Bathinda News: ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਬਠਿੰਡਾ ਸ਼ਹਿਰੀ ਹਲਕੇ ਦੀ ਚੋਣ ਲੜ ਚੁੱਕੇ ਦੀਪਕ ਬਾਂਸਲ ਅਤੇ ਉਸਦੇ ਇੱਕ ਸਾਥੀ ਹਰੀਸ਼ ਗਰਗ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਸ਼ਹਿਰ ਦੇ ਇੱਕ ਨਾਮੀ CA ਸਹਿਤ ਇੱਕ ਵਪਾਰ ਤੇ ਉਸਦੀ ਮਾਤਾ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਸੂਚਨਾ ਮੁਤਾਬਕ ਟ੍ਰਾਂਸਪੋਰਟ ਵਿਭਾਗ ਵੱਲੋਂ ਬਠਿੰਡਾ ਵਿਚ ਲੱਗਣ ਵਾਲੇ ਆਟੋਮੈਟਡ ਟੈਸਟਿੰਗ ਸਟੇਸ਼ਨ ਦਾ ਟੈਂਡਰ ਲੈਣ ਲਈ ਮੁੱਦਈਆਂ ਦੇ ਨਾਲ ਸ਼ਹਿਰ ਦੇ ਇੱਕ ਸੈਨੇਟਰੀ ਸਟੋਰ ਦੇ ਮਾਲਕ ਅਮਿਤ ਬਾਂਸਲ ਵੱਲੋਂ ਇਹ ਠੱਗੀ ਮਾਰੀ ਗਈ, ਜਿਸ ਵਿਚ ਆਪਣੀ ਮਾਤਾ ਤੇ ਸੀਏ ਨਰਿੰਦਰ ਗਰਗ ਦਾ ਵੀ ਸਾਥ ਰਿਹਾ।
ਇਹ ਵੀ ਪੜ੍ਹੋ bikram majithia ਪੁੱਜੇ ਅਦਾਲਤ ‘ਚ, ਜੇਲ੍ਹ ਵਿਚ ਬੈਰਕ ਬਦਲਣ ਦੀ ਕੀਤੀ ਮੰਗ
ਪਤਾ ਲੱਗਿਆ ਹੈ ਕਿ ਟ੍ਰਾਸਪੋਰਟ ਵਿਭਾਗ ਦਾ ਟੈਡਰ ਅਮਿਤ ਬਾਂਸਲ ਦੀ ਫਰਮ ਬਾਂਸਲ ਸੇਲਜ਼ ਕਾਰਪੋਰੇਸ਼ਨ ਨੂੰ ਅਲਾਟ ਹੋ ਗਿਆ ਸੀ, ਜਿਸਤੋਂ ਬਾਅਦ ਉਸਨੇ ਮੁਦਈਆਂ ਨਾਲ ਹੋਈ ਗੱਲਬਾਤ ਨੂੰ ਮੰਨਣ ਤੋਂ ਇੰਨਕਾਰ ਕਰ ਦਿੱਤਾ। ਸੂਚਨਾ ਮੁਤਾਬਕ ਸਿਕਾਇਤਕਰਤਾ ਦੀਪਕ ਬਾਂਸਲ ਤੇ ਹਰੀਸ਼ ਗਰਗ ਨੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਆਟੋਮੈਟਡ ਟੈਸਟਿੰਗ ਸਟੇਸ਼ਨ ਲੈਣ ਲਈ ਅਮਿਤ ਬਾਂਸਲ ਨਾਲ ਗੱਲਬਾਤ ਕੀਤੀ ਸੀ। ਜਿਸ ਵਿਚ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਮੁਦਈ ਇਸ ਕੰਮ ਲਈ ਪੈਸੇ ਦੇਣਗੇ ਅਤੇ ਟੈਂਡਰ ਮਿਲਣ ਤੋਂ ਬਾਅਦ ਜੋ ਵੀ ਪੋਰਫਿਟ ਹੋਣਾ ਸੀ ਉਸ ਵਿੱਚੋ 05% ਹਿੱਸਾ ਅਮਿਤ ਬਾਂਸਲ ਦਾ ਅਤੇ 95% ਹਿੱਸਾ ਪ੍ਰਾਰਥੀ ਦੀਪਕ ਬਾਂਸਲ ਅਤੇ ਹਰੀਸ਼ ਗਰਗ ਦਾ ਹੋਵੇਗਾ। ਜਿਸ ਸਬੰਧੀ ਇਹਨਾਂ ਵੱਲੋਂ ਇੱਕ ਹੱਥ ਲਿਖਤ ਵੀ ਲਿਖੀ ਗਈ ਸੀ ।
ਇਹ ਵੀ ਪੜ੍ਹੋ ਬਠਿੰਡਾ ਦੇ ਬੱਸ ਅੱਡੇ ‘ਚ ਬੱਸ ਵਿਚ ਵੜਿਆ ਸੱਪ, ਮੋਬਾਇਲ ‘ਤੇ ਵੀਨ ਵਜ੍ਹਾ ਕੇ ਕਾਬੂ ਕਰਨ ਦੀ ਕੀਤੀ ਕੋਸ਼ਿਸ਼ , ਦੇਖੋ ਵੀਡੀਓ
ਪ੍ਰੰਤੂ ਟੈਡਰ ਨਿਕਲਣ ਤੋਂ ਬਾਅਦ ਉਸਨੇ ਅਜਿਹਾ ਕਰਨ ਤੋਂ ਇੰਨਕਾਰ ਕਰ ਦਿੱਤਾ। ਮੁਦਈਆਂ ਮੁਤਾਬਕ ਇਸ ਟੈਂਡਰ ਲਈ 5 ਲੱਖ ਦੀ EMD ਹਰੀਸ਼ ਗਰਗ ਨੇ ਆਪਣੀ ਪਤਨੀ ਸ਼ਿਵਾਨੀ ਗਰਗ ਦੇ ਬੈਂਕ ਖਾਤੇ ਵਿੱਚੋਂ ਮਿਤੀ 21.12.2023 ਨੂੰ ਭਰੀ ਹੈ ਅਤੇ ਜੋ 25 ਲੱਖ ਦੀ ਬੈਕ ਗਰੰਟੀ ਦਿੱਤੀ ਹੈ ਉਹ ਵੀ ਉਨ੍ਹਾਂ ਆਪਣੇ ਖਾਤਿਆਂ ਵਿਚੋਂ ਪੈਸੇ ਟ੍ਰਾਂਸਫ਼ਾਰ ਕੀਤੇ ਹਨ। ਮੁਦਈ ਦੀਪਕ ਕੁਮਾਰ ਮੁਤਾਬਕ ਉਨ੍ਹਾਂ ਨੂੰ ਹੁਣ ਇਹ ਵੀ ਪਤਾ ਚੱਲਿਆ ਹੈ ਕਿ ਮੁਲਜਮਾਂ ਨੇ ਆਪਣੇ ਰਿਸ਼ਤੇਦਾਰ ਚਾਰਟਡ ਐਕਾਉਂਟੈਂਟ ਨਰਿੰਦਰ ਕੁਮਾਰ ਗਰਗ ਨਾਲ ਸਾਜ਼-ਬਾਜ਼ ਹੋਕੇ ਇੱਕ ਜਾਲੀ ਤੇ ਫਰਜ਼ੀ ਨੈਟਵਰਥ ਸਰਟੀਫਿਕੇਟ (Networth Certificate) 3 ਕਰੋੜ ਰੁਪਏ ਤੋਂ ਵੀ ਵੱਧ ਰਕਮ ਦਾ ਤਿਆਰ ਕਰਕੇ ਅਤੇ ਬੈਕ ਡੇਟ (back date) ਵਿੱਚ ਗਲਤ UDIN ਨੰਬਰ ਲਗਾਕੇ ਮਹਿਕਮੇ ਨੂੰ ਦਿੱਤੀ ਹੈ। ਸੂਚਨਾ ਮੁਤਾਬਕ ਦੀਪਕ ਤੇ ਹਰੀਸ਼ ਦੀ ਸਿਕਾਇਤ ਦੀ ਐਸ.ਐਸ.ਪੀ ਵੱਲੋਂ ਉਪ ਕਪਤਾਨ ਪੁਲਿਸ ਸਿਟੀ-1 ਬਠਿੰਡਾ ਕੋਲੋਂ ਪੜਤਾਲ ਕਰਵਾਈ ਗਈ ਸੀ। ਪੜਤਾਲ ਵਿਚ ਦੋਸ਼ ਸਾਬਤ ਹੋਣ ਤੋਂ ਬਾਅਦ ਅਮਿਤ ਬਾਂਸਲ, ਉਸਦੀ ਮਾਤਾ ਅਤੇ ਸੀਏ ਨਰਿੰਦਰ ਗਰਗ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


