ਸੁਖਜਿੰਦਰ ਮਾਨ
ਬਠਿੰਡਾ, 9 ਦਸੰਬਰ: ਮਜਦੂਰ ਜੱਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਦਾ ਦੋਸ਼ ਲਗਾਉਂਦਿਆਂ ਜਥੇਬੰਦੀਆਂ ਨੇ ਅੱਜ ਜ਼ਿਲੈ ਦੇ ਵੱਖ ਵੱਖ ਪਿੰਡਾਂ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਅਰਥੀਆਂ ਸਾੜੀਆਂ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਵੱਲੋਂ ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਬਿਜਲੀ ਬਿੱਲਾਂ ਦੇ ਜੁਰਮਾਨੇ ਮੁਆਫ ਕਰਨ ,ਲੋੜਵੰਦ ਪਰਿਵਾਰਾਂ ਨੂੰ ਪਲਾਟ ਦੇਣ ,ਸਹਿਕਾਰੀ ਸਭਾਵਾਂ ਵਿੱਚ ਦਲਿਤ ਮੈਂਬਰਾਂ ਦੀ ਭਰਤੀ 25 ਪ੍ਰਤੀਸ਼ਤ ਯਕੀਨੀ ਕਰਨ ਤੇ 50 ਹਜਾਰ ਰੁਪਏ ਦਾ ਕਰਜਾ ਦੇਣ,ਬਿਜਲੀ ਬਿੱਲਾਂ ਦੇ ਜੁਰਮਾਨੇ ਮਾਫ ਕਰਨ ,ਪੁੱਟੇ ਮੀਟਰ ਬਿਨਾਂ ਸਕਿਉਰਟੀ ਤੋਂ ਲਾਉਣ ਤੇ ਨੀਲੇ ਕਾਰਡ ਬਨਾਉਣ ਆਦਿ ਮੰਗਾਂ ਮੰਨ ਤਾਂ ਲਈਆਂ ਪਰ ਇਨਾਂ ਸਬੰਧੀ ਮਹਿਕਮਿਆ ਨੂੰ ਲਿਖਤੀ ਹਦਾਇਤਾਂ ਜਾਰੀ ਨਹੀਂ ਕੀਤੀਆਂ। ਜਿਸਦੇ ਚੱਲਦੇ ਜਥੇਬੰਦੀਆਂ ਵਲੋਂ ਹੁਣ ਪੰਜਾਬ ਭਰ ਵਿੱਚ 12 ਦਸੰਬਰ ਨੂੰ 12 ਤੋਂ 4 ਵਜੇ ਤੱਕ ਰੇਲ ਦਾ ਚੱਕਾ ਜਾਮ ਦਾ ਪ੍ਰੋਗਰਾਮ ਐਲਾਨਿਆਂ ਗਿਆ। ਇਸ ਮੌਕੇ ਤੀਰਥ ਸਿੰਘ ਕੋਠਾਗੁਰੂ,ਨਿਰਮਲ ਸਿੰਘ ਘੜੈਲਾ ਤੇ ਸਰਦੂਲ ਸਿੰਘ ਜਿਉਂਦ ਨੇ ਵੀ ਸਬੋਧਨ ਕੀਤਾ।
ਮਜਦੂਰ ਜਥੇਬੰਦੀਆਂ ਵਲੋਂ 12 ਦਸੰਬਰ ਨੂੰ ਰੇਲ੍ਹਾਂ ਰੋਕਣ ਦਾ ਐਲਾਨ
184 Views