👉ਲੈਕਚਰਾਰ ਜਗਦੀਸ਼ ਕੁਮਾਰ ਬਣੇ ਜਨਰਲ ਸਕੱਤਰ
Bathinda News:ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਬਠਿੰਡਾ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਜਨਰਲ ਹਾਊਸ ਦੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ।ਕਮੇਟੀ ਦੀ ਚੌਣ ਪ੍ਰਧਾਨਗੀ ਮੰਡਲ ਦੇ ਮੈਂਬਰਾਂ ਪ੍ਰਿੰਸੀਪਲ ਦਵਿੰਦਰ ਕੁਮਾਰ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ, ਪ੍ਰਿੰਸੀਪਲ ਜਸਵੀਰ ਕੌਰ ਅਤੇ ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ ਦੀ ਅਗਵਾਈ ਵਿੱਚ ਸਰਵਸੰਮਤੀ ਨਾਲ ਪੂਰੀ ਹੋਈ।
ਇਹ ਵੀ ਪੜ੍ਹੋ Canada ‘ਚ PR ਲੈਣ ਲਈ ਹੁਣ ਬਦਲੇ ਨਿਯਮ, ਹੁਣ ਬੈਂਕ ਖਾਤਿਆਂ ‘ਚ ਦਿਖਾਉਣੇ ਹੋਣਗੇ ਇਨ੍ਹੇ ਫੰਡ
ਅੱਜ ਹੋਈ ਚੋਣ ਵਿੱਚ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਜਸਬੀਰ ਸਿੰਘ, ਜਨਰਲ ਸਕੱਤਰ ਲੈਕਚਰਾਰ ਜਗਦੀਸ਼ ਕੁਮਾਰ, ਐਡੀਟਰ ਗੁਰਸੇਵਕ ਸਿੰਘ, ਪ੍ਰਬੰਧਕੀ ਅਤੇ ਵਿੱਤ ਸਕੱਤਰ ਜਸਵੀਰ ਸਿੰਘ ਗਿੱਲ, ਸਹਾਇਕ ਸਕੱਤਰ ਹਰਮੰਦਰ ਸਿੰਘ ਲਾਲੇਆਣਾ, ਟੈਕਨੀਕਲ ਕਮੇਟੀ ਪ੍ਰਧਾਨ ਲੈਕਚਰਾਰ ਸੁਖਦੇਵ ਸਿੰਘ, ਲੈਕਚਰਾਰ ਮਨਦੀਪ ਕੌਰ, ਗੁਰਲਾਲ ਸਿੰਘ, ਪ੍ਰਿੰਸੀਪਲ ਗੀਤਾ ਅਰੋੜਾ,।ਲੈਕਚਰਾਰ ਵਿਨੋਦ ਕੁਮਾਰ ਮੈਂਬਰ, ਖਰੀਦ ਕਮੇਟੀ ਲਈ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਲੈਕਚਰਾਰ ਕੁਲਵੀਰ ਸਿੰਘ, ਗੁਰਦੀਪ ਸਿੰਘ, ਇਕਬਾਲ ਸਿੰਘ, ਹਰਭਗਵਾਨ ਅਤੇ ਪ੍ਰੈਸ ਕਮੇਟੀ ਭੁਪਿੰਦਰ ਸਿੰਘ ਤੱਗੜ, ਹਰਵਿੰਦਰ ਸਿੰਘ ਨੀਟਾ, ਰੇਸ਼ਮ ਸਿੰਘ ਅਤੇ ਗੁਰਿੰਦਰਜੀਤ ਸਿੰਘ ਮੈਂਬਰ ਚੁਣੇ ਗਏ।
ਇਹ ਵੀ ਪੜ੍ਹੋ ਗੁਜਰਾਤ ‘ਚ ਟੁੱਟਿਆ ਪੁਲ, 9 ਲੋਕਾਂ ਦੀ ਹੋਈ ਮੌ+ਤ
ਬਠਿੰਡਾ 1 ਲਈ ਪ੍ਰਿੰਸੀਪਲ ਨਿਸ਼ਾ ਬਾਂਸਲ, ਬਠਿੰਡਾ 2 ਲਈ ਪ੍ਰਿੰਸੀਪਲ ਮੀਨਾ ਭਾਰਤੀ, ਭੁੱਚੋ ਮੰਡੀ ਲਈ ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਭਗਤਾ ਲਈ ਮੁੱਖ ਅਧਿਆਪਕ ਮਨਦੀਪ ਸਿੰਘ, ਗੋਨਿਆਣਾ ਲਈ ਪ੍ਰਿੰਸੀਪਲ ਅਨਿਲ ਕੁਮਾਰ, ਮੌੜ ਮੰਡੀ ਲਈ ਮੁੱਖ ਅਧਿਆਪਕ ਹਰਸ ਦੇਵ ਸ਼ਰਮਾ, ਤਲਵੰਡੀ ਸਾਬੋ ਲਈ ਮੁੱਖ ਅਧਿਆਪਕ ਅਵਤਾਰ ਸਿੰਘ, ਸੰਗਤ ਲਈ ਪ੍ਰਿੰਸੀਪਲ ਅਮਿਤਪਾਲ ਸਿੰਘ, ਮੰਡੀ ਕਲਾਂ ਲਈ ਪ੍ਰਿੰਸੀਪਲ ਚਮਕੌਰ ਸਿੰਘ ਅਤੇ ਮੰਡੀ ਫੂਲ ਲਈ ਪ੍ਰਿੰਸੀਪਲ ਦੀਪਕ ਕੁਮਾਰ ਜੋਨ ਪ੍ਰਧਾਨ ਚੁਣੇ ਗਏ।ਅੰਤ ਵਿੱਚ ਚੁਣੀ ਗਈ ਕਮੇਟੀ ਨੂੰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਵਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਆਪਣਾ ਕੰਮ ਤਨਦੇਹੀ ਨਾਲ ਕਰਨ ਲਈ ਕਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





