prinkle ludhiana; ਸ਼ੋਸਲ ਮੀਡੀਆ ‘ਤੇ ਵਿਵਾਦਾਂ ‘ਚ ਰਹਿਣ ਵਾਲਾ ਲੁਧਿਆਣਾ ਦਾ ‘ਪ੍ਰਿੰਕਲ’ ਪੁਲਿਸ ਵੱਲੋਂ ਗ੍ਰਿਫਤਾਰ

Date:

spot_img

Ludhiana News: prinkle ludhiana; ਬੀਤੀ ਰਾਤ ਲੁਧਿਆਣਾ ਪੁਲਿਸ ਵੱਲੋਂ ਜੁੱਤਾ ਕਾਰੋਬਾਰੀ ਤੇ ਸੋਸਲ ਮੀਡੀਆ ਉਪਰ ਚਰਚਾ ਵਿਚ ਰਹਿਣ ਵਾਲੇ ‘ਪ੍ਰਿੰਕਲ’ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਨੌਜਵਾਨ ਨੇ ਤਿੰਨ ਸਾਲ ਪਹਿਲਾਂ ਸ਼ਹਿਰ ਦੇ ਇੱਕ ਵਕੀਲ ਦੀ ਪਤਨੀ ਬਾਰੇ ਆਪਣੇ ਸੋਸਲ ਮੀਡੀਆ ‘ਤੇ ਲਾਈਵ ਹੋ ਕੇ ਭੱਦੀ ਸ਼ਬਦਾਵਾਲੀ ਦਾ ਇਸਤੇਮਾਲ ਕੀਤਾ ਸੀ ਤੇ ਉਸਦੇ ਕਿਸੇ ਨੌਜਵਾਨ ਨਾਲ ਸਬੰਧ ਜੋੜੇ ਸਨ। ਇਸ ਮਾਮਲੇ ਵਿਚ ਬੇਸ਼ੱਕ ਸਾਲ 2022 ਵਿਚ ਹੀ ਲੁਧਿਆਣਾ ਦੀ ਸਰਾਭਾ ਨਗਰ ਪੁਲਿਸ ਨੇ ਪ੍ਰਿੰਕਲ ਦੇ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਸੀ ਪ੍ਰੰਤੂ ਬਾਅਦ ਵਿਚ ਇਸਨੇ ਆਪਣਾ ਪ੍ਰਭਾਵ ਵਰਤਦਿਆਂ ਜਾਂਚ ਵਿਚੋਂ ਆਪਣਾ ਨਾਮ ਕਢਵਾ ਲਿਆ ਸੀ।

ਇਹ ਵੀ ਪੜ੍ਹੋ ਰਿਸ਼ਵਤ ਦੇ ਕੇਸ ‘ਚ ਜਮਾਨਤ ‘ਤੇ ਆਇਆ ਥਾਣੇਦਾਰ ਮੁੜ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

ਜਿਸਦੇ ਚੱਲਦੇ ਐਡਵੋਕੇਟ ਗਗਨਪ੍ਰੀਤ ਸਿੰਘ ਨੇ ਪੁਲਿਸ ਦੇ ਇਸ ਫੈਸਲੇ ਵਿਰੁਧ ਅਦਾਲਤ ਦਾ ਦਰਵਾਜ਼ਾ ਖੜਕਾਕਿਆ ਸੀ ਤੇ ਅਦਾਲਤ ਨੇ ਪੁਲਿਸ ਵੱਲੋਂ ਕੀਤੀ ਜਾਂਚ ਨੂੰ ਰੱਦ ਕਰਦਿਆਂ ਇਸ ਵਿਵਾਦਤ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ। ਜਿਕਰ ਕਰਨਾ ਬਣਦਾ ਹੈ ਕਿ ਸੋਸਲ ਮੀਡੀਆ ਰਾਹੀਂ ਆਪਣੇ ਜੁੱਤਿਆਂ ਦੇ ਕਾਰੋਬਾਰ ਤੇ ਪ੍ਰਚਾਰ ਕਰਨ ਵਾਲਾ ਉਕਤ ਪ੍ਰਿੰਕਲ ਵਿਵਾਦਾਂ ਵਿਚ ਬਣਿਆ ਰਹਿੰਦਾ ਹੈ, ਜਿਸਦੇ ਚੱਲਦੇ ਕੁੱਝ ਸਮਾਂ ਪਹਿਲਾਂ ਇੱਕ ਗੈਂਗਸਟਰ ਵੱਲੋਂ ਉਸਦੀ ਦੁਕਾਨ ਵਿਚ ਦਾਖਲ ਹੋ ਕੇ ਗੋਲੀ ਵੀ ਚਲਾ ਦਿੱਤੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਭਾਜਪਾ ਦਾ ਮੁੱਖ ਟੀਚਾ ਹੈ ਡਬਲ ਇੰਜਣ ਦੀ ਸਰਕਾਰ : ਬਿੱਟੂ

Punjab News : ਪੰਜਾਬ ਭਾਜਪਾ ਵਿੱਚ ਅੱਜ ਇੱਕ ਮਹੱਤਵਪੂਰਨ...

ਅੱਜ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ, ਥੋੜੇ ਹੀ ਸਮੇਂ ‘ਚ ਸੰਭਾਲਣਗੇ ਆਪਣਾ ਅਹੁਦਾ

Punjab News : ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ...

Patiala News: ਸੜਕ ਹਾਦਸੇ ਦਾ ਸ਼ਿਕਾਰ ਹੋਏ ਪ੍ਰਵਾਰ ਲਈ ‘ਮਸੀਹਾ’ ਬਣੇ ਬਹੁੜੇ ਪੰਜਾਬ ਦੇ ਸਿਹਤ ਮੰਤਰੀ !

ਫ਼ਸਟ ਏਡ ਦੇਣ ਤੋਂ ਬਾਅਦ ਜਖ਼ਮੀਆਂ ਨੂੰ ਆਪਣੀ ਗੱਡੀ...