ਬਠਿੰਡਾ ਦੇ ਆਦਰਸ਼ ਸਕੂਲ ਚਾਉਕੇ ਦਾ ਪ੍ਰਬੰਧ ਸਰਕਾਰ ਨੇ ਐਸਡੀਐਮ ਨੂੰ ਸੌਪਿਆ

Date:

spot_img

👉ਮਾਪਿਆਂ, ਕਿਸਾਨ ਜਥੇਬੰਦੀਆਂ ਤੇ ਸਕੂਲ ਮੈਨੇਜਮੈਂਟ ਵਿਚਕਾਰ ਚੱਲ ਰਿਹਾ ਸੀ ਟਕਰਾਅ
Bathinda News: ਪਿਛਲੇ ਕਰੀਬ ਕਈ ਮਹੀਨਿਆਂ ਤੋਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸੰਘਰਸ਼ ਦਾ ਅਖ਼ਾੜਾ ਬਣੇ ਆ ਰਹੇ ਜ਼ਿਲ੍ਹੇ ਦੇ ਪਿੰਡ ਚਾਉਕੇ ਦੇ ਆਦਰਸ਼ ਸਕੂਲ ਦੇ ਪ੍ਰਬੰਧਾਂ ਨੂੰ ਹੁਣ ਸਰਕਾਰ ਨੇ ਐਸਡੀਐਮ ਨੂੰ ਸੌਪ ਦਿੱਤਾ ਹੈ। ਦੋ ਦਿਨ ਪਹਿਲਾਂ ਹੀ ਇਸ ਸਕੂਲ ਨੂੰ ਨਿੱਜੀ ਭਾਈਵਾਲ ਤਹਿਤ ਚਲਾ ਰਹੀ ਸ਼੍ਰੀ ਰਾਧੇ ਕ੍ਰਿਸ਼ਨਾ ਸੇਵਾ ਸੰਮਤੀ(ਰਜ਼ਿ) ਮਾਨਸਾ ਵੱਲੋਂ ਆਪਣੇ ਹੱਥ ਪਿੱਛੇ ਖਿੱਚ ਲਏ ਸਨ। ਜਿਸਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ‘ਤੇ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਗਰੀਸ਼ ਦਿਆਲਨ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇੱਕ ਪੱਤਰ ਜਾਰੀ ਕਰਕੇ ਇਸ ਸਕੂਲ ਦਾ ਪ੍ਰਬੰਧ ਐਸਡੀਐਮ ਨੂੰ ਸੌਂਪਣ ਲਈ ਕਿਹਾ ਹੈ। ਸੂਚਨਾ ਮੁਤਾਬਕ ਸੀਨੀਅਰ ਸੈਕੰਡਰੀ ਪੱਧਰ ਦੇ ਇਸ ਆਦਰਸ਼ ਸਕੂਲ ਦਾ ਸਾਰਾ ਖ਼ਰਚਾ ਹੁਣ ਪੰਜਾਬ ਸਿੱਖਿਆ ਵਿਕਾਸ ਬੋਰਡ ਵੱਲੋਂ ਕੀਤਾ ਜਾਵੇਗਾ। ਮੌਜੂਦਾ ਸਮੇਂ ਇਸ ਸਕੂਲ ਵਿਚ ਕਰੀਬ 2000 ਬੱਚੇ ਪਹਿਲੀ ਜਮਾਤ ਤੋਂ 10ਵੀਂ ਤੱਕ ਪੜ੍ਹਦੇ ਹਨ।

ਇੱਥੇ ਦਸਣਾ ਬਣਦਾ ਹੈ ਕਿ ਇਸ ਸਕੂਲ ਦੇ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ। ਇੱਕ ਪਾਸੇ ਜਿੱਥੇ ਕਿਸਾਨ ਜਥੇਬੰਦੀ ਉਗਰਾਹਾ ਅਤੇ ਸਕੂਲ ਵਿਚ ਪੜ੍ਹਦੇ ਮਾਪਿਆਂ ਦੇ ਬੱਚਿਆਂ ਅਤੇ ਇਸੇ ਸਕੂਲ ਵਿਚੋਂ ਹਟਾਏ ਕੁੱਝ ਅਧਿਆਪਕਾਂ ਨੇ ਸਕੂਲ ਪ੍ਰਬੰਧਕਾਂ ਉਪਰ ਘਪਲੇਬਾਜ਼ੀਆਂ ਦਾ ਦੋਸ਼ ਲਗਾਉਂਦਿਆਂ ਮੋਰਚਾ ਖੋਲਿਆ ਹੋਇਆ ਸੀ, ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਇੱਕ ਧੜਾ ਅਤੇ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਦਾ ਇੱਕ ਹਿੱਸਾ ਮੈਨੇਜ਼ਮੈਂਟ ਦੇ ਹੱਕ ਵਿਚ ਆ ਗਿਆ ਸੀ। ਜਿਸ ਕਾਰਨ ਦੋਨਾਂ ਧਿਰਾਂ ਵਿਚਕਾਰ ਕਈ ਵਾਰ ਟਕਰਾਅ ਵੀ ਹੋ ਚੁੱਕਿਆ ਸੀ। ਇਸਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨੇ ਵੀ ਹਰ ਦਿਨ ਲੱਗਦੇ ਮੋਰਚਿਆਂ ਤੇ ਬੱਚਿਆਂ ਦੀ ਖ਼ਰਾਬ ਹੋ ਰਹੀ ਪੜਾਈ ਦੇ ਮੱਦੇਨਜ਼ਰ ਸਖ਼ਤੀ ਵੀ ਕੀਤੀ ਸੀ ਤੇ ਕਿਸਾਨ ਆਗੂਆਂ ਅਤੇ ਆਦਰਸ਼ ਸਕੂਲ ਵਿਚੋਂ ਹਟਾਏ ਕੁੱਝ ਅਧਿਆਪਕਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਸੀ। ਜਿਸ ਕਾਰਨ ਇੱਥੇ ਅਕਸਰ ਹੀ ਤਨਾਅ ਵਾਲਾ ਮਾਹੌਲ ਬਣਿਆ ਹੋਇਆ ਸੀ। ਗੌਰਤਲਬ ਹੈ ਕਿ ਸਾਲ 2011 ਤੋਂ ਪੰਜਾਬ ਵਿਚ ਆਦਰਸ਼ ਸਕੂਲ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

विकसित भारत संकल्प सम्मेलन में ग्रामीण भारत के विकास पर हुआ मंथन’

👉’उद्योग एवं वाणिज्य मंत्री राव नरबीर सिंह ने मुख्य...