Bathinda News: ਦਿੱਲੀ ਦੇ ਰਹਿਣ ਵਾਲੇ ਇੱਕ ਮਰੀਜ਼ ਦੀ ਸਿਕਾਇਤ ਉੱਪਰ ਸੁਣਵਾਈ ਕਰਦਿਆਂ ਜ਼ਿਲਾ ਖਪਤਕਾਰ ਸਿਕਾਇਤ ਨਿਵਾਰਨ ਕਮਿਸ਼ਨ ਨੇ ਬਠਿੰਡਾ ਸ਼ਹਿਰ ਦੇ ਨਾਮੀ Indrani hospital ਦੇ ਡਾਕਟਰ ਅਤਿਨ ਗੁਪਤਾ ਨੂੰ ਇੱਕ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਸੁਣਾਏ ਹਨ। ਇਹ ਮੁਆਵਜ਼ਾ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਹੁਣ ਉਸਦੇ ਪ੍ਰਵਾਰ ਨੂੰ ਮਿਲੇਗਾ। ਉਧਰ, ਡਾਕਟਰ ਅਤਿਨ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਕਮਿਸ਼ਨ ਦਾ ਫੈਸਲਾ ਸਵੀਕਾਰ ਹੈ ਤੇ ਉਹ ਹੁਣ ਇਸ ਕੇਸ ਵਿਚ ਅੱਗੇ ਨਹੀਂ ਜਾ ਰਹੇ। ਹਾਲਾਂਕਿ ਉਨ੍ਹਾਂ ਇਸ ਕੇਸ ਵਿਚ ਆਪਣੇ ਪੱਧਰ ‘ਤੇ ਹਸਪਤਾਲ ਦੀ ਕੋਈ ਲਾਪਰਵਾਹੀ ਹੋਣ ਤੋਂ ਸਪੱਸ਼ਟ ਇੰਨਕਾਰ ਕੀਤਾ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦਾ ਰਹਿਣ ਵਾਲਾ ਰਾਜਿੰਦਰ ਗੁਪਤਾ ਬੀਮਾਰ ਹੋਣ ਕਾਰਨ ਸਾਲ 2019 ਵਿਚ ਉਕਤ Indrani hospital ਵਿਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ honey sethi attacked; ਲੁਧਿਆਣਾ ਦੇ ਜੁੱਤਾ ਕਾਰੋਬਾਰੀ ਤੇ ਸੋਸ਼ਲ ਮੀਡੀਆ ਦਾ ਚਰਚਿਤ ਚਿਹਰਾ Honey Sethi ਉਪਰ ਹਮਲਾ
ਹਸਪਤਾਲ ਦੇ ਡਾਕਟਰ ਵੱਲੋਂ ਉਸਦਾ ਇਲਾਜ ਸ਼ੁਰੂ ਕੀਤਾ ਪ੍ਰੰਤੂ ਮਰੀਜ਼ ਦੇ ਪ੍ਰਵਾਰ ਦੇ ਦੋਸ਼ਾਂ ਮੁਤਾਬਕ ਰਜਿੰਦਰ ਗੁਪਤਾ ਦੀ ਹਸਪਤਾਲ ਵਿਚ ਦਾਖਲੇ ਦੇ ਸਿਰਫ਼ 5-6 ਦਿਨਾਂ ਵਿਚ ਹਾਲਤ ਇੰਨੀ ਵਿਗੜ ਗਈ ਕਿ ਉਸਨੂੰ ਇੱਕ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿਸਤੋਂ ਬਾਅਦ ਉਹ ਡੀਐਮਸੀ ਲੁਧਿਆਣਾ ਗਏ। ਜਿੱਥੇ ਉਸਦਾ ਇਲਾਜ ਕੀਤਾ ਗਿਆ। ਕਮਿਸ਼ਨ ਨੂੰ ਦਿੱਤੀ ਸਿਕਾਇਤ ਵਿਚ ਮਰੀਜ਼ ਦੇ ਵਕੀਲ ਵੱਲੋਂ ਦੋਸ਼ ਲਗਾਇਆ ਕਿ ਉਸਦੇ ਮੁਵੱਕਲ ਰਜਿੰਦਰ ਗੁਪਤਾ ਦੇ ਸਰੀਰ ਵਿੱਚ ਤਰਲ ਪਦਾਰਥ ਜ਼ਿਆਦਾ ਭਰਿਆ ਹੋਇਆ ਸੀ, ਪ੍ਰੰਤੂ ਇੰਦਰਾਨੀ ਹਸਪਤਾਲ ਵਿਚ ਉਸਦਾ ਡਾਇਲਸਸ ਨਹੀਂ ਕੀਤਾ ਗਿਆ, ਕਿਉਂਕਿ ਹਸਪਤਾਲ ਕੋਲ ਡਾਇਲਸਸ ਮਸ਼ੀਨ ਹੀ ਨਹੀਂ ਸੀ ਤੇ ਉਲਟਾ ਉਸਦੇ ਬੋਤਲਾਂ ਲਗਾਈਆਂ ਗਈਆਂ।ਦੂਜੇ ਪਾਸੇ ਕਮਿਸ਼ਨ ਦੀ ਸੁਣਵਾਈ ਦੌਰਾਨ ਹਸਪਤਾਲ ਦੇ ਪ੍ਰਬੰਧਕਾਂ ਨੇ ਦਲੀਲ ਦਿੱਤੀ ਕਿ ਰਾਜਿੰਦਰ ਦਾ ਇਲਾਜ ਸਹੀ ਢੰਗ ਨਾਲ ਕੀਤਾ ਗਿਆ ਕਿਉਂਕਿ ਉਹ ਨਿਯਮਿਤ ਤੌਰ ‘ਤੇ ਪਿਸ਼ਾਬ ਕਰਨ ਦੇ ਯੋਗ ਸੀ। ਪਰ ਰਾਜਿੰਦਰ ਦੇ ਵਕੀਲ ਨੇ ਸਬੂਤ ਦਿੱਤੇ ਕਿ ਡਾਕਟਰ ਦੇ ਨੋਟ ਉਸਦੀ ਰੋਜ਼ਾਨਾ ਪ੍ਰਗਤੀ ਰਿਪੋਰਟ ਨਾਲ ਮੇਲ ਨਹੀਂ ਖਾਂਦੇ।
ਇਹ ਵੀ ਪੜ੍ਹੋ Jeeda Blast Case; ਦੁਨੀਆਂ ਦੇ Most Wanted ਅੱਤਵਾਦੀ ਦਾ ‘ਫੈਨ’ ਨਿਕਲਿਆ ਜਖ਼ਮੀ ਨੌਜਵਾਨ ! ਕੌਮੀ ਏਜੰਸੀਆਂ ਵੀ ਹੋਈਆਂ ਅਲਰਟ
ਉਨ੍ਹਾਂ ਦਾਅਵਾ ਕੀਤਾ ਕਿ ਉਸਦੇ ਮਰੀਜ਼ ਨੂੰ ਸਿਰਫ਼ ਉਸਦਾ ਬਿੱਲ ਵਧਾਉਣ ਲਈ 5-6 ਦਿਨ ਦਾਖਲ ਰੱਖਿਆ ਗਿਆ ਸੀ। ਬਾਅਦ ਵਿੱਚ, ਜਦੋਂ ਉਸਦੀ ਸਿਹਤ ਵਿਗੜ ਗਈ, ਤਾਂ ਉਸਨੂੰ ਰੈਫਰ ਕਰ ਦਿੱਤਾ ਗਿਆ। ਰਜਿੰਦਰ ਨੂੰ ਡਾਇਲਸਿਸ ਦੀ ਲੋੜ ਸੀ ਅਤੇ ਇੰਦਰਾਣੀ ਹਸਪਤਾਲ ਵਿੱਚ ਡਾਇਲਸਿਸ ਦੀ ਕੋਈ ਸਹੂਲਤ ਨਹੀਂ ਸੀ।ਜਦੋਂ ਡਾਇਲਸਿਸ ਦੀ ਸਹੂਲਤ ਨਹੀਂ ਸੀ, ਤਾਂ ਉਸਨੂੰ ਇੰਨੇ ਦਿਨ ਦਾਖਲ ਰੱਖਣ ਦਾ ਕੋਈ ਮਤਲਬ ਨਹੀਂ ਸੀ। ਜਿਸ ਕਾਰਨ ਰਜਿੰਦਰ ਦੇ ਸਰੀਰ ਵਿੱਚ ਸੋਜ ਆਉਣ ਲੱਗ ਪਈ ਅਤੇ ਉਸਨੂੰ ਲੁਧਿਆਣਾ ਐਮਰਜੈਂਸੀ ਲਿਜਾਣਾ ਪਿਆ।ਇੱਥੈ ਜਿਕਰ ਕਰਨਾ ਬਣਦਾ ਹੈ ਕਿ ਕਮਿਸ਼ਨ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਰਾਜਿੰਦਰ ਗੁਪਤਾ ਦਾ ਦੇਹਾਂਤ ਹੋ ਗਿਆ ਸੀ, ਜਿਸਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਤੇ ਪਤਨੀ ਨੇ ਕੇਸ ਨੂੰ ਅੱਗੇ ਵਧਾਇਆ ਅਤੇ ਖਪਤਕਾਰ ਅਦਾਲਤ ਨੇ ਡਾਕਟਰ ਨੂੰ ਹੁਕਮ ਦਿੱਤਾ ਕਿ ਉਹ ਰਾਜਿੰਦਰ ਦੇ ਪਰਿਵਾਰ ਨੂੰ 1 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਅਤੇ ਜੇਕਰ 45 ਦਿਨਾਂ ਦੇ ਅੰਦਰ ਪੈਸੇ ਨਹੀਂ ਦਿੱਤੇ ਜਾਂਦੇ ਹਨ, ਤਾਂ 7% ਵਿਆਜ ਵੀ ਦੇਣਾ ਪਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













