ਮੋਹਾਲੀ ਤੋਂ ਘਰ ਵਾਪਸੀ ਦੌਰਾਨ ਲਾਪਤਾ ਹੋਇਆ ਪੁਲਿਸ ਮੁਲਾਜ਼ਮ, ਕਾਰ ‘ਚ ਮਿਲੇ ਖੂਨ ਦੇ ਨਿਸ਼ਾਨ

Date:

spot_img

Patiala news:ਪੰਜਾਬ ਪੁਲਿਸ ਵਿਭਾਗ ਵਿੱਚ ਨੌਕਰੀ ਕਰ ਰਹੇ ਸਤਿੰਦਰ ਸਿੰਘ ਦੀ ਲਾਪਤਾ ਹੋਣ ਦੀ ਘਟਨਾ ਨੇ ਚਿੰਤਾ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਉਹ ਮੋਹਾਲੀ ‘ਚ ਆਪਣੀ ਡਿਊਟੀ ਮੁਕਾ ਕੇ ਰਾਤ ਸਮੇਂ ਸਮਾਣਾ (ਜ਼ਿਲ੍ਹਾ ਪਟਿਆਲਾ) ਸਥਿਤ ਘਰ ਵਾਪਸ ਜਾ ਰਿਹਾ ਸੀ ਪਰ ਘਰ ਨਹੀਂ ਪੁੱਜਿਆ।ਉਸ ਦੀ ਕਾਰ ਪਿੰਡ ਭਾਨਰਾ ਦੇ ਨੇੜੇ ਮਿਲੀ ਹੈ ਜਿਸ ਵਿੱਚ ਖੂਨ ਦੇ ਨਿਸ਼ਾਨ ਪਾਏ ਗਏ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਸਤਿੰਦਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਦਾ ਮੋਬਾਈਲ ਬੰਦ ਆ ਰਿਹਾ ਹੈ।

ਇਹ ਵੀ ਪੜ੍ਹੋ  Bikram majitha ਦੀ ਘਰਵਾਲੀ ਦੀ ‘ਨਕਲ’ ਉਤਾਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ

ਆਖ਼ਰੀ ਵਾਰ ਰਾਤ 9 ਵਜੇ ਉਸਨੇ ਆਪਣੀ ਪਤਨੀ ਨਾਲ ਫੋਨ ‘ਤੇ ਗੱਲ ਕਰਕੇ ਘਰ ਆਉਣ ਦੀ ਗੱਲ ਕੀਤੀ ਸੀ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਵੱਖ-ਵੱਖ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਹਜੇ ਤੱਕ ਸਤਿੰਦਰ ਸਿੰਘ ਦੀ ਕੋਈ ਖ਼ਬਰ ਨਹੀਂ ਮਿਲੀ। ਪਰਿਵਾਰ ਵਾਲਿਆਂ ਨੇ ਲਾਪਤਾ ਹੋਣ ਦੇ ਸ਼ੱਕ ‘ਚ ਅਗਵਾਹ ਜਾਂ ਹਮਲਾ ਹੋਣ ਦੀ ਸੰਭਾਵਨਾ ਜਤਾਈ ਹੈ।ਜਾਂਚ ਟੀਮਾਂ ਸਥਾਨ ‘ਤੇ ਪਹੁੰਚ ਕੇ ਸਬੂਤ ਇਕੱਠੇ ਕਰ ਰਹੀਆਂ ਹਨ, ਪਰਿਵਾਰ ਅਤੇ ਸਥਾਨਕ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰਕੇ ਸਤਿੰਦਰ ਸਿੰਘ ਨੂੰ ਜਲਦ ਲੱਭਿਆ ਜਾਵੇ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

पीएमडीए सीईओ ने पंचकूला में इंफ्रास्ट्रक्चर प्रोजेक्ट का किया ग्राउंड इंस्पेक्शन

👉शहर की सुंदरता और सुविधाओं पर पीएमडीए का विशेष...

BJP Chandigarh ਪ੍ਰਧਾਨ ਦੇ ਬਿਆਨ ਖਿਲਾਫ ਸੜਕਾਂ ‘ਤੇ ਉੱਤਰੀ ਬਠਿੰਡਾ ਕਾਂਗਰਸ

👉ਭਾਜਪਾ ਦੀ ਪੰਜਾਬ ਵਿਰੋਧੀ ਸੋਚ ਹੋਈ ਜਨਤਕ, ਚੰਡੀਗੜ੍ਹ ਦੇ...

Amritsar ਵਿੱਚ ਸਰਹੱਦ ਨੇੜਿਓਂ ਏਕੇ-47 ਰਾਈਫਲ ਸਮੇਤ 26 ਆਧੁਨਿਕ ਹਥਿਆਰ ਬਰਾਮਦ; ਇੱਕ ਵਿਅਕਤੀ ਕਾਬੂ

👉ਆਸਟ੍ਰੇਲੀਆ ਅਧਾਰਤ ਸਾਥੀ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ...