spot_img
spot_img

ਬਠਿੰਡਾ ਸ਼ਹਿਰ ‘ਚ ਤੜਕਸਾਰ ਰਜਵਾਹਾ ਟੁੱਟਿਆ, ਸਾਂਈ ਨਗਰ ਸਹਿਤ ਪਾਸ਼ ਕਲੌਨੀਆਂ ਦੇ ਆਸਪਾਸ ਪਾਣੀ ਭਰਿਆ

Date:

spot_img

Bathinda News: ਬਠਿੰਡਾ ਸ਼ਹਿਰ ਦੇ ਭਾਈ ਮਤੀ ਦਾਸ ਨਗਰ ਤੇ ਹਰਬੰਸ ਨਗਰ ਨਜਦੀਕ ਗੁਜਰਦਾ ਰਜਵਾਹਾ ਤੜਕਸਾਰ ਟੁੱਟ ਗਿਆ। ਬਰਸਾਤਾਂ ਦੇ ਮੌਸਮ ਕਾਰਨ ਨੱਕੋ-ਨੱਕ ਭਰਿਆ ਚੱਲ ਰਿਹਾ ਇਹ ਰਜ਼ਵਾਹਾ ਟੁੱਟਣ ਕਾਰਨ ਸ਼ਾਂਈ ਨਗਰ ਤੇ ਹਾਊਸਫੈਡ ਕਲੌਨੀ ਸਹਿਤ ਕਈ ਹੋਰਨਾਂ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਇਲਾਕੇ ਦੇ ਕੌਸਲਰ ਬਲਰਾਜ ਸਿੰਘ ਪੱਕਾ ਨੇ ਦਸਿਆ ਕਿ ਰਜ਼ਵਾਹਾ ਕਰੀਬ 2 ਵਜੇਂ ਸਵੇਰ ਸਮੇਂ ਟੁੱਟਿਆ ਹੈ।ਜਿਸਦੇ ਚੱਲਦੇ ਆਸਪਾਸ ਦੇ ਇਲਾਕਿਆਂ ਵਿਚ ਪਾਣੀ ਦਾ ਭਰਾਅ ਹੋ ਗਿਆ।

ਇਹ ਵੀ ਪੜ੍ਹੋ ਪਤਨੀ ਨਾਲ ਘਰੋਂ ਸ਼ੈਰ ਕਰਨ ਲਈ ਨਿਕਲੇ ਵਿਅਕਤੀ ਦਾ ਲੁਟੇਰਿਆਂ ਨੇ ਕੀਤਾ ਕ+ਤ+ਲ

ਉਨ੍ਹਾਂ ਇਹ ਵੀ ਦੋਸ਼ ਲਗਾਇਆ  ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਸਵੇਰੇ 8 ਵਜੇਂ ਤੱਕ ਕੋਈ ਅਧਿਕਾਰੀ ਜਾਂ ਕਰਮਚਾਰੀ ਜਾਇਜ਼ਾ ਲੈਣ ਜਾਂ ਪਾੜ੍ਹ ਨੂੰ ਪੂਰਾ ਕਰਨ ਲਈ ਨਹੀਂ ਪੁੱਜਿਆ। ਦਸਣਾ ਬਣਦਾ ਹੈ ਕਿ ਬਠਿੰਡਾ ਛਾਉਣੀ ਵਿਚੋਂ ਹੋ ਕੇ ਅੱਗੇ ਏਮਜ਼ ਤੱਕ ਜਾਂਦੇ ਇਸ ਰਜ਼ਵਾਹੇ ਦੀ ਪਿੱਛਲੇ ਕੁੱਝ ਸਾਲਾਂ ਤੋਂ ਸਾਫ਼-ਸਫ਼ਾਈ ਨਹੀਂ ਹੋਈ, ਜਿਸ ਕਾਰਨ ਹੁਣ ਇਹ ਟੁੱਟਿਆ ਹੈ।ਉਧਰ, ਇਸ ਸੂਏ ਦੇ ਟੁੱਟਣ ਕਾਰਨ ਸਲੱਜ਼ ਕੈਰੀਅਰ ਨੂੰ ਵੀ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ, ਕਿਉਂਕਿ ਪਾਣੀ ਦੇ ਵਹਾਅ ਕਾਰਨ ਉਸਦੀ ਮਿੱਟੀ ਵੀ ਖੁਰਨ ਲੱਗੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

👉ਤੀਰਥ ਯਾਤਰਾ ਸਕੀਮ ਨੂੰ ਮਿਲ ਰਹੇ ਭਾਰੀ ਜਨਤਕ ਸਮਰਥਨ...

ਖੇੜੀ ਵਾਲੇ ਬਾਬੇ ਵਿਰੁੱਧ ਦਾਜ਼-ਦਹੇਜ਼ ਦਾ ਪਰਚਾ ਦਰਜ਼; ਜਲਦ ਹੋ ਸਕਦੀ ਹੈ ਗ੍ਰਿਫਤਾਰੀ

Fatehgarh Sahib/ Malerkotla News: ਪਿਛਲੇ ਲੰਮੇ ਸਮੇਂ ਤੋਂ ਸੋਸ਼ਲ...

Aman Arora ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ ‘ਤੇ ਜ਼ੋਰ

👉ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੌਜੀ ਵਿਭਾਗ ਵੱਲੋਂ ‘‘ਰਾਜ ਦੇ...