Educational News:ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਚਿਆਰ ਮਨੁੱਖਾਂ ਦਾ ਕਾਫਲਾ ਤਿਆਰ ਕਰਨ ਲਈ ਯਤਨਸ਼ੀਲ ਹੈ ਜੋ ਕਿ ਸਮਾਜ ਵਿੱਚੋਂ ਗੁਆਚੀਆਂ ਕਦਰਾਂ ਕੀਮਤਾਂ ਦੀ ਮੁੜ ਬਹਾਲੀ ਕਰ ਸਕਣl ਇਸੇ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਸਾਲ 2025 ਦਾ ਨੈਤਿਕ ਸਿੱਖਿਆ ਇਮਤਿਹਾਨ ਸਕੂਲਾਂ ਲਈ ਮਿਤੀ 22 ਅਗਸਤ 2025 ਨੂੰ ਕਰਾਇਆ ਗਿਆ। ਇਸ ਇਮਤਿਹਾਨ ਦਾ ਨਤੀਜਾ ਘੋਸ਼ਿਤ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ ਅਤੇ ਸਕੱਤਰ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਇਸ ਇਮਤਿਹਾਨ ਵਿੱਚ ਬਠਿੰਡਾ ਖੇਤਰ ਦੇ 60 ਸਕੂਲਾਂ ਦੇ ਪਹਿਲੀ ਤੋਂ ਬਾਹਰਵੀਂ ਤੱਕ ਦੇ 3800 ਵਿਦਿਆਰਥੀਆਂ ਨੇ ਭਾਗ ਲਿਆ l ਉਹਨਾਂ ਦੱਸਿਆ ਕਿ ਦਰਜਾ ਤੀਜਾ (ਨੌਵੀਂ ਤੋਂ ਬਾਹਰਵੀਂ) ਤੱਕ ਦੇ ਇਮਤਿਹਾਨ ਵਿੱਚ ਪਹਿਲੇ ਸੱਤ ਸਥਾਨਾਂ ਵਿੱਚੋਂ ਪੰਜ ਸਥਾਨ ਕੁੜੀਆਂ ਨੇ ਹਾਸਲ ਕੀਤੇ l
ਤੀਜੇ ਦਰਜੇ ਦੀ ਪ੍ਰੀਖਿਆ ਵਿੱਚੋਂ ਪੀ.ਏ.ਯੂ ਇੰਸਟੀਚਿਊਟ ਆਫ ਐਗਰੀਕਲਚਰ ਬਠਿੰਡਾ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ, ਦਸ਼ਮੇਸ਼ ਗਰਲਜ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਬਾਦਲ ਦੀ ਜੈਸਮੀਨ ਕੌਰ ਨੇ ਦੂਜਾ ਸਥਾਨ, ਮੈਰੀਟੋਰੀਅਸ ਸਕੂਲ ਬਠਿੰਡਾ ਦੇ ਰੂਪ ਸਿੰਘ ਅਤੇ ਹਰਦੀਪ ਸਿੰਘ ਨੇ ਕਰਮਵਾਰ ਤੀਜਾ ਤੇ ਚੌਥਾ (1) ਸਥਾਨ ਹਾਸਿਲ ਕੀਤਾ l ਇਸੇ ਤਰੀਕੇ ਨਾਲ ਬਾਬਾ ਫਰੀਦ ਸੀਨੀਅਰ ਸਕੈਡਰੀ ਸਕੂਲ ਦਿਉਣ ਦੀ ਸੁਮਨਦੀਪ ਕੌਰ ਨੇ ਚੌਥਾ(2) ਸਥਾਨ ਹਾਸਿਲ ਕੀਤਾ l ਲਿਟਲ ਫਲਾਵਰ ਸੀਨੀਅਰ ਸੈਕੈਡੀ ਸਕੂਲ ਬਠਿੰਡਾ ਦੀ ਵਿਦਿਆਰਥਨ ਖੁਸ਼ਬੂ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਘੁੱਦਾ ਦੀ ਵਿਦਿਆਰਥਣ ਅਸ਼ਮਨਦੀਪ ਕੌਰ ਨੇ ਦੋ ਪੰਜਵੇਂ ਸਥਾਨ ਹਾਸਿਲ ਕੀਤੇ lਦਰਜਾ ਦੂਜਾ (ਛੇਵੀਂ ਤੋਂ ਅੱਠਵੀਂ ਸ਼੍ਰੇਣੀ) ਵਿੱਚ ਲਿਟਲ ਫਲਾਵਰ ਸੀਨੀਅਰ ਸੈਕੈੰਡਰੀ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀ ਹਰਨੂਰਪ੍ਰੀਤ ਸਿੰਘ ਨੇ ਪਹਿਲਾਂ,
ਇਹ ਵੀ ਪੜ੍ਹੋ punjab cabinet ਦੀ ਅਹਿਮ ਮੀਟਿੰਗ ਅੱਜ, ਹੜ੍ਹਾਂ ਦੀ ਸਥਿਤੀ ‘ਤੇ ਹੋਵੇਗੀ ਚਰਚਾ
ਸ੍ਰੀ ਗੁਰੂ ਹਰਗੋਬਿੰਦ ਕੰਨਿਆ ਸੀਨੀਅਰ ਸੈਕੈਡੀ ਸਕੂਲ ਨਥਾਣਾ ਦੇ ਏਕਮਨੂਰ ਸਿੰਘ ਨੇ ਦੂਜਾ ਅਤੇ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਦੇ ਪਰਮਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ l ਟੋਪ ਰੈਂਕਰ ਇੰਟਰਨੈਸ਼ਨਲ ਸਕੂਲ ਨਥਾਣਾ ਦੇ ਗੁਰਨੂਰ ਸਿੰਘ ਅਤੇ ਸ੍ਰੀ ਗੁਰੂ ਹਰਗੋਬਿੰਦ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਨਥਾਣਾ ਦੀ ਸੁਖਮਨੀ ਕੌਰ ਨੇ ਦੋ ਚੌਥੇ ਸਥਾਨ ਹਾਸਲ ਕੀਤੇ l ਇਸੇ ਤਰੀਕੇ ਨਾਲ ਲਿਟਲ ਫਲਾਵਰ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਬਠਿੰਡਾ ਦੇ ਸਮੀਰ ਅਤੇ ਸਰਕਾਰੀ ਹਾਈ ਸਕੂਲ ਗਿੱਦੜ ਦੇ ਬਲਕਾਰ ਸਿੰਘ ਨੇ ਦੋ ਪੰਜਵੇਂ ਸਥਾਨ ਹਾਸਿਲ ਕੀਤੇ l ਇਸ ਤੋਂ ਇਲਾਵਾ ਦਰਜਾ ਤੀਜਾ (ਨੌਵੀਂ ਤੋਂ ਬਾਰਵੀਂ ਤੱਕ) ਦੀ ਪ੍ਰੀਖਿਆ ਵਿੱਚ ਵੱਖ-ਵੱਖ ਸਕੂਲਾਂ ਦੇ 38 ਵਿਦਿਆਰਥੀਆਂ ਨੇ ਮੈਰਿਟ ਸਥਾਨ ਹਾਸਿਲ ਕੀਤਾ, ਜਦੋਂ ਕਿ ਦਰਜੇ ਦੂਜੇ (ਛੇਵੀਂ ਤੋਂ ਅੱਠਵੀਂ ਤੱਕ) ਦੇ 27 ਵਿਦਿਆਰਥੀਆਂ ਨੇ ਮੈਰਿਟ ਹਾਸਿਲ ਕੀਤੀ l
ਇਹ ਵੀ ਪੜ੍ਹੋ RTI activist arrested ;ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਲੈਕਮੇਲ ਕਰਦਾ RTI ਐਕਟੀਵਿਸਟ ਵਿਜੀਲੈਂਸ ਨੇ ਚੁੱਕਿਆ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸ ਇਮਤਿਹਾਨ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਅਕਤੂਬਰ 2025 ਵਿੱਚ ਹੋਣ ਵਾਲੇ ਅੰਤਰ-ਸਕੂਲ ਯੁਵਕ ਮੇਲੇ ਵਿੱਚ ਨਗਦ ਇਨਾਮ ਅਤੇ ਮੋਮੈਂਟੋ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਇਮਤਿਹਾਨ ਨੂੰ ਸਫਲਤਾ ਨਾਲ ਸੰਪੂਰਣ ਕਰਵਾਉਣ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਦੀ ਟੀਮ ਵੱਲੋਂ ਸੁਰਿੰਦਰ ਪਾਲ ਸਿੰਘ ਬੱਲੂਆਣਾ, ਰਮਨਦੀਪ ਸਿੰਘ ਰਾਮਪੁਰਾ, ਊਧਮ ਸਿੰਘ ਨਥਾਣਾ, ਹਰਪਾਲ ਸਿੰਘ ਚੌਕੇ, ਸੰਦੀਪ ਸਿੰਘ ਜੰਡਵਾਲਾ, ਪਵਿੱਤਰ ਕੌਰ ਤੇ ਇੰਦਰਜੀਤ ਸਿੰਘ ਲਹਿਰਾ ਮੁਹੱਬਤ ਪਾਵਰ ਕਾਲੋਨੀ, ਗੁਰ ਸੇਵਕ ਸਿੰਘ ਚੁੱਘੇ ਕਲਾਂ, ਬਲਵੰਤ ਸਿੰਘ ਕਾਲਝਰਾਣੀ, ਬਲਵੰਤ ਸਿੰਘ ਮਾਨ ਬਠਿੰਡਾ, ਇਕਬਾਲ ਸਿੰਘ ਕਾਉਣੀ ਅਤੇ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਵਿਸ਼ੇਸ ਯੋਗਦਾਨ ਰਿਹਾ l
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













