👉ਸ਼ਹਿਰੀ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ DC ਵੱਲੋਂ SSP ਤੇ MC Commissioner ਨਾਲ ਮੀਟਿੰਗ
Mohali News: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਲੱਗਦੇ ਸ਼ਹਿਰ ਮੁਹਾਲੀ ਦੀਆਂ ਪ੍ਰਮੁੱਖ ਸੜਕਾਂ ‘ਤੇ ਆਗਾਮੀ ਦਿਨਾਂ ਵਿਚ ਭਾਰੀ ਵਾਹਨਾਂ ਦੇ ਚੱਲਣ ਉਪਰ ਪਾਬੰਦੀ ਲੱਗ ਸਕਦੀ ਹੈ। ਸ਼ਹਿਰ ਵਿਚ ਵਧਦੇ ਟ੍ਰੈਫ਼ਿਕ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਵੀਰਵਾਰ ਨੂੰ ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਅਤੇ ਐਮ.ਸੀ. ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨਾਲ ਇੱਕ ਉੱਚ ਪੱਧਰੀ ਮੀਟਿੰਗ ਵੀ ਕੀਤੀ ਗਈ।
ਇਹ ਵੀ ਪੜ੍ਹੋ ਪੰਜਾਬ ਵਿੱਚ ਹੁਣ ਆਸਾਨ ਹੋਣਗੇ ਨਕਸ਼ੇ ਪਾਸ ਕਰਵਾਉਣਾ: ਹਰਦੀਪ ਮੁੰਡੀਆ
ਮੀਟਿੰਗ ਦੌਰਾਨ ਕਿਹਾ ਗਿਆ ਕਿ ਮੁਹਾਲੀ ਪ੍ਰਸ਼ਾਸਨ ਸ਼ਹਿਰ ਦੀਆਂ ਸੜਕਾਂ ‘ਤੇ ‘ਪੀਕ ਆਵਰਸ’ ਦੌਰਾਨ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀਆਂ ਲਗਾਉਣ ‘ਤੇ ਸਰਗਰਮੀ ਨਾਲ ਵਿਚਾਰ ਕਰ ਰਿਹਾ ਹੈ, ਜਿਸ ਵਿੱਚ ਏਅਰਪੋਰਟ ਰੋਡ ‘ਤੇ ਟ੍ਰੈਫਿਕ ਭੀੜ ਨੂੰ ਘਟਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਮਿਸਾਲ ਦੇ ਤੌਰ ‘ਤੇ ਸਵੇਰੇ 8:00 ਵਜੇ ਤੋਂ ਸਵੇਰੇ 11:00 ਵਜੇ ਅਤੇ ਸ਼ਾਮ 5:00 ਵਜੇ ਤੋਂ ਸ਼ਾਮ 8:00 ਵਜੇ ਤੱਕ।ਡੀ.ਸੀ. ਨੇ ਇਸ ਪ੍ਰਸਤਾਵ ਨੂੰ ਰਸਮੀ ਰੂਪ ਦੇਣ ਲਈ ਜ਼ਿਲ੍ਹਾ ਪੁਲਿਸ ਅਤੇ ਹੋਰ ਵਿਭਾਗਾਂ ਤੋਂ ਵਿਸਤ੍ਰਿਤ ਜਾਣਕਾਰੀ ਮੰਗੀ।
ਇਹ ਵੀ ਪੜ੍ਹੋ Bathinda police ਦੇ ਬਹਾਦਰ ਜਵਾਨਾਂ ਨਾਲ ਮੁਲਾਕਾਤ ਕਰਨਗੇ CM Bhagwant Mann
ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨੇ ਏਅਰਪੋਰਟ ਰੋਡ ‘ਤੇ ਆਵਾਜਾਈ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਆਈ ਆਈ ਐਸ ਈ ਆਰ ਨੇੜੇ ਅਸਥਾਈ ਰੂਪ ਵਿੱਚ ਸੜਕ ਨੂੰ ਆਰਜ਼ੀ ਤੌਰ ਤੇ ਵੰਡਣ ਦਾ ਪ੍ਰਸਤਾਵ ਰੱਖਿਆ।ਇੱਕ ਹੋਰ ਵੱਡੀ ਚਿੰਤਾ ਦਾ ਜ਼ਿਕਰ ਕਰਦੇ ਹੋਏ, ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਸ਼ਹਿਰ ਦੀਆਂ ਸੜਕਾਂ ‘ਤੇ ਅਵਾਰਾ ਅਤੇ ਦੁਧਾਰੂ ਪਸ਼ੂਆਂ ਦੀ ਵੱਧ ਰਹੀ ਮੌਜੂਦਗੀ ਨੂੰ ਉਜਾਗਰ ਕੀਤਾ।
ਇਹ ਵੀ ਪੜ੍ਹੋ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ਵਿਚ ਦੋ ਹੋਰ ਪੰਜਾਬੀ ਨੌਜਵਾਨਾਂ ਦੀ ਹੋਈ ਮੌ+ਤ
ਮੀਟਿੰਗ ਵਿੱਚ ਏ ਡੀ ਸੀਜ਼ ਗੀਤਿਕਾ ਸਿੰਘ, ਅਨਮੋਲ ਸਿੰਘ ਧਾਲੀਵਾਲ ਅਤੇ ਸੋਨਮ ਚੌਧਰੀ, ਐਸ ਪੀ (ਟ੍ਰੈਫਿਕ) ਨਵਨੀਤ ਸਿੰਘ ਮਾਹਲ, ਡੀ ਐਸ ਪੀ (ਟ੍ਰੈਫਿਕ) ਕਰਨੈਲ ਸਿੰਘ, ਮਿਊਂਸੀਪਲ ਟਾਊਨ ਪਲੈਨਰ ਰਜਨੀਸ਼ ਵਧਵਾ, ਸਹਾਇਕ ਕਮਿਸ਼ਨਰ (ਐਮ ਸੀ ਮੋਹਾਲੀ) ਰੰਨਜੀਵ ਕੁਮਾਰ ਅਤੇ ਕਾਰਜਕਾਰੀ ਇੰਜੀਨੀਅਰ ਕਮਲਦੀਪ ਸਿੰਘ ਵੀ ਸ਼ਾਮਲ ਹੋਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


