Chandigarh News:ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਤੇ ਦੂਰਦਰਸ਼ੀ ਅਗਵਾਈ ਹੇਠ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਸੂਬੇ ਭਰ ਵਿੱਚ ਬਿਜਲੀ ਸੈਕਟਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਸ ਦੇ ਵਿਸਥਾਰ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕਰ ਰਿਹਾ ਹੈ। ਉੱਤਰੀ ਜ਼ੋਨ ਵਿੱਚ ਸਾਲ 2024-25 ਦੌਰਾਨ ਬਿਜਲੀ ਸਪਲਾਈ, ਸਮਰੱਥਾ ਵਧਾਉਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਸੁਧਾਰ ਹੋਏ ਹਨ।ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਉੱਤਰੀ ਜ਼ੋਨ ਵਿੱਚ ਚਾਰ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ ਨੂੰ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ, ਇਸ ਜ਼ੋਨ ਵਿੱਚ 400 ਕੇ.ਵੀ. ਦੇ 2 ਸਬ-ਸਟੇਸ਼ਨ, 220 ਕੇ.ਵੀ. ਦੇ 15 ਸਬ-ਸਟੇਸ਼ਨ ਅਤੇ 132 ਕੇ.ਵੀ. ਦੇ 19 ਸਬ-ਸਟੇਸ਼ਨ ਹਨ।
ਇਹ ਵੀ ਪੜ੍ਹੋ 30000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਨਗਰ ਨਿਗਮ ਦਾ ATP ਗ੍ਰਿਫ਼ਤਾਰ
ਇਸ ਤੋਂ ਇਲਾਵਾ, 3886.5 ਐਮ.ਵੀ.ਏ. ਦੀ ਸੰਚਤ ਸਮਰੱਥਾ ਵਾਲੇ 66 ਕੇ.ਵੀ. ਦੇ 128 ਸਬ-ਸਟੇਸ਼ਨ ਹਨ। ਇਹ ਜ਼ੋਨ 1555.091 ਸਰਕਟ ਕਿਲੋਮੀਟਰ (ਸੀ.ਕੇ.ਟੀ. ਕੇ.ਐਮ.) ਨੂੰ ਕਵਰ ਕਰਨ ਵਾਲੀਆਂ 66 ਕੇ.ਵੀ. ਦੀਆਂ 179 ਲਾਈਨਾਂ ਅਤੇ 2.7 ਸੀ.ਕੇ.ਟੀ. ਕੇ.ਐਮ. ਵਿੱਚ ਫੈਲੀਆਂ 33 ਕੇ.ਵੀ. ਦੀਆਂ 3 ਲਾਈਨਾਂ ਦਾ ਵੀ ਰੱਖ-ਰਖਾਵ ਕਰਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਸਾਲ 2024-25 ਦੌਰਾਨ, 11 ਕੇ.ਵੀ. ਦੇ 2059 ਫੀਡਰਾਂ ਰਾਹੀਂ ਕੁੱਲ 22,42,638 ਖਪਤਕਾਰਾਂ ਨੂੰ ਬਿਜਲੀ ਸਪਲਾਈ ਕੀਤੀ ਗਈ। ਇਨ੍ਹਾਂ ਵਿੱਚੋਂ, 57 ਫੀਡਰਾਂ ਨੂੰ ਭਰੋਸੇਯੋਗਤਾ ਵਧਾਉਣ ਅਤੇ ਓਵਰਲੋਡਿੰਗ ਨਾਲ ਨਜਿੱਠਣ ਲਈ ਡੀ-ਲੋਡ ਕੀਤਾ ਗਿਆ ਸੀ। ਇਸ ਜੀ.ਈ.ਐਨ. (ਜਨਰਲ ਇਲੈਕਟ੍ਰੀਕਲ ਨੈੱਟਵਰਕ) ਅਧੀਨ ਐਚ.ਟੀ. (ਹਾਈ ਟੈਂਸ਼ਨ) ਲਾਈਨਾਂ ਦੀ ਲੰਬਾਈ ਹੁਣ 36,196.45 ਕਿਲੋਮੀਟਰ ਹੈ, ਜੋ ਪਿਛਲੇ ਸਾਲ (2023-24) ਦੇ ਮੁਕਾਬਲੇ 313.83 ਕਿਲੋਮੀਟਰ ਵੱਧ ਹੈ।
ਇਹ ਵੀ ਪੜ੍ਹੋ ਕਰਮਚਾਰੀ ਪਹਿਲਾਂ: ਮਾਨ ਸਰਕਾਰ ਕਰਮਚਾਰੀਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਵਚਨਬੱਧ
ਅਪਗ੍ਰੇਡੇਸ਼ਨ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਇਸ ਜ਼ੋਨ ਅਧੀਨ ਵੱਖ-ਵੱਖ 66 ਕੇ.ਵੀ. ਸਬਸਟੇਸ਼ਨਾਂ ਵਿੱਚ 2 ਬਿਜਲੀ ਟ੍ਰਾਂਸਫਾਰਮਰਾਂ ਦੀ ਸਮਰੱਥਾ 6.3/8.0 ਐਮ.ਵੀ.ਏ. ਤੋਂ 12.5 ਐਮ.ਵੀ.ਏ. ਵਧਾਈ ਗਈ ਹੈ ਜਦਕਿ 4 ਟ੍ਰਾਂਸਫਾਰਮਰਾਂ ਦੀ ਸਮਰੱਥਾ 10/12.5 ਐਮ.ਵੀ.ਏ. ਤੋਂ 20 ਐਮ.ਵੀ.ਏ., ਅਤੇ 11 ਟ੍ਰਾਂਸਫਾਰਮਰਾਂ ਦੀ ਸਮਰੱਥਾ 20 ਐਮ.ਵੀ.ਏ. ਤੋਂ 31.5 ਐਮ.ਵੀ.ਏ. ਤੱਕ ਵਧਾਈ ਗਈ ਹੈ। ਇਸ ਤੋਂ ਇਲਾਵਾ, ਬਿਜਲੀ ਵੰਡ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ 1 ਨਵਾਂ 66 ਕੇ.ਵੀ. ਸਬਸਟੇਸ਼ਨ ਬਣਾਇਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਤਹਿਤ, ਉੱਤਰੀ ਜ਼ੋਨ ਲਈ 844.81 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਵੰਡ ਵਿੱਚ 11 ਕੇ.ਵੀ. ਫੀਡਰਾਂ ਦੇ 109 ਬਾਇ-ਕੁਨੈਕਸ਼ਨ, ਕੇਬਲਿੰਗ ਦੇ 150 ਕਾਰਜ, 150 ਉੱਚ-ਸਮਰੱਥਾ ਵਾਲੇ ਕੰਡਕਟਰਾਂ ਨੂੰ ਅੱਪਗ੍ਰੇਡ ਕਰਨ, ਵੰਡ ਸਮਰੱਥਾ ਵਧਾਉਣ ਲਈ 182 ਨਵੇਂ ਟ੍ਰਾਂਸਫਾਰਮਰ, 4 ਨਵੇਂ ਸਬ-ਸਟੇਸ਼ਨਾਂ ਦਾ ਨਿਰਮਾਣ ਅਤੇ 21 ਨਵੀਆਂ ਵੰਡ ਲਾਈਨਾਂ ਸਥਾਪਤ ਕਰਨਾ ਸ਼ਾਮਲ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





