Friday, April 17, 2026
spot_img
spot_img

ਪੰਜਾਬ ਸਰਕਾਰ ਬੇਸਹਾਰਾ ਬੱਚਿਆਂ ਲਈ ਮਸੀਹੇ ਦੇ ਤੌਰ ‘ਤੇ ਕਰ ਰਹੀ ਯਤਨ : ਡਿਪਟੀ ਕਮਿਸ਼ਨਰ

Date:

spot_img

👉ਸਪੋਂਸਰਸ਼ਿਪ ਤੇ ਫੋਸਟਰ ਕੇਅਰ ਸਕੀਮ ਅਧੀਨ 313 ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਲਾਭ
Bathinda News: ਪੰਜਾਬ ਸਰਕਾਰ ਜਿੱਥੇ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਨਵੇਕਲੇ ਉਪਰਾਲੇ ਕਰ ਰਹੀ ਹੈ ਉਥੇ ਹੀ ਬੇਸਹਾਰਾ ਬੱਚਿਆਂ ਲਈ ਇਕ ਮਸੀਹੇ ਦੇ ਤੌਰ ‘ਤੇ ਯਤਨ ਕੀਤੇ ਜਾ ਰਹੇ ਹਨ। ਇਸ ਲੜੀ ਦੇ ਤਹਿਤ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਅਧੀਨ ਜ਼ਿਲ੍ਹੇ ਅੰਦਰ 313 ਬੱਚਿਆਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਕੋਲ ਹੁਣ ਤੱਕ ਇਸ ਸਕੀਮ ਤਹਿਤ ਲਗਭਗ 400 ਨਵੇਂ ਫਾਰਮ ਵੀ ਪ੍ਰਾਪਤ ਹੋ ਚੁੱਕੇ ਹਨ, ਜਿਨ੍ਹਾਂ ਦੀ ਦਫਤਰ ਵੱਲੋਂ ਨਿੱਜੀ ਤੌਰ ‘ਤੇ ਪੜਤਾਲ ਕਰਕੇ ਲੋੜਵੰਦ ਬੱਚਿਆਂ ਨੂੰ ਸਕੀਮ ਤਹਿਤ ਕਵਰ ਕੀਤਾ ਜਾਵੇਗਾ। ਉਨ੍ਹਾਂ ਪੇਂਡੂ ਤੇ ਸ਼ਹਿਰੀ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਲੋੜਵੰਦ ਬੱਚਿਆਂ ਨੂੰ ਇਸ ਸਕੀਮ ਦਾ ਲਾਭ ਜ਼ਰੂਰ ਦਿਵਾਉ ਤਾਂ ਜੋ ਬੱਚੇ ਆਪਣੀ ਪੜ੍ਹਾਈ ਕਰ ਸਕਣ ਤੇ ਆਪਣਾ ਭਵਿੱਖ ਸੁਰੱਖਿਅਤ ਕਰ ਸਕਣ।

ਇਹ ਵੀ ਪੜ੍ਹੋ Bathinda Police ਨੇ CEIR ਪੋਰਟਲ ਦੀ ਮੱਦਦ ਨਾਲ ਗੁੰਮ ਹੋਏ 135 ਮੋਬਾਈਲ ਫੋਨ ਲੱਭ ਕੇ ਮਾਲਕਾਂ ਦੇ ਕੀਤੇ ਹਵਾਲੇ

ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਵਨੀਤ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਪੋਂਸਰਸ਼ਿਪ ਤੇ ਫੋਸਟਰ ਕੇਅਰ ਸਕੀਮ ਨੂੰ ਵੱਡੇ ਪੱਧਰ ‘ਤੇ ਸ਼ੁਰੂ ਕੀਤਾ ਹੋਇਆ ਹੈ ਤਾਂ ਜੋ ਆਰਥਿਕ ਤੌਰ ‘ਤੇ ਕਮਜੋਰ, ਪੱਛੜੇ ਵਰਗ ਦੇ ਬੱਚਿਆਂ ਦੀ ਨਿਰੰਤਰ ਪੜ੍ਹਾਈ ਨੂੰ ਜਾਰੀ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਇਸ ਸਕੀਮ ਅਧੀਨ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਦੂਸਰੀ ਮੰਜ਼ਿਲ ‘ਤੇ ਕਮਰਾ ਨੰਬਰ 313 ਐਮ ‘ਚੋਂ ਫਾਰਮ ਲੈ ਕੇ ਉਥੇ ਹੀ ਜਮ੍ਹਾਂ ਕਰਵਾ ਸਕਦਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਇੱਕ ਬੱਚੇ ਨੂੰ 4000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਇਹ ਲਾਭ ਵਿਧਵਾ, ਤਲਾਕਸ਼ੁਦਾ ਅਤੇ ਪਰਿਵਾਰ ਦੁਆਰਾ ਛੱਡ ਦਿੱਤੇ ਗਏ ਬੱਚੇ (ਪੇਂਡੂ ਖੇਤਰ ਲਈ ਸਲਾਨਾ ਆਮਦਨ 72,000 ਰੁਪਏ ਤੇ ਸ਼ਹਿਰੀ ਖੇਤਰ ਲਈ ਸਲਾਨਾ ਆਮਦਨ 96,000 ਰੁਪਏ) ਜਿਥੇ ਬੱਚੇ ਅਨਾਥ ਹਨ ਅਤੇ ਆਪਣੀ ਕਿਸੇ ਰਿਸ਼ਤੇਦਾਰ ਨਾਲ ਰਹਿ ਰਹੇ ਹਨ।

ਇਹ ਵੀ ਪੜ੍ਹੋ  ਆਮ ਆਦਮੀ ਪਾਰਟੀ ਵੱਲੋਂ ਮੀਡੀਆ ਅਤੇ ਸੋਸ਼ਲ ਮੀਡੀਆ ਟੀਮ ਦਾ ਐਲਾਨ, ਦੇਖੋ ਲਿਸਟ

ਬੱਚੇ ਦੇ ਮਾਤਾ-ਪਿਤਾ ਦਾ ਕਿਸੇ ਗੰਭੀਰ ਬਿਮਾਰੀ ਤੋ ਪ੍ਰਭਾਵਿਤ ਹੋਣਾ ਜਿਵੇ ਕਿ ਕੈਂਸਰ, ਏਡਜ਼,ਟੀ.ਵੀ ਆਦਿ, ਜਿਥੇ ਬੱਚੇ ਦੇ ਮਾਤਾ-ਪਿਤਾ ਬੱਚਿਆਂ ਦੀ ਸਾਂਭ-ਸੰਭਾਲ ਕਰਨ ਲਈ ਆਰਥਿਕ ਅਤੇ ਸਰੀਰਕ ਪੱਖੋਂ ਅਸਮਰਥ ਹਨ, ਨੂੰ ਇਹ ਲਾਭ ਦੇਣਾ ਯੋਗ ਹੋਵੇਗਾ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੁਵੇਨਾਇਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2015 ਅਨੁਸਾਰ ਉਹ ਬੱਚੇ ਜਿਨ੍ਹਾਂ ਨੂੰ ਸੁਰੱਖਿਆ ਸੰਭਾਲ ਦੀ ਜ਼ਰੂਰਤ ਹੈ ਜਿਵੇਂ ਕਿ ਉਹ ਘਰ ਤੋਂ ਬਗੈਰ ਹਨ, ਕੁਦਰਤੀ ਆਫਤ ਦਾ ਸ਼ਿਕਾਰ ਹਨ, ਬਾਲ ਮਜ਼ਦੂਰੀ, ਬਾਲ ਵਿਆਹ ਤੋਂ ਪੀੜਤ, ਟ੍ਰੈਫਿਕਟਡ ਚਾਈਲਡ, ਐਚ.ਆਈ.ਵੀ ਤੋਂ ਪ੍ਰਭਾਵਿਤ ਬੱਚਾ, ਅਪੰਗਤਾ, ਗੁੰਮਸ਼ੁਦਾ ਜਾਂ ਘਰੋਂ ਭੱਜੇ ਬੱਚੇ, ਭੀਖ ਮੰਗਦੇ ਜਾਂ ਗਲੀਆਂ ਵਿੱਚ ਰਹਿੰਦੇ ਬੱਚੇ, ਅੱਤਿਆਚਾਰ ਦਾ ਸ਼ਿਕਾਰ, ਸ਼ੋਸ਼ਣ ਬੱਚੇ ਜਿਨ੍ਹਾਂ ਨੂੰ ਕਿਸੇ ਮਦਦ ਦੀ ਜ਼ਰੂਰਤ ਹੈ। ਉਹ ਬੱਚੇ ਜੋ ਪੀ.ਐਮ.ਕੇਅਰ ਸਕੀਮ ਤਹਿਤ ਕਵਰ ਹੁੰਦੇ ਹੋਣ, ਨੂੰ ਲਾਭ ਦਿੱਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...