Bathinda News: ਬਠਿੰਡਾ ਦੇ ਵਕੀਲ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਦੇ ਪੋਤਰੇ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੇ ਪੁੱਤਰ ਅਰਜਨ ਗਰਗ ਨੇ ਦੇਸ ਦੀ ਨਾਮੀ ਯੂਨੀਵਰਸਿਟੀ ਤੋਂ Gold Medal ਦੇ ਨਾਲ Law ਦੀ ਡਿਗਰੀ ਹਾਸਲ ਕੀਤੀ ਹੈ। ਬੀਤੇ ਦਿਨੀਂ ਨੈਸ਼ਨਲ ਲਾਅ ਯੂਨੀਵਰਸਿਟੀ, ਨਿਊ ਦਿੱਲੀ ਚ 12 ਵੀਂ ਕਨਵੋਕੇਸ਼ਨ ਹੋਈ। ਜਿਸ ਦੌਰਾਨ ਜਸਟਿਸ ਬੀ ਵੀ ਨਾਗਰਥਨਾ (ਜੱਜ , ਸੁਪਰੀਮ ਕੋਰਟ ) , ਜਸਟਿਸ ਦੇਵੇਂਦਰ ਉਪਾਧਿਆਏ ( ਚੀਫ਼ ਜਸਟਿਸ , ਦਿੱਲੀ ਹਾਈ ਕੋਰਟ ) , ਜਸਟਿਸ (ਰਿਟਾ) ਏ ਕੇ ਸੀਕਰੀ (ਸੁਪਰੀਮ ਕੋਰਟ) ਅਤੇ ਹੋਰ ਬਹੁਤ ਸਾਰੇ ਹਾਈ ਕੋਰਟ ਦੇ ਜੱਜ ਸਾਹਿਬਾਨ , ਵਾਈਸ ਚਾਂਸਲਰ ,ਤੇ ਦਿੱਲੀ ਸਰਕਾਰ ਦੇ ਗ੍ਰਹਿ ਮੰਤਰੀ/ ਚੀਫ਼ ਸੈਕਰੇਟਰੀ ਆਦਿ ਦੀ ਹਾਜ਼ਰੀ ਵਿਚ ਹੋਣਹਾਰ ਵਿਦਿਆਰਥੀਆਂ ਲਈ ਡਿਗਰੀ ਵੰਡ ਸਮਾਰੋਹ ਹੋਇਆ।
ਇਸ ਸਮਾਰੋਹ ਦੌਰਾਨ ਅਰਜਨ ਗਰਗ ਨੂੰ ਵੀ ਗੋਲਡ ਮੈਡਲ ਨਾਲ ਸਨਮਾਨਦਿਆਂ ਇਹ ਡਿਗਰੀ ਦਿੱਤੀ ਗਈ। ਆਪਣੇ ਪੁੱਤਰ ਦੀ ਇਸ ਪ੍ਰਾਪਤੀ ‘ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਰਾਜ਼ਨ ਗਰਗ ਨੇ ਕਿਹਾ ਕਿ, ‘‘ਅਰਜਨ ਗਰਗ ਨੇ ਅੱਜ ਤੋਂ ਪੰਜ ਸਾਲ ਪਹਿਲਾਂ ਲਾਅ ਵਿਚ ਦਾਖਲੇ ਲਈ ਹੋਏ ਸਖਤ ਮੁਕਾਬਲੇ ਵਿਚ ਪੂਰੇ ਦੇਸ ਭਰ ‘ਚ 9ਵੇਂ ਨੰਬਰ ‘ਤੇ ਰਹਿ ਕੇ ਪ੍ਰਵਾਰ ਅਤੇ ਬਠਿੰਡਾ ਦਾ ਨਾਮ ਰੋਸ਼ਨ ਕੀਤਾ ਸੀ। ’’ ਉਨ੍ਹਾਂ ਅੱਗੇ ਕਿਹਾ ਕਿ ਪ੍ਰਵਾਰ ਲਈ ਇਹ ਹੋਰ ਵੀ ਬਹੁਤ ਵੱਡੀ ਖੁਸੀ ਦੀ ਗੱਲ ਹੈ ਕਿ ਹੁਣ ਤੀਜ਼ੀ ਪੀੜ੍ਹੀ ਦਾ ਇਹ ਨੌਜਵਾਨ ਵਕਾਲਤ ਦੇ ਕਿੱਤੇ ਵਿਚ ਆਪਣੇ ਹੁਨਰ ਦੇ ਨਾਲ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿਚ ਆਪਣਾ ਯੋਗਦਾਨ ਪਾਏਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।








ਇਹ ਵੀ ਪੜ੍ਹੋ 




