Tuesday, May 19, 2026
spot_img
spot_img
spot_img

ਬਠਿੰਡਾ ’ਚ ਮੰਦਬੁੱਧੀ ਨਾਬਾਲਿਗ ਬੱਚੀ ਨਾਲ ਅੱਧੀ ਦਰਜ਼ਨ ਨੌਜਵਾਨਾਂ ਵੱਲੋਂ ਸਮੂਹਿਕ ਬਲਾਤਕਾਰ

Date:

spot_img

ਪੁਲਿਸ ਨੇ ਪਰਚਾ ਦਰਜ਼ ਕਰਕੇ ਮੁਲਜਮਾਂ ਨੂੰ ਕੀਤਾ ਗ੍ਰਿਫਤਾਰ
Bathinda News: ਜ਼ਿਲ੍ਹੇ ਦੇ ਇੱਕ ਪਿੰਡ ਵਿਚ ਕੁੱਝ ਦਿਨ ਪਹਿਲਾਂ ਇੱਕ ਨਾਬਾਲਿਗ ਮੰਦਬੁੱਧੀ ਬੱਚੀ ਨਾਲ ਅੱਧੀ ਦਰਜ਼ਨ ਨੌਜਵਾਨਾਂ ਵੱਲੋਂ ਸਮੂਹਿਕ ਬਲਾਤਕਾਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਪੁਲਿਸ ਦੇ ਸਾਹਮਣੇ ਆਉਂਦਿਆਂ ਹੀ ਮੁਲਜਮਾਂ ਵਿਰੁਧ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ ਪੰਜਾਬੀਆਂ ਨੂੰ ਡੌਂਕੀ ਲਵਾਉਣ ਵਾਲਾ ਏਜੰਟ ਚੜ੍ਹਿਆ ਪੁਲਿਸ ਅੜ੍ਹੀਕੇ

ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਦਿਆਲਪੁਰਾ ਦੇ ਐਸਐਚਓ ਹਰਬੰਸ ਸਿੰਘ ਮਾਨ ਨੇ ਦਸਿਆ ਕਿ, ‘‘ ਜਦ ਹੀ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲੀ ਤਦ ਹੀ ਪੀੜਤ ਲੜਕੀ ਦੀ ਮਾਤਾ ਕੁਲਵਿੰਦਰ ਕੌਰ ਵਾਸੀ ਆਕਲੀਆ ਜਲਾਲ ਦੇ ਬਿਆਨਾਂ ਉਪਰ ਮੁਲਜਮਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ’’

ਇਹ ਵੀ ਪੜ੍ਹੋ AGTF ਵੱਲੋਂ ਫਿਰੌਤੀ ਰੈਕਿਟ ਦਾ ਪਰਦਾਫ਼ਾਸ਼; Goldy Brar ਦਾ ਭਰਾ ਦੱਸ ਕੇ 1 ਕਰੋੜ ਦੀ ਫ਼ਿਰੌਤੀ ਮੰਗਣ ਵਾਲਾ ਕਾਬੂ

ਸੂਚਨਾ ਮੁਤਾਬਕ ਵਿਸਾਖੀ ਵਾਲੇ ਦਿਨ ਪੀੜਤ ਲੜਕੀ ਨੂੰ ਉਸਦੇ ਗੁਆਂਢ ਵਿਚ ਰਹਿਣ ਵਾਲੀ ਇੱਕ ਲੜਕੀ ਦਿਆਲਪੁਰਾ ਭਾਈਕਾ ਵਿਖੇ ਮਾਈ ਰੱਜੀ ਦੇ ਮੇਲੇ ਉਪਰ ਲੈ ਕੇ ਗਈ ਸੀ ਪ੍ਰੰਤੂ ਪੀੜਤ ਲੜਕੀ ਸ਼ਾਮ ਤੱਕ ਘਰ ਨਾਂ ਆਈ, ਜਿਸਤੋਂ ਬਾਅਦ ਮਾਪਿਆਂ ਨੇ ਭਾਲ ਕੀਤੀ ਤਾਂ ਇਹ ਲੜਕੀ ਭਗਤਾ ਭਾਈ ਦੇ ਸਰਕਾਰੀ ਤੋਂ ਮਿਲੀ। ਸੂਚਨਾ ਮੁਤਾਬਕ ਵਾਪਸੀ ਸਮੇਂ ਉਕਤ ਲੜਕੀ ਨੂੰ ਵੱਖ ਵੱਖ ਮੋਟਰਸਾਈਕਲਾਂ ’ਤੇ ਆਏ ਅੱਧੀ ਦਰਜ਼ਨ ਲੜਕੇ ਘਰ ਛੱਡਣ ਦਾ ਝਾਂਸਾ ਦੇ ਆਪਣੇ ਨਾਲ ਲੈ ਗਏ, ਜਿਥੇ ਘਰ ਛੱਡਣ ਦੀ ਬਜਾਏ ਸਕੂਲ ਵਿਚ ਲੈ ਗਏ ਤੇ ਲੜਕੀ ਨਾਲ ਬਲਾਤਾਕਰ ਕੀਤਾ।

ਇਹ ਵੀ ਪੜ੍ਹੋ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ; ਬੀ.ਟੀ. ਕਾਟਨ ਹਾਈਬ੍ਰਿਡ ਬੀਜਾਂ ‘ਤੇ ਪੰਜਾਬ ਸਰਕਾਰ ਦੇਵੇਗੀ 33 ਫੀਸਦ ਸਬਸਿਡੀ

ਥਾਣਾ ਮੁਖੀ ਮੁਤਾਬਕ ਮੁਲਜਮ ਲੜਕਿਆਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਪ੍ਰੀਤਾ, ਜਸਵੀਰ ਸਿੰਘ ਉਰਫ ਜੱਸੂ, ਦਿਲਵਰ ਸਿੰਘ ਉਰਫ ਭੀਮਾ, ਹਰਦੀਪ ਸਿੰਘ ਉਰਫ ਲੱਖਾ, ਵਿਸ਼ਾਲ ਸਿੰਘ ਉਰਫ ਕਲੱਚ ਅਤੇ ਮੰਗਲਜੀਤ ਸਿੰਘ ਵਾਸੀਆਨ ਭਗਤਾ ਭਾਈਕਾ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦਸਿਆ ਕਿ ਲੜਕੀ ਦਾ ਮੈਡੀਕਲ ਕਰਵਾਇਆ ਜਾ ਚੁੱਕਾ ਹੈ ਤੇ ਹੁਣ ਮੁਲਜਮਾਂ ਨੂੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

spot_img

Share post:

spot_img

Popular

More like this
Related

ਤੇਲ ਖਰੀਦ ਉਪਰ ਲਿਮਿਟ ਲਗਾਉਣ ਨੂੰ ਲੈ ਕੇ ਵੜਿੰਗ ਨੇ ਕੇਂਦਰ ਤੋਂ ਮੰਗਿਆ ਸਪਸ਼ਟੀਕਰਨ

👉ਊਰਜਾ ਅਤੇ ਆਰਥਿਕ ਸੰਕਟ ‘ਤੇ ਚਰਚਾ ਲਈ ਸੰਸਦ ਦਾ...