Punjabi Khabarsaar
ਬਠਿੰਡਾ

ਬਠਿੰਡਾ ’ਚ ਗਰਜ਼ੇ ਦਰਜਾ ਚਾਰ, ਠੇਕਾ ਅਤੇ ਆਊਟਸੋਰਸ ਮੁਲਾਜਮ

ਰੋਸ ਰੈਲੀ ਅਤੇ ਮੁਜ਼ਾਹਰਾ ਕਰਨ ਤੋਂ ਬਾਅਦ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਦਿੱਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 17 ਨਵੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਦਰਜਾ ਚਾਰ ਕਰਮਚਾਰੀਆਂ, ਠੇਕਾ ਆਧਾਰਿਤ ਤੇ ਆਊਟਸੋਰਸ ਮੁਲਾਜਮਾਂ ਵਲੋਂ ਵਿਤ ਮੰਤਰੀ ਦੇ ਸ਼ਹਿਰ ’ਚ ਰੋਸ਼ ਰੈਲੀ ਕੀਤੀ ਗਈ। ਪੰਜਾਬ ਭਰ ਤੋਂ ਇਕੱਠੇ ਹੋਏ ਇੰਨ੍ਹਾਂ ਕਾਮਿਆਂ ਨੇ ‘ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ’ ਦੇ ਸੱਦੇ ‘ਤੇ ਅੱਜ ਸਥਾਨਕ ਅਮਰੀਕ ਸਿੰਘ ਰੋਡ ਵਿਖੇ ਰੈਲੀ ਕਰਨ ਤੋਂ ਬਾਅਦ ਰੋਸ਼ ਮਾਰਚ ਕਰਦੇ ਹੋਏ ਵਿਤ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤਹਿਸੀਲਦਾਰ ਵਲੋਂ ਮੰਗ ਪੱਤਰ ਲੈ ਕੇ ਵਿਤ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ। ਇਸ ਰੈਲੀ ਵਿਚ ਦਰਜਾ ਚਾਰ,ਦਿਹਾੜੀਦਾਰ,ਠੇਕਾ ਅਤੇ ਆਊਟ ਸੋਰਸ ਮੁਲਾਜਮਾਂ,ਕੋਰੋਨਾ ਯੋਧਿਆਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਲਾਲ ਅਤੇ ਕਾਲੇ ਝੰਡੇ ਚੁੱਕ ਕੇ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਬਲਜਿੰਦਰ ਸਿੰਘ ਜਨਰਲ ਸਕੱਤਰ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ,ਪ੍ਰੀਤਮ ਸਿੰਘ ਭੁੱਲਰ, ਹੰਸ ਰਾਜ ਵੀਜਵਾ,ਜੰਗਲਾਤ ਵਿਭਾਗ ਮੁਲਾਜ਼ਮਾਂ ਦੇ ਆਗੂ ਜਗਮੋਹਨ ਨੌਂਲੱਖਾ ਤੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ 10 ਸਾਲ ਦੀ ਸੇਵਾ ਦੀ ਸ਼ਰਤ ਲਾ ਕੇ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਹੋਣ ਦਾ ਇੰਤਜ਼ਾਰ ਕਰ ਰਹੇ ਹਜਾਰਾਂ ਕਰਮਚਾਰੀਆਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ। ਇਸਤੋਂ ਇਲਾਵਾ ਪੰਜਾਬ ਸਰਕਾਰ ਨੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਨਾ ਕਰਕੇ ਘੱਟੋ-ਘੱਟ ਉਜਰਤ ‘ ਚ ਸਿਰਫ 415 ਰੁਪੈ 89 ਪੈਸੇ ਦਾ ਵਾਧਾ ਕਰਕੇ ਆਊਟਸੋਰਸਿੰਗ ਅਧੀਨ ਕੰਮ ਕਰਦੇ ਹਜ਼ਾਰਾਂ ਕਰਮਚਾਰੀਆਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੋਰੋਨਾ ਜੋਧਿਆਂ ਨੂੰ ਨੌਕਰੀ ’ਤੇ ਬਹਾਲ ਨਹੀ ਕੀਤਾ ਜਾ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ,ਮੀਤ ਪ੍ਰਧਾਨ,ਵੇਦ ਪ੍ਰਕਾਸ਼ ਜਲੰਧਰ ਜਿਲਾ ਬਠਿੰਡਾ ਦੇ ਪ੍ਰਧਾਨ ਮਨਜੀਤ ਸਿੰਘ , ਸੌਦਾਨ ਸਿੰਘ ਯਾਦਵ , ਗੁਰਤੇਜ ਸਿੰਘ,ਸੰਜੀਵ ਕੁਮਾਰ ਬਠਿੰਡਾ , ਰਾਜ ਕੁਮਾਰ ਮਾਨਸਾ ,ਹਰਭਗਵਾਨ ਸ੍ਰੀ ਮੁਕਤਸਰ ਸਾਹਿਬ,ਰਾਮ ਪ੍ਰਸਾਦਿ,ਪ੍ਰਵੀਨ ਕੁਮਾਰ,ਰਾਮ ਅਵਤਾਰ ਫਿਰੋਜਪੁਰ,ਨਛੱਤਰ ਸਿੰਘ ਭਾਣਾ ਫਰੀਦਕੋਟ,ਜੋਗਿੰਦਰ ਸਿੰਘ,ਸੁਖਦੇਵ ਸਿੰਘ,ਸੋਹਣ ਪੰਛੀ,ਫਾਜਿਲਕਾ,ਰਮੇਸ ਕੁਮਾਰ ਬਰਨਾਲਾ, ਰਮੇਸ ਕੁਮਾਰ ਸੰਗਰੂਰ,ਹੰਸਰਾਜ ਦੀਦਾਰਗੜ,ਚਮਨ ਲਾਲ ਸੰਗੋਲੀਆ ਮੋਗਾ,ਭਵਾਨੀਫੇਰ ਅਮਿ੍ਰਤਸਰ,, ਦੀਪ ਚੰਦ ਹੰਸ , ਕੋਰੋਨਾ ਯੋਧਾ ਵਰਕਰਾਂ ਦੇ ਆਗੂ ਗਗਨਦੀਪ ਕੌਰ,ਰਾਮ ਕਿਸ਼ਨ ਰਾਜਿੰਦਰਾ ਹਸਪਤਾਲ) ਪਟਿਆਲਾ,ਸੂਰਜ ਪਾਲ ਯਾਦਵ, ਇਕਬਾਲ ਸਿੰਘ ਰਣ ਸਿੰਘ ਵਾਲਾ , ਪਵਨ ਚੁੱਘ ਫਾਜਲਿਕਾ , ਜਸਪਾਲ ਸਿੰਘ ,ਤੇ ਨਿਸ਼ਾਨ ਸਿੰਘ ਹਰੀਕੇ ਆਦਿ ਨੇ ਵੀ ਸੰਬੋਧਨ ਕੀਤਾ।

Related posts

ਡਿਪਟੀ ਕਮਿਸ਼ਨਰ ਨੇ ਚਿਲਡਰਨ ਹੋਮ ਫ਼ਾਰ ਬੁਆਏਜ਼ ਦੇ ਵਿਦਿਆਰਥੀਆਂ ਨੂੰ ਵੰਡੇ ਸਾਈਕਲ

punjabusernewssite

ਜਗਰੂਪ ਸਿੰਘ ਗਿੱਲ ਨੇ ਸ਼ਹਿਰ ਵਾਸੀਆਂ ਤੇ ਪਾਰਟੀ ਵਰਕਰਾਂ ਦਾ ਕੀਤਾ ਧੰਨਵਾਦ

punjabusernewssite

ਮਾਲ ਪਟਵਾਰੀ ਨੂੰ ਸਰਕਾਰ ਵਿਰੁਧ ਸੋਸ਼ਲ ਮੀਡੀਆ ’ਤੇ ਬੋਲਣਾ ਪਿਆ ਮਹਿੰਗਾ

punjabusernewssite