Friday, April 17, 2026
spot_img
spot_img

PAU ਦੇ ਵਿਸ਼ੇਸ਼ ਦੌਰੇ ਦੌਰਾਨ ਦੱਖਣੀ ਸੂਡਾਨ ਦੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਮਾਹਿਰਾਂ ਨਾਲ ਵਿਚਾਰਾਂ ਕੀਤੀਆਂ

Date:

spot_img

Ludhiana News: Punjab agricultural university ਦੇ ਇਕ ਵਿਸ਼ੇਸ਼ ਦੌਰੇ ਦੌਰਾਨ ਦੱਖਣੀ ਸੂਡਾਨ ਦੀ ਡਾ. ਜੌਨ ਗਾਰੰਗ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ(Dr. John Garang Memorial University of Science and Technology ) ਦੇ ਵਾਈਸ ਚਾਂਸਲਰ ਡਾ. ਅਬਰਾਹਮ ਮੈਟੋਚ ਢਾਲ(Vice Chancellor Dr. Abraham Matoch Dhal) ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਅਤੇ ਸਮੂਹ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਹ ਆਈ ਸੀ ਸੀ ਆਰ ਦੇ ਅਕਾਦਮਿਕ ਵਿਜ਼ਟਰ ਪ੍ਰੋਗਰਾਮ ਤਹਿਤ ਭਾਰਤ ਦੇ ਅਕਾਦਮਿਕ ਦੌਰੇ ਦੌਰਾਨ ਪੀ.ਏ.ਯੂ. ਪੁੱਜੇ ਸਨ। ਇਸ ਮਿਲਣੀ ਸਮੇਂ ਭਾਰਤ ਅਤੇ ਦੱਖਣੀ ਸੂਡਾਨ ਵਿਚਕਾਰ ਖੇਤੀਬਾੜੀ ਦੇ ਵਿਕਾਸ ਲਈ ਸਾਂਝ ਬਾਰੇ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਖੋਜ, ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰ ਵਿਚ ਵਿਕਾਸ ਲਈ ਸਾਂਝੀਆਂ ਕੋਸ਼ਿਸ਼ਾਂ ਬਾਰੇ ਗੱਲਬਾਤ ਹੋਈ।

ਇਹ ਵੀ ਪੜ੍ਹੋ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਡੇਰਾ ਸਿਰਸਾ ਲਈ ਹੋਇਆ ਰਵਾਨਾ

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਹਮਰੁਤਬਾ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਪੀ.ਏ.ਯੂ. ਦੀ ਇਤਿਹਾਸਕ ਅਤੇ ਖੇਤੀ ਵਿਕਾਸ ਦੇ ਖੇਤਰ ਵਿਚ ਮਹੱਤਤਾ ਨੂੰ ਅੰਕਿਤ ਕੀਤਾ। ਉਹਨਾਂ ਨੇ ਭਾਰਤ ਵਿਚ ਹਰੀ ਕ੍ਰਾਂਤੀ ਅਤੇ ਅਨਾਜ ਪੱਖੋਂ ਸਵੈ ਨਿਰਭਰਤਾ ਦੇ ਖੇਤਰ ਵਿਚ ਪੀ.ਏ.ਯੂ. ਦੇ ਯੋਗਦਾਨ ਦੀ ਗੱਲ ਕਰਦਿਆਂ ਮੌਜੂਦਾ ਸਮੇਂ ਅਤਿ ਵਿਕਸਿਤ ਖੇਤੀ ਤਕਨਾਲੋਜੀ ਲਈ ਯੂਨੀਵਰਸਿਟੀ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਤੱਕ ਪਹੁੰਚ ਕੀਤੀ।ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦਾ ਧਿਆਨ ਉਤਪਾਦਨ ਦੇ ਨਾਲ-ਨਾਲ ਪੌਸ਼ਟਿਕਤਾ ਵੱਲ ਵੀ ਸੇਧਤ ਹੋਇਆ ਹੈ ।ਡਾ. ਅਬਰਾਹਮ ਮੈਟੋਚ ਢਾਲ ਨੇ ਹਾਜ਼ਰੀਨ ਦੇ ਰੂਬਰੂ ਹੁੰਦਿਆਂ ਦੱਖਣੀ ਸੂਡਾਨ ਦੀ ਖੇਤੀ ਦਸ਼ਾ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਦੱਸਿਆ ਕਿ ਇਸ ਦੇਸ਼ ਦਾ ਅੱਧੇ ਤੋਂ ਵੱਧ ਜ਼ਮੀਨੀ ਖੇਤਰ ਭਰਪੂਰ ਖੇਤੀਬਾੜੀ ਅਤੇ ਪਾਣੀ ਦੇ ਸਰੋਤਾਂ ਵਜੋਂ ਜਾਣਿਆਂ ਜਾਂਦਾ ਹੈ।ਖੇਤੀ ਵਾਤਾਵਰਨ ਪੱਖੋਂ ਭਿੰਨਤਾ ਵਾਲੇ ਖੇਤਰ ਹੋਣ ਅਤੇ ਫਸਲੀ ਭਿੰਨਤਾਵਾਂ ਜਿਵੇਂ ਜਵਾਰ ਅਤੇ ਤੇਲਬੀਜਾਂ, ਦਾਲਾਂ ਦੇ ਨਾਲ-ਨਾਲ ਕੌਫੀ ਅਤੇ ਕਮਾਦ ਵਰਗੀਆਂ ਫਸਲਾਂ ਦੀ ਬਿਜਾਈ ਦੱਖਣੀ ਸੂਡਾਨ ਵਿਚ ਹੁੰਦੀ ਹੈ ।ਡਾ. ਢਾਲ ਨੇ ਪੀ.ਏ.ਯੂ. ਦੀ ਖੇਤੀ ਮੁਹਾਰਤ ਤੋਂ ਸਿੱਖਣ ਅਤੇ ਦੱਖਣੀ ਸੂਡਾਨ ਵਿਚ ਉਸ ਮੁਹਾਰਤ ਨੂੰ ਲਾਗੂ ਕਰਨ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।

ਇਹ ਵੀ ਪੜ੍ਹੋ ਨਸ਼ਿਆਂ ਵਿਰੁੱਧ ਜੰਗ ਦੇ ‘ਜਰਨੈਲ’ ਬਣ ਕੇ ਪਿੰਡਾਂ ਤੇ ਸ਼ਹਿਰਾਂ ਦੀ ਰਾਖੀ ਕਰਨਗੇ ਡਿਫੈਂਸ ਕਮੇਟੀਆਂ ਦੇ ਮੈਂਬਰ-ਮੁੱਖ ਮੰਤਰੀ

ਵਫਦ ਦਾ ਸਵਾਗਤ ਕਰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਪੰਜਾਬ ਅਤੇ ਦੱਖਣੀ ਸੂਡਾਨ ਦੀਆਂ ਭੂਗੋਲਿਕ ਸਮਾਨਤਾਵਾਂ ਅਤੇ ਵੱਖਰਤਾਵਾਂ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਪੀ.ਏ.ਯੂ. ਇਤਿਹਾਸ ਤੋਂ ਹਾਸਲ ਕੀਤੀ ਆਪਣੀ ਖੇਤੀ ਮੁਹਾਰਤ ਨੂੰ ਸੀਮਾਂਵਾਂ ਤੋਂ ਪਾਰ ਦੁਨੀਆਂ ਭਰ ਦੇ ਲੋਕਾਂ ਦੀ ਬਿਹਤਰੀ ਅਤੇ ਖੁਰਾਕ ਲਈ ਵਰਤੇ ਜਾਣ ਵਾਸਤੇ ਹਮੇਸ਼ਾਂ ਤਤਪਰ ਹੈ।ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਨੂੰ ਵਰਤਮਾਨ ਅਤੇ ਭਵਿੱਖ ਦੇ ਸੰਦਰਭ ਵਿਚ ਪੇਸ਼ ਕੀਤਾ| ਉਹਨਾਂ ਕਿਹਾ ਕਿ ਹੁਣ ਤੱਕ ਪੀ.ਏ.ਯੂ. ਨੇ 950 ਤੋਂ ਵਧੇਰੇ ਫਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਜਿਨ੍ਹਾਂ ਵਿਚ ਵਡੇਰੀ ਗਿਣਤੀ ਵਿਚ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪਛਾਣੀਆਂ ਗਈਆਂ ਕਿਸਮਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਨਾਲ ਹੀ ਉਹਨਾਂ ਨੇ ਮਸ਼ੀਨਰੀ ਦੇ ਖੇਤਰ ਵਿਚ ਪੀ.ਏ.ਯੂ. ਵੱਲੋਂ ਪਾਏ ਯੋਗਦਾਨ ਦਾ ਵੇਰਵਾ ਦਿੱਤਾ।

ਇਹ ਵੀ ਪੜ੍ਹੋ Big News; ਬਠਿੰਡਾ ਦੇ Ex SSP ਸਹਿਤ 5 ਪੁਲਿਸ ਮੁਲਾਜਮਾਂ ਨੂੰ ਹੋਈ ਉਮਰ ਕੈਦ ਦੀ ਸਜ਼ਾ

ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪੀ.ਏ.ਯੂ. ਵੱਲੋਂ ਖੇਤੀ ਪਸਾਰ ਸੇਵਾਵਾਂ ਲਈ ਦਿੱਤੇ ਗਏ ਯੋਗਦਾਨ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਦਾ ਪਸਾਰ ਢਾਂਚਾ ਕੈਂਪਸ ਦੇ ਨਾਲ-ਨਾਲ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਤੱਕ ਫੈਲਿਆ ਹੋਇਆ ਹੈ। ਉਹਨਾਂ ਹਰ ਛਿਮਾਹੀ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ, ਕਰਵਾਈਆਂ ਜਾਂਦੀਆਂ ਫਸਲ ਗੋਸ਼ਟੀਆਂ, ਪ੍ਰਕਾਸ਼ਿਤ ਕੀਤੇ ਜਾਂਦੇ ਸਾਹਿਤ ਅਤੇ ਹੋਰ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਡਿਜ਼ੀਟਲ ਯੁੱਗ ਦੇ ਨਵੇਂ ਢੰਗਾਂ ਜਿਵੇਂ ਡਿਜ਼ਟੀਲ ਅਖਬਾਰ, ਫੇਸਬੁੱਕ ਲਾਈਵ, ਵਟਸਐੱਪ ਗਰੁੱਪ ਅਤੇ ਕਿਸਾਨ ਦੂਤ ਮੈਸੰਜਰ ਆਦਿ ਦਾ ਜ਼ਿਕਰ ਕੀਤਾ।ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਯੂਨੀਵਰਸਿਟੀ ਦੇ ਅਕਾਦਮਿਕ ਢਾਂਚੇ ਉੱਪਰ ਝਾਤ ਪਵਾਉਣ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਨੂੰ ਵਫਦ ਸਾਹਮਣੇ ਰੱਖਿਆ।ਅੰਤ ਵਿਚ ਡਾ. ਅਬਰਾਹਮ ਢਾਲ ਨੂੰ ਪੀ.ਏ.ਯੂ. ਵੱਲੋਂ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਬਾਅਦ ਵਿਚ ਉਹਨਾਂ ਨੂੰ ਪੀ.ਏ.ਯੂ. ਦੇ ਸਪੀਡ ਬਰੀਡਿੰਗ ਕੇਂਦਰ, ਟਿਸ਼ੂ ਕਲਚਰ ਲੈਬਜ਼, ਖੇਤੀ ਪ੍ਰੋਸੈਸਿੰਗ ਅਤੇ ਭੋਜਨ ਇੰਨਕੁਬੇਸ਼ਨ ਯੂਨਿਟ ਦੇ ਨਾਲ-ਨਾਲ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਯੂਨੀਵਰਸਿਟੀ ਅਜਾਇਬ ਘਰ ਦੇਖਣ ਲਈ ਲਿਜਾਇਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...