ਮੋਗਾ ਪੁਲਿਸ ਵੱਲੋ 05 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 03 ਮੋਟਰਸਾਈਕਲ ਕੀਤੇ ਬਰਾਮਦ

Date:

spot_img

Moga News:ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ,ਗੁਰਪ੍ਰੀਤ ਸਿੰਘ DSP ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਥਾਣਾ ਸਦਰ ਮੋਗਾ ਦੀ ਪੁਲਿਸ ਪਾਰਟੀ ਵੱਲੋ 05 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾ ਪਾਸੋ 03 ਮੋਟਰਸਾਈਕਲ ਬਰਾਮਦ ਕੀਤੇ।ਇਹ ਕਿ ਮਿਤੀ 07.07.2025 ਨੂੰ 51 ਸਮਰਾਜ ਸਿੰਘ 87/ਮੋਗਾ ਸਮੇਤ ਸਾਥੀ ਕਰਮਚਾਰੀਆ ਦੇ ਹਾਜਰ ਥਾਣਾ ਸੀ ਤਾ ਮੁਦੱਈ ਮੁਕੱਦਮਾ ਰਾਜਦੀਪ ਸਿੰਘ ਵਾਸੀ ਅਗਵਾੜ ਰਾਏਕਾ ਘੱਲ ਕਲਾ ਨੇ ਦੱਸਿਆ ਕਿ ਮਿਤੀ 06.07.2025 ਨੂੰ ਮੈ ਆਪਣੀ ਰਿਸ਼ਤੇਦਾਰੀ ਵਿੱਚੋ ਮਿਲਕੇ ਆਪਣੇ ਪਿੰਡ ਘੱਲ ਕਲਾ ਨੂੰ ਜਾ ਰਿਹਾ ਸੀ ਤਾ ਮੇਰੇ ਪਿੱਛੇ ਦੋ ਮੋਟਰਸਾਈਕਲਾ ਤੇ ਚਾਰ ਨੌਜਵਾਨ ਸਵਾਰ ਹੋ ਕੇ ਆਏ।

ਇਹ ਵੀ ਪੜ੍ਹੋ  ਤੀਜੀ ਵਾਰ ਆਈ ਸ਼੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ

ਜਿਹਨਾ ਪਾਸ ਖੰਡੇ, ਕਿਰਪਾਨ ਸਨ। ਜਿਹਨਾ ਨੇ ਆਉਣ ਸਾਰ ਹੀ ਮੇਰਾ ਮੋਟਰਸਾਈਕਲ ਅੱਗੋਂ ਘੇਰ ਕੇ ਆਪਣੇ-ਆਪਣੇ ਹੱਥਿਆਰ ਨਾਲ ਮੇਰੇ ਤੇ ਵਾਰ ਕਰ ਦਿੱਤੇ।ਫਿਰ ਇਹਨਾ ਨਾ ਮਾਲੂਮ ਨੌਜਵਾਨਾ ਨੇ ਮੇਰੇ ਪਾਸੋ ਇਕ ਮੋਬਾਇਲ ਟੱਚ ਫੋਨ ਮਾਰਕਾ ਸੈਮਸੰਗ ਅਤੇ ਮੋਟਰਸਾਈਕਲ ਨੰਬਰੀ ਉਕਤ ਖੋਹ ਕੇ ਆਪਣੇ ਹਥਿਆਰਾਂ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜ ਗਏ।ਦੋਰਾਨੇ ਤਫਤੀਸ਼ ਟੈਕਨੀਕਲ ਦੀ ਮੱਦਦ ਨਾਲ ਅਤੇ ਸੀ ਸੀ ਟੀ ਵੀ ਫੁਟੇਜ ਦੀ ਮੱਦਦ ਨਾਲ ਮਿਤੀ 14.07.2025 ਨੂੰ ਮੁਕੱਦਮਾ ਉਕਤ ਵਿਚ ਦੋਸ਼ੀ ਸੁਖਦੀਪ ਸਿੰਘ ਉਰਫ ਸੁੱਖਾ ਵਾਸੀ ਪੰਡੋਰੀ ਖੱਤਰੀਆ ਹਾਲ ਅਬਾਦ ਗੁਰੂ ਤੇਗ ਬਹਾਦਰ ਨਗਰ ਜੀਰਾ ਜਿਲ੍ਹਾ ਫਿਰੋਜਪੁਰ।

ਇਹ ਵੀ ਪੜ੍ਹੋ  ਬਠਿੰਡਾ ਪੁਲਿਸ ਵੱਲੋਂ ਭੁੱਚੋਂ ਰੋਡ ‘ਤੇ ਕੈਫ਼ੇ ਉੱਪਰ ਛਾਪੇਮਾਰੀ, ਦੇਹ ਵਪਾਰ ਦੇ ਦੋਸ਼ਾਂ ਹੇਠ ਮੋੜ ਦੇ ਨਾਮੀ ‘ਬੰਦੇ’ ਕਾਬੂ

ਅਰਸ਼ਦੀਪ ਸਿੰਘ ਵਾਸੀ ਹਰਦਾਸਤ ਥਾਣਾ ਜੀਰਾ ਜਿਲ੍ਹਾਂ ਫਿਰੋਜਪੁਰ,ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਕਸੋਆਣਾ ਜੀਰਾ ਜਿਲ੍ਹਾਂ ਫਿਰੋਜਪੁਰ, ਸਤਨਾਮ ਸਿੰਘ ਉਰਫ ਨੋਨੀ ਵਾਸੀ ਦੋਲਤਪੂਰਾ ਉਚਾ ਜਿਲ੍ਹਾਂ ਮੋਗਾ, ਕੁਲਦੀਪ ਸਿੰਘ ਉਰਫ ਘੀਡੀ ਵਾਸੀ ਕੋਟ ਈਸੇ ਖਾ ਹਾਲ ਆਬਾਦ ਦੋਲਤਪੁਰਾ ਉਂਚਾ ਜਿਲਾ ਮੋਗਾ ਨੂੰ ਨਾਮਜਦ ਕੀਤਾ ਗਿਆ। ਜੋ ਉਕਤਾਨ ਸਾਰੇ ਦੋਸ਼ੀਆਨ ਨੂੰ ਮਿਤੀ 15.07.2025 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...