Thursday, April 16, 2026
spot_img
spot_img

ਭਾਈ ਅੰਮ੍ਰਿਤਪਾਲ ਸਿੰਘ ਦੇ ‘ਚਾਚੇ’ ਨੂੰ ਇਲਾਜ ਤੋਂ ਬਾਅਦ ਵਾਪਸ ਭੇਜਿਆ ਜੇਲ੍ਹ

Date:

spot_img

Bathinda News: ਅਜਨਾਲਾ ਥਾਣੇ ਦੇ ਮਾਮਲੇ ‘ਚ ਆਸਾਮ ਦੀ ਡਿਬਰੂਗੜ੍ਹ ਜੇਲ ਤੋਂ ਕੁਝ ਸਮਾਂ ਪਹਿਲਾਂ ਵਾਪਸ ਪੰਜਾਬ ਲਿਆਂਦੇ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਅਤੇ ਖੰਡੂਰ ਸਾਹਿਬ ਹਲਕੇ ਤੋਂ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਬਠਿੰਡਾ ਏਮਜ਼ ਤੋਂ ਹੁਣ ਵਾਪਸ ਬਠਿੰਡਾ ਦੀ ਕੇਂਦਰੀ ਜੇਲ ਭੇਜ ਦਿੱਤਾ ਹੈ। ਬੀਤੀ ਰਾਤ ਅਚਾਨਕ ਉਹਨਾਂ ਦੀ ਸਿਹਤ ਵਿਗੜ ਜਾਣ ਕਾਰਨ ਕੇਂਦਰੀ ਜੇਲ ਤੋਂ ਬਠਿੰਡਾ ਏਮਜ਼ ਲਿਜਾਇਆ ਗਿਆ ਸੀ। ਪਰੰਤੂ ਪਿਛਲੀ 20 ਮਈ ਤੋਂ ਜੇਲ ਦੇ ਅੰਦਰ ਭੁੱਖ ਹੜਤਾਲ ‘ਤੇ ਚੱਲ ਰਹੇ ਹਰਜੀਤ ਸਿੰਘ ਨੇ ਆਪਣਾ ਇਲਾਜ ਕਰਵਾਉਣ ਤੋਂ ਇੰਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ  ਅੰਮ੍ਰਿਤਸਰ ’ਚ ਰੰਗ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਦੋ ਮਜਦੂਰ ਜਿੰਦਾ ਸ+ੜੇ

ਜਿਸਦੇ ਚਲਦੇ ਅੱਜ ਸਵੇਰੇ ਉਹਨਾਂ ਨੂੰ ਵਾਪਸ ਬਠਿੰਡਾ ਜੇਲ ਦੇ ਵਿੱਚ ਭੇਜ ਦਿੱਤਾ ਗਿਆ। ਹਰਜੀਤ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਠਿੰਡਾ ਜੇਲ ‘ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ‘ਚ ਸ਼ਾਮਿਲ ਚਾਚਾ ਹਰਜੀਤ ਸਿੰਘ ਵੱਲੋਂ ਆਪਣੇ ਕੈਨੇਡਾ ਚ ਰਹਿੰਦੇ ਪਰਿਵਾਰ ਨਾਲ ਗੱਲ ਕਰਵਾਉਣ ਲਈ ਜੇਲ ‘ਚ ਆਈਐਸਡੀ ਦੀ ਸਹੂਲਤ ਮੁੱਹਈਆ ਕਰਾਉਣ ਅਤੇ ਪੰਜਾਬ ਦੇ ਵਿੱਚ ਰਹਿੰਦੇ ਪਰਿਵਾਰ ਨਾਲ ਮੁਲਾਕਾਤ ਕਰਵਾਉਣ ਸਹਿਤ ਕੁਝ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੀ 20 ਮਈ ਤੋਂ ਜੇਲ ਅੰਦਰ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ।

ਇਹ ਵੀ ਪੜ੍ਹੋ  ਕੈਨੇਡਾ ਦੀ ਫ਼ਾਈਲ ਰਿਫ਼ਿਊਜ਼ ਹੋਣ ’ਤੇ ਮਾਪਿਆਂ ਦੇ 20 ਸਾਲਾਂ ਇਕਲੌਤੇ ‘ਪੁੱਤ’ ਨੇ ਚੁੱਕਿਆ ਆਖ਼ਰੀ ਕਦਮ….

ਇਸ ਦੌਰਾਨ ਉਨਾਂ ਦੀ ਬੀਤੇ ਕੱਲ ਸਿਹਤ ਜਿਆਦਾ ਵਿਗੜ ਗਈ, ਜਿਸ ਦੇ ਚਲਦੇ ਜੇਲ ਅਧਿਕਾਰੀ ਉਹਨਾਂ ਨੂੰ ਇਲਾਜ ਦੇ ਲਈ ਬਠਿੰਡਾ ਏਮਜ ਲੈ ਕੇ ਗਏ ਸਨ। ਹਾਲਾਂਕਿ ਉੱਥੇ ਉਹਨਾਂ ਦੇ ਕੁਝ ਟੈਸਟ ਹੋਏ ਪ੍ਰੰਤੂ ਗਲੂਕੋਜ ਵਗੈਰਾ ਲਗਾਉਣ ਤੋਂ ਹਰਜੀਤ ਸਿੰਘ ਨੇ ਇਨਕਾਰ ਕਰ ਦਿੱਤਾ। ਜਿਸ ਕਾਰਨ ਅੱਜ ਉਹਨਾਂ ਨੂੰ ਵਾਪਸ ਬਠਿੰਡਾ ਜੇਲ ਵਿੱਚ ਲਿਆਂਦਾ ਜਾ ਚੁੱਕਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...