Bathinda News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ, ਨਵੀਂ ਦਿੱਲੀ ਦੇ ਸਹਿਯੋਗ ਨਾਲ, ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਕੰਪਿਊਟਰ ਅਤੇ ਇਲੈਕਟ੍ਰਿਕਲ ਇੰਜੀਨੀਅਰਿੰਗ ‘ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਆਈ.ਏ.ਸੀ.ਈ. -2025 ਮਿਤੀ 11 ਸਤੰਬਰ ਤੋਂ ਸ਼ੁਰੂ ਹੋਵੇਗੀ।ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. (ਡਾ.) ਰਾਮੇਸ਼ਵਰ ਸਿੰਘ, ਵਾਈਸ-ਚਾਂਸਲਰ ਨੇ ਦੱਸਿਆ ਕਿ ਡਾ. ਸੁਤੰਤਰ ਸਿੰਘ ਖੁਰਮੀ, ਡੀਨ ਦੀ ਰਹਿਨੁਮਾਈ ਹੇਠ ਇਸ ਕਾਨਫਰੰਸ ਵਿੱਚ ਪ੍ਰੋ. (ਡਾ.) ਮਹਾਂਦੇਵ ਬੀ. ਚੇਟੀ, ਵਾਈਸ-ਚਾਂਸਲਰ ਸੰਸਕ੍ਰਿਤੀ ਯੂਨੀਵਰਸਿਟੀ ਮਥੁਰਾ, ਮੁੱਖ ਮਹਿਮਾਨ, ਪ੍ਰੋ. (ਡਾ.) ਵਰਿੰਦਰ ਰਿਹਾਨੀ, ਸ਼ੂਲਨੀ ਯੂਨੀਵਰਸਿਟੀ ਸੋਲਨ ਅਤੇ ਇੰਜੀਨੀਅਰ ਅਜੈ ਕਰਾਹਾ, ਚੀਫ਼ ਜਨਰਲ ਮੈਨੇਜਰ ਬੀ.ਐਸ.ਐਨ.ਐਲ. ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਕਾਨਫਰੰਸ ਦੇ ਚੇਅਰਪਰਸਨ ਡਾ. ਖੁਰਮੀ ਅਨੁਸਾਰ ਕਾਨਫਰੰਸ ਲਈ ਭਾਰਤ ਅਤੇ ਵਿਦੇਸ਼ਾਂ ਦੇ 20 ਤੋਂ ਵੱਧ ਮਾਹਿਰਾਂ ਦੇ ਪੈਨਲ ਬਣਾਏ ਗਏ ਹਨ, ਜਿਨ੍ਹਾਂ ਦੀ ਦੇਖਰੇਖ ਹੇਠ 150 ਤੋਂ ਵੱਧ ਖੋਜ ਪੱਤਰ ਪੜ੍ਹੇ ਜਾਣਗੇ। ਇਸ ਤੋਂ ਇਲਾਵਾ ਪੋਸਟਰ ਮੇਕਿੰਗ, ਪ੍ਰਦਰਸ਼ਨੀ ਅਤੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਜਾਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇਗਾ।
ਇਹ ਵੀ ਪੜ੍ਹੋ Bathinda ‘ਚ ਪਿਊ ਵੱਲੋਂ ਸਕੀ ਧੀ ਅਤੇ ਦੋਹਤੀ ਦਾ ਕ+ਤ+ਲ, ਜਾਣੋਂ ਕਾਰਨ
ਕਾਨਫਰੰਸ ਦੇ ਦੋਵੇਂ ਦਿਨ ਵੱਖ-ਵੱਖ ਸੈਸ਼ਨਾਂ ਵਿੱਚ ਪ੍ਰੋ. (ਡਾ.) ਆਰ.ਸੀ. ਬਾਂਸਲ, ਯੂਨੀਵਰਸਿਟੀ ਆਫ ਸ਼ਾਰਜਾਹ,ਡਾ. ਜਸਕਰਨ ਸਿੰਘ ਧੀਮਾਨ, ਮੈਕਗਿੱਲ ਯੂਨੀਵਰਸਿਟੀ ਕੈਨੇਡਾ, ਡਾ. ਆਕਾਂਸ਼ਾ, ਆਈ.ਆਈ.ਟੀ. ਮੁੰਬਈ,ਡਾ. ਵਿਨੀਤਾ, ਆਈ.ਆਈ.ਟੀ. ਮੁੰਬਈ, ਡਾ. ਜਸਪ੍ਰੀਤ ਸਿੰਘ, ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲੋਂਗੋਵਾਲ, ਡਾ. ਸਰਵਨ ਸਿੰਘ, ਐਨ.ਆਈ.ਈ.ਐਲ.ਆਈ.ਟੀ.ਯੂਨੀਵਰਸਿਟੀ ਰੂਪਨਗਰ,ਡਾ. ਲਾਭ ਸਿੰਘ, ਡਾ. ਕਰੂਨੇਸ਼ ਅਰੌੜਾ ਸੀਨੀਅਰ ਡਾਇਰੈਕਟਰ ਸੀ.ਡੈੱਕ, ਨਵੀਂ ਦਿੱਲੀ,ਡਾ. ਵਿਕਰਮ ਸਿੰਘ, ਚੌਧਰੀ ਦੇਵੀਲਾਲ ਯੂਨੀਵਰਸਿਟੀ ਸਿਰਸਾ ਅਤੇ ਡਾ. ਅਸ਼ਵਨੀ ਚੌਧਰੀ, ਕੁਰੁਕਸ਼ੇਤ੍ਰਾ ਯੂਨੀਵਰਸਿਟੀ ਕੁਰੁਕਸ਼ੇਤ੍ਰਾ ਕੁੰਜੀਵਤ ਵਕਤਾ ਵਜੋਂ ਆਪਣੇ ਵਿਚਾਰ ਸਾਂਝੇ ਕਰਨਗੇ।ਉਨ੍ਹਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਇਸ ਕਾਨਫਰੰਸ ਵਿੱਚ ਆਫਲਾਈਨ ਅਤੇ ਆਨਲਾਈਨ ਜੁੜਨ ਦੀ ਅਪੀਲ ਕੀਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













