏ ਪੇਸ਼

ਉਨ੍ਹਾਂ ਕਿਹਾ ਕਿ ਉਹ ਇਸ ਗੱਲੋਂ ਹੈਰਾਨ ਹਨ ਕਿ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦੇ ਵਿਚ ਨਵੇਂ ਬੱਸ ਅੱਡੇ ਵਾਲੀ ਜਮ੍ਹਾਂ ਲਈ ਸਹਿਮਤੀ ਦੇਣ ਤੋਂ ਬਾਅਦ ਹੂਣ ਕੁੱਝ ਆਗੂ ਸਟੇਜ਼ ’ਤੇ ਮਾਈਕ ਫ਼ੜ ਕੇ ਇਸਦਾ ਵਿਰੋਧ ਕਰ ਰਹੇ ਹਨ। ਸ: ਗਿੱਲ ਨੇ ਕਿਹਾ ਕਿ ਸ਼ਹਿਰ ਦੇ ਇੱਕ ਪਾਸੇ ਫ਼ੌਜੀ ਛਾਉਣੀ ਹੈ ਤੇ ਦੂਜੇ ਪਾਸੇ ਉਦਯੋਗਿਕ ਖੇਤਰ, ਜਿਸਦੇ ਚੱਲਦੇ ਮਲੋਟ ਅਤੇ ਗੋਨਿਆਣਾ ਰੋਡ ਹੀ ਇੱਕ ਅਜਿਹਾ ਇਲਾਕਾ ਬਚਿਆ ਹੈ, ਜਿੱਥੇ ਰਿਹਾਇਸ਼ ਦੇ ਰੂਪ ਵਿਚ ਸ਼ਹਿਰ ਹੋਰ ਅੱਗੇ ਵਧੇਗਾ, ਇਸਦੇ ਕਾਰਨ ਹੀ ਮਲੋਟ ਰੋਡ ਨੂੰ ਨਵੇਂ ਬੱਸ ਅੱਡੇ ਲਈ ਚੁਣਿਆ ਗਿਆ ਹੈ। ਇਸਤੋਂ ਇਲਾਵਾ ਇੱਥੈ ਪਿਛਲੀ ਸਰਕਾਰ ਵੱਲੋਂ ਬੰਦ ਕੀਤੇ ਥਰਮਲ ਦੀ ਜਗ੍ਹਾਂ ਵੀ ਪਈ ਹੋਈ ਸੀ। ਸ਼ਹਿਰੀ ਵਿਧਾਇਕ ਨੇ ਕਿਹਾ ਕਿ ਬੱਸ ਅੱਡੇ ਦੇ ਮਲੋਟ ਰੋਡ ’ਤੇ ਬਣਨ ਨਾਲ ਮੌਜੂਦਾ ਬੱਸ ਅੱਡੇ ਦੇ ਵਪਾਰਕ ਥਾਵਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਪ੍ਰੰਤੂ ਸ਼ਹਿਰ ਦੇ ਵਿਚ ਵਧ ਰਹੇ ਹਾਦਸੇ ਜਰੂਰ ਘੱਟ ਹੋਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਕੋਂਸਲਰ ਸੁਖਦੀਪ ਸਿੰਘ ਢਿੱਲੋਂ ਵੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...