👉ਮੌਜੂਦਾ ਨਿਯਮਾਂ ਦੀ ਥਾਂ ਹਾਲਾਤਾਂ ਨੂੰ ਦੇਖਦਿਆਂ ਪੰਜਾਬੀਆਂ ਦੀ ਬਾਂਹ ਫ਼ੜਣ ਦੀ ਕੀਤੀ ਅਪੀਲ
Gurdaspur News: Punjab Flood 2025;ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾਂ ਨੇ ਸੂਬੇ ਦੇ ਵਿਚ ਹੜ੍ਹਾਂ ਦੇ ਚੱਲ ਰਹੇ ਕਹਿਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬੀਆਂ ਦੀ ਬਾਂਹ ਫੜਣ ਦੀ ਅਪੀਲ ਕੀਤੀ ਹੈ। ਤਿੰਨ ਸਫ਼ਿਆਂ ਦੇ ਇਸ ਪੱਤਰ ਵਿਚ ਸ: ਰੰਧਾਵਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਜਿਕਰ ਕਰਦਿਆਂ ਖਾਸਕਰ ਬਾਰਡਰ ਇਲਾਕੇ ਵਿਚ ਹੋਈ ਤਬਾਹੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ Big News; ਸਕੂਲਾਂ ਤੋਂ ਬਾਅਦ ਹੁਣ ਕਾਲਜ-ਯੂਨੀਵਰਸਿਟੀਆਂ ਵੀ ਹੋਈਆਂ ਬੰਦ
ਅਪਣੇ ਪੱਤਰ ਵਿਚ ਲੋਕ ਸਭਾ ਮੈਂਬਰ ਨੇ ਹੜ੍ਹਾਂ ਕਾਰਨ ਪੰਜਾਬ ਵਿਚ ਬਣੀ ਹੋਈ ਭਿਅੰਕਰ ਸਥਿਤੀ ਦੇ ਮੱਦੇਨਜ਼ਰ ਕੇਂਦਰ ਨੂੰ ਮੌਜੂਦਾ ਨਿਯਮਾਂ ਵਿਚ ਛੋਟ ਦੇਣ ਦੀ ਮੰਗ ਕਰਕੇ ਤੁਰੰਤ ਹੜ੍ਹ ਪੀੜ੍ਹਤਾਂ ਨੂੰ ਰਾਹਤ ਦੇਣ ਲਈ ਕਿਹਾ ਹੈ। ਉਨ੍ਹਾਂ ਮੌਜੂਦਾ ਹਾਲਾਤਾਂ ਲਈ ਸਿੰਚਾਈ ਵਿਭਾਗ ਦੀ ਭੂਮਿਕਾ ਦੀ ਵੀ ਸੁਤੰਤਰ ਜਾਂਚ ਮੰਗੀ ਹੈ।



👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













