Punjab Flood News:ਪੰਜਾਬ ਇਨੀ ਦਿਨੀ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਹੜ੍ਹਾਂ ਕਾਰਨ ਲੋਕਾਂ ਦੀ ਪੂਰੀ ਫਸਲ ਬਰਬਾਦ ਹੋ ਗਈ ਹੈ ਅਤੇ ਘਰ ਢਹਿ ਗਏ ਹਨ। ਪੰਜਾਬ ਦੀ ਇਸ ਔਖੀ ਘੜੀ ਵਿੱਚ ਸਭ ਤੋਂ ਵੱਧ ਮਦਦ ਪਾਲੀਵੁੱਡ ਦੇ ਸਿਤਾਰਿਆਂ ਨੇ ਕੀਤੀ ਹੈ। ਹੁਣ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਪੰਜਾਬ ਦੇ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਹੈ। ਸਲਮਾਨ ਖਾਨ ਨੇ ਬਚਾਓ ਕਾਰਜਾਂ ਲਈ ਪੰਜ ਵਿਸ਼ੇਸ਼ ਕਿਸ਼ਤੀਆਂ ਭੇਜੀਆਂ ਹਨ ।ਇਹਨਾਂ ਕਿਸ਼ਤੀਆਂ ਨਾਲ ਕਈ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਹੈ ਅਤੇ ਉਹਨਾਂ ਤੱਕ ਜਰੂਰੀ ਸਮਾਨ ਪਹੁੰਚਾਇਆ ਗਿਆ ਹੈ। ਇਸ ਤਰ੍ਹਾਂ ਅਕਸ਼ੇ ਕੁਮਾਰ ਨੇ ਹੜ੍ਹ ਰਾਹਤ ਕਾਰਜਾਂ ਲਈ ਪੰਜ ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ ਨਾਮੀ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਬੈਂਕ ‘ਚ ਜਾ ਕੇ ਕੀਤੀ ਆਤਮ+ਹੱਤਿਆ
ਵਿੱਕੀ ਕੌਸ਼ਲ ਨੇ ਗਲੋਬਲ ਸਿੱਖ ਫਾਊਂਡੇਸ਼ਨ ਦੇ ਸਹਿਯੋਗ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਵੈਨਾਂ ਅਤੇ ਮੁਫਤ ਐਂਬੂਲੈਂਸਾਂ ਚਲਾਉਣ ਲਈ ਵੀ ਹੱਥ ਵਧਾਇਆ ਹੈ। ਇਸ ਤਰ੍ਹਾਂ ਸੋਨੂ ਸੂਦ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ, ਮੱਛਰਦਾਨੀਆਂ ਅਤੇ ਦਵਾਈਆਂ ਆਦਿ ਵੰਡੀਆਂ ਹਨ। ਪੰਜਾਬੀ ਸਿਤਾਰੇ ਤੇ ਸਿੰਗਰ ਪਹਿਲਾਂ ਹੀ ਪੰਜਾਬ ਦੇ ਲੋਕਾਂ ਦੀ ਮਦਦ ਵਿੱਚ ਲੱਗੇ ਹੋਏ ਹਨ। ਦਲਜੀਤ ਦੁਸਾਂਝ, ਜਸਵੀਰ ਜੱਸੀ, ਸਤਿੰਦਰ ਸਰਤਾਜ, ਗਿੱਪੀ ਗਰੇਵਾਲ ,ਐਮੀ ਵਿਰਕ, ਮਨਕੀਰਤ ਔਲਖ ,ਕਰਨ ਔਜਲਾ ਆਦਿ ਕਲਾਕਾਰ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਵੱਧ ਚੜ ਕੇ ਯੋਗਦਾਨ ਪਾ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













