👉ਗੋਨਿਆਣਾ ਰੋਡ, ਆਦਰਸ਼ ਨਗਰ, ਰਾਜਾ ਬਾਗ, ਰਾਣੀ ਬਾਗ ਅਤੇ ਹੋਰ ਖੇਤਰਾਂ ਦੇ ਲਗਭਗ 12 ਹਜ਼ਾਰ ਲੋਕਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ: ਮੇਅਰ ਸ੍ਰੀ ਮਹਿਤਾ
Bathinda News: ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅੱਜ ਥਾਣਾ ਥਰਮਲ ਨੇੜੇ ਸਥਿਤ 66 ਕੇਵੀ ਸੀ ਕੰਪਾਊਂਡ ਵਿੱਚ ਰਾਜਾ ਬਾਗ ਫੀਡਰ ਦਾ ਉਦਘਾਟਨ ਕੀਤਾ। ਇਸ ਦੌਰਾਨ ਐਕਸੀਅਨ ਇੰਜੀਨੀਅਰ ਸੰਦੀਪ ਗਰਗ, ਐਸਡੀਓ ਇੰਜੀਨੀਅਰ ਪ੍ਰਵੀਨ ਕੁਮਾਰ ਸਿੰਗਲਾ, ਐਸਡੀਓ ਗਰਿੱਡ ਇੰਜੀਨੀਅਰ ਪੁਸ਼ਪਿੰਦਰ ਕੁਮਾਰ,
ਇਹ ਵੀ ਪੜ੍ਹੋ ਮੇਅਰ ਮਹਿਤਾ ਨੇ 11 ਜਾਨਾਂ ਬਚਾਉਣ ਵਾਲੇ ਕ੍ਰਿਸ਼ਨਾ ਦਾ ਕੀਤਾ ਸਨਮਾਨ, 51 ਹਜ਼ਾਰ ਰੁਪਏ ਦੇਣ ਦਾ ਐਲਾਨ
ਸਬ-ਸਟੇਸ਼ਨ ਅਟੈਂਡੈਂਟ ਅਮਰਿੰਦਰ ਸਿੰਘ, ਅਲਬੇਲ ਸਿੰਘ, ਸੁਰਿੰਦਰ ਪਾਲ ਸਿੰਘ, ਸਬ ਸਟੇਸ਼ਨ ਆਪਰੇਟਰ ਨਰਿੰਦਰ ਪਾਲ ਸਿੰਘ, ਆਰਟੀਐਮ ਸ਼ੋਭਾ ਸਿੰਘ, ਵਾਰਡ ਨੰਬਰ 1 ਦੇ ਕੌਂਸਲਰ ਰਾਣਾ ਰਣਦੀਪ ਸਿੰਘ, ਟਰੱਕ ਯੂਨੀਅਨ ਬਠਿੰਡਾ ਦੇ ਪ੍ਰਧਾਨ ਗੁਰਦੀਪ ਸਿੰਘ ਗੀਤਾ, ਟਰੱਕ ਯੂਨੀਅਨ ਮੁਨਸ਼ੀ ਸੁਭਾਸ਼ ਕੁਮਾਰ, ਗੁਰਵਿੰਦਰ ਸਿੰਘ, ਫੌਜੀ ਬਲਵੰਤ ਸਿੰਘ, ਡਾਕਟਰ ਬੁੱਟਰ, ਅੰਮ੍ਰਿਤ ਪਾਲ ਸਿੰਘ ਬਰਾੜ, ਗੁਰਸ਼ਰਨ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਸੰਧੂ ਅਤੇ ਗਰਿੱਡ ਸਟਾਫ਼ ਉਨ੍ਹਾਂ ਨਾਲ ਮੌਜੂਦ ਸਨ।
ਇਹ ਵੀ ਪੜ੍ਹੋ Bathinda Police ਦੇ ਥਾਣਾ ਕੋਤਵਾਲੀ ਤੇ ਪੀਸੀਆਰ ਟੀਮ ਵੱਲੋਂ ਵਾਹਨ ਚੋਰ ਗਿਰੋਹ ਕਾਬੂ, 6 ਮੋਟਰਸਾਈਕਲ ਬਰਾਮਦ
ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਰਾਜਾ ਬਾਗ ਫੀਡਰ ਕਾਰਨ ਗੋਨਿਆਣਾ ਰੋਡ, ਆਦਰਸ਼ ਨਗਰ, ਰਾਜਾ ਬਾਗ, ਰਾਣੀ ਬਾਗ, ਮੰਦਰ ਕਲੋਨੀ, ਇੰਡਸਟਰੀਅਲ ਏਰੀਆ, ਸਿਵੀਆਂ ਰੋਡ ਦੇ ਲਗਭਗ 12 ਹਜ਼ਾਰ ਲੋਕਾਂ ਨੂੰ ਨਿਰਵਿਘਨ ਬਿਜਲੀ ਮਿਲੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਜਨਤਾ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ, ਜਿਸ ਤਹਿਤ ਆਮ ਜਨਤਾ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਯਤਨ ਜਾਰੀ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





