Thursday, April 16, 2026
spot_img
spot_img

Bathinda ਦੇ ਨਾਮੀ ਸਕੂਲ ‘ਚ ਰਾਮਲੀਲਾ ਮੌਕੇ ਹੋਏ ਹੰਗਾਮਾ ਦੀ ਸ਼ਹਿਰ ‘ਚ ਚਰਚਾ

Date:

spot_img

Bathinda News: Bathinda ਦੇ SSD ਸਕੂਲ ਵਿੱਚ ਹੋ ਰਹੀ ਰਾਮਲੀਲਾ ਦੌਰਾਨ ਇਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਇਸ ਮੌਕੇ ਨੌਜਵਾਨਾਂ ਦੇ ਵੱਲੋਂ ਕੀਤੀ ਹੁੱਲੜਬਾਜ਼ੀ ਅਤੇ ਅਸ਼ਲੀਲ ਕਾਰਵਾਈ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਜਾਣਕਾਰੀ ਮੁਤਾਬਕ ਸ਼੍ਰੀ ਸਨਾਤਨ ਧਰਮ ਸਭਾ ਬਠਿੰਡਾ ਵੱਲੋਂ ਯੂਨਾਇਟਡ ਥੀਏਟਰ ਨੂੰ ਰਾਮ ਲੀਲਾ ਕਰਨ ਲਈ ਸਥਾਨਕ ਗੋਲ ਡਿੱਗੀ ਕੋਲ ਸਥਿਤ ਐਸਐਸਡੀ ਸਕੂਲ ਦਾ ਮੈਦਾਨ ਦਿੱਤਾ ਗਿਆ ਸੀ। ਯੂਨਾਇਟਡ ਥੀਏਟਰ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਸੇ ਸਕੂਲ ਦੇ ਮੈਦਾਨ ਵਿਚ ਆਪਣਾ ਸਮਾਗਮ ਕਰਵਾਇਆ ਜਾ ਰਿਹਾ। ਜਾਣਕਾਰੀ ਮੁਤਾਬਕ ਜਦ ਰਾਮ ਲੀਲਾ ਖ਼ਤਮ ਹੋ ਗਈ ਤਾਂ ਕੁੱਝ ਨੌਜਵਾਨ ਸਟੇਜ਼ ਉੱਪਰ ਚੜ੍ਹ ਕੇ ਨੱਚਣ ਲੱਗ ਪਏ। ਇਸ ਦੌਰਾਨ ਉਥੇ ਪੁੱਜੇ ਹੋਏ ਕਿੰਨਰਾਂ ਨੇ ਵੀ ਉਨ੍ਹਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ  Punjab Flood; ਪੰਜਾਬ ਦੇ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪੁੱਜੇ Rahul Gandhi

ਇਸ ਮੋਕੇ ਭੀੜ ਦਾ ਫ਼ਾਈਦਾ ਉਠਾਉਂਦਿਆਂ ਕੁੱਝ ਸਰਾਰਤਬਾਜ਼ਾਂ ਨੇ ਇੱਕ ਕਿੰਨਰ ਨਾਲ ਲੜਕੀ ਸਮਝ ਕੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸਨੂੰ ਲੈ ਕੇ ਰੋਲਾ ਪੈ ਗਿਆ। ਹਾਲਾਂਕਿ ਇਸ ਮੌਕੇ ਪੁਲਿਸ ਨੇ ਸਖ਼ਤੀ ਕਰਕੇ ਨੌਜਵਾਨਾਂ ਦੀ ਭੀੜ ਨੂੰ ਖਿੰਡਾਂ ਦਿੱਤਾ ਪ੍ਰੰਤੂ ਇਸ ਘਟਨਾ ਦੀਆਂ ਵੀਡੀਓ ਸੋਸਲ ਮੀਡੀਆ ‘ ਤੇ ਵਾਈਰਲ ਹੋ ਗਈਆਂ। ਇਸ ਮਾਮਲੇ ਵਿਚ ਐਸਐਸਪੀ ਮਹਾਂਸਭਾ ਦੇ ਉੱਪ ਪ੍ਰਧਾਨ ਕੇਕੇ ਅਗਰਵਾਲ ਨੇ ਅੱਗੇ ਕਿਹਾ ਕਿ ਸਭਾ ਵੱਲੋਂ ਧਾਰਮਿਕ ਕੰਮਾਂ ਲਈ ਆਪਣਾ ਮੈਦਾਨ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ ਤੇ ਸਭਾ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ। ਦੂਜੇ ਪਾਸੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੌਕੇ ‘ਤੇ ਹੀ ਹੁੱਲੜਬਾਜ਼ਾਂ ਵਿਰੁਧ ਸਖ਼ਤੀ ਕਰ ਦਿੱਤੀ ਗਈ ਸੀ ਤੇ ਇਸ ਸਬੰਧ ਵਿਚ ਉਨ੍ਹਾਂ ਕੋਲ ਕੋਈ ਸਿਕਾਇਤ ਨਹੀਂ ਆਈ ਤੇ ਜੇਕਰ ਕੋਈ ਸਿਕਾਇਤ ਕਰਦਾ ਹੈ ਤਾਂ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Vigilance Bureau ਵੱਲੋਂ 6,000 ਰੁਪਏ ਰਿਸ਼ਵਤ ਲੈਂਦਾ ਪ੍ਰਿੰਸੀਪਲ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Vigilance Bureau ਨੇ ਕਾਨੂੰਗੋ ਨੂੰ 33000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ

SBS Nagar News:ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਸ....