Jalandhar News:ਆਪਣੇ ਵਿਵਾਦਤ ਗੀਤ ਕਾਰਨ ਚਰਚਾ ਵਿਚ ਆਏ ਉੱਘੇ ਪੰਜਾਬੀ ਗਾਇਕ ਆਰ ਨੇਤ ਅਤੇ ਗਾਇਕਾ ਗੁਰਲੇਜ ਅਖਤਰ ਸਹਿਤ ਚਰਚਿਤ ਨੌਜਵਾਨ ਭਾਨਾ ਸਿੱਧੂ ਅੱਜ ਸ਼ਨੀਵਾਰ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਸਾਹਮਣੇ ਪੇਸ਼ ਹੋਣ ਵਿਚ ਅਸਫ਼ਲ ਰਹੇ। ਉਨ੍ਹਾਂ ਨੂੰ ਅੱਜ ਦੁਪਹਿਰ 12 ਵਜੇ ਸੁਣਵਾਈ ਲਈ ਬੁਲਾਇਆ ਸੀ। ਸੂਚਨਾ ਮੁਤਾਬਕ ਪੁਲਿਸ ਨੇ ਇਹ ਕਾਰਵਾਈ ਭਾਜਪਾ ਦੇ ਇੱਕ ਆਗੂ ਅਰਵਿੰਦ ਦੀ ਸਿਕਾਇਤ ਉਪਰ ਕੀਤੀ ਹੈ, ਜਿਸਦੇ ਵਿਚ ਉਕਤ ਗਾਇਕ ਦੇ ਵਿਵਾਦਤ ਗੀਤ ‘315’ ਦੇ ਮਾਮਲੇ ਵਿੱਚ ਕੀਤੀ ਸੀ।ਇਸਤੋਂ ਇਲਾਵਾ ਇਸ ਗਾਣੇ ਵਿੱਚ ਭਾਨਾ ਸਿੱਧੂ ਨੂੰ ਹਥਿਆਰਾਂ ਨਾਲ ਅਦਾਕਾਰੀ ਕਰਦੇ ਦਿਖਾਇਆ ਗਿਆ ਹੈ।
ਪੰਜਾਬ ਦੇ ਵਿਚ ਪਿਛਲੇ ਲੰਮੇ ਸਮੇਂ ਤੋਂ ਹੀ ਹਥਿਆਰਾਂ ਤੇ ਦੋ ਅਰਥੀ ਭਾਸ਼ਾ ਵਾਲੇ ਗੀਤਾਂ ਉਪਰ ਰੋਕ ਲਗਾਉਣ ਦੀ ਮੰਗ ਉੱਠੀ ਹੋਈ ਹੈ ਤੇ ਇਸ ਮਾਮਲੇ ਵਿਚ ਪੰਜਾਬ ਪੁਲਿਸ ਵੀ ਕਾਫ਼ੀ ਸਖਤ ਦਿਖਾਈ ਦੇ ਰਹੀ ਹੈ। ਭਾਜਪਾ ਆਗੂ ਅਰਵਿੰਦ ਨੇ ਲੰਘੀ 6 ਅਗਸਤ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਸ਼ਿਕਾਇਤ ਭੇਜੀ ਸੀ, ਜਿਸ ਵਿਚ ਉਸਨੇ ਉਕਤ ਗੀਤ ਵਿੱਚ ਹਿੰਸਾ, ਗੈਰ ਕਾਨੂੰਨੀ ਹਥਿਆਰਾਂ ਦੇ ਸੱਭਿਆਚਾਰਕ ਅਤੇ ਅਪਰਾਧ ਨੂੰ ਉਤਸਾਹਿਤ ਕਰਨ ਵਾਲਾ ਹੋਣ ਦਾ ਦੋਸ਼ ਲਗਾਉਂਦਿਆਂ ਰੋਕ ਲਗਾਉਣ ਅਤੇ ਗਾਉਣ ਵਾਲਿਆਂ ਵਿਰੁਧ ਸਖਤ ਕਾਰਵਾਈ ਮੰਗੀ ਸੀ। ਉਧਰ, ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁੜ ਨੋਟਿਸ ਜਾਰੀ ਕਰਕੇ ਤਿੰਨਾਂ ਨੂੰ ਸੱਦਿਆ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













