Nabha News: Nabha School Van Accident News; ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਕਾਰਨ ਬੰਦ ਚੱਲੇ ਆ ਰਹੇ ਸਕੂਲ ਖੁੱਲਦੇ ਹੀ ਸੋਮਵਾਰ ਨੂੰ ਪਹਿਲੇ ਦਿਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ ਪ੍ਰਾਈਵੇਟ ਸਕੂਲ ਦੀ ਬੱਚਿਆ ਨਾਲ ਭਰੀ ਸਕੂਲ ਵੈਨ ਸੇਮ ਨਾਲੇ ਵਿਚ ਪਲਟ ਗਈ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸੂਚਨਾ ਮੁਤਾਬਕ ਇਹ ਸਕੂਲ ਵੈਨ ਪਿੰਡ ਕਕਰਾਲਾ-ਦੁਲੱਦੀ ਰੋਡ ‘ਤੇ ਸੇਮ ਨਾਲੇ ਦੀ ਪਟੜੀ ਉਪਰ ਤੇਜ ਰਫ਼ਤਾਰ ਨਾਲ ਲਿਜਾਈ ਜਾ ਰਹੀ ਸੀ।
ਇਹ ਵੀ ਪੜ੍ਹੋ ਵੱਡੀ ਖ਼ਬਰ; ਭਗਵੰਤ ਮਾਨ ਦੀ ਸਿਹਤ ਦਾ ਹਾਲਚਾਲ ਪੁੱਛਣ ਹਸਪਤਾਲ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ
ਇਸ ਦੌਰਾਨ ਅੱਗੇ ਤੋਂ ਇੱਕ ਹੋਰ ਵਾਹਨ ਆਉਣ ਕਾਰਨ ਸਾਈਡ ਦੇਣ ਸਮੇਂ ਇਹ ਵੈਨ ਸੇਮ ਨਾਲੇ ਵਿਚ ਪਲਟ ਗਈ। ਘਟਨਾ ਦਾ ਪਤਾ ਲੱਗਦੇ ਹੀ ਰਾਹਗੀਰਾਂ ਤੇ ਆਸਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਵੈਨ ਦੇ ਸ਼ੀਸੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। ਘਟਨਾ ਸਮੇਂ 21 ਬੱਚੇ ਵੈਨ ਵਿਚ ਮੌਜੂਦ ਦੱਸੇ ਜਾ ਰਹੇ ਹਨ। ਹਾਲਾਂਕਿ ਕਿਹਾ ਜਾ ਰਿਹਾ ਕਿ ਘਟਨਾ ਦਾ ਪਤਾ ਲੱਗਦੇ ਹੀ ਬੱਚਿਆਂ ਦੇ ਮਾਪੇ ਮੌਕੇ ‘ਤੇ ਪੁੱਜ ਕੇ ਆਪਣੇ ਬੱਚਿਆਂ ਨੁੰ ਘਰ ਲੈ ਗਏ ਪ੍ਰੰਤੂ ਸਕੂਲ ਦੇ ਪ੍ਰਬੰਧਕ ਘਟਨਾ ਤੋਂ ਕਾਫ਼ੀ ਲੇਟ ਪੁੱਜੇ।
ਇਹ ਵੀ ਪੜ੍ਹੋ Punjab ਦੇ ਵਿੱਚ ਮੁੜ ਬਦਲੇਗੀ ਮਾਈਨਿੰਗ ਨੀਤੀ; ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋਂ ਰੇਤਾਂ ਕੱਢਣ ਦੇ ਮਿਲਣਗੇ ਅਧਿਕਾਰ
ਜਿਸ ਚੱਲਦੇ ਬੱਚਿਆਂ ਦੇ ਮਾਪਿਆਂ ਅਤੇ ਆਸਪਾਸ ਦੇ ਪਿੰਡਾਂ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬੇਸ਼ੱਕ ਅੱਜ ਤੋਂ ਸਕੂਲਾਂ ਨੂੰ ਖੋਲਣ ਦੇ ਆਦੇਸ਼ ਦਿੱਤੇ ਸਨ ਪ੍ਰੰਤੂ ਨਾਲ ਹੀ ਇਹ ਵੀ ਕਿਹਾ ਸੀ ਕਿ ਬੱਚਿਆਂ ਨੂੰ ਦੂਜੇ ਦਿਨ ਭਾਵ 9 ਸਤੰਬਰ ਨੂੰ ਸਕੂਲ ਬੁਲਾਇਆ ਜਾਵੇਗਾ ਜਦਕਿ ਪ੍ਰਾਈਵੇਟ ਸਕੂਲਾਂ ਨੂੰ ਉਨ੍ਹਾਂ ਦੀਆਂ ਮੈਨੇਜਮੈਟਾਂ ਨੂੰ ਜਿੰਮੇਵਾਰੀ ਲੈਣ ਲਈ ਕਿਹਾ ਗਿਆ ਸੀ। ਉਧਰ, ਮੌਕੇ ‘ਤੇ ਪੁੱਜ ਕੇ ਪੁਲਿਸ ਚੌਕੀ ਛੀਂਟਾਵਾਲੀ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













