👉ਮਾਮਲਾ ਗਰੀਬਾਂ ਨੂੰ ਲੋਨ ਦਿਵਾਉਣ ਦਾ, ਪੀੜ੍ਹਤਾਂ ਦਾ ਦੋਸ਼ ਪੈਸੇ ਆਪਣੇ ਖਾਤੇ ਵਿਚ ਪਵਾਏ
Bathinda News: ਬਠਿੰਡਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਕਾਂਗਰਸ ਦੇ ਆਗੂ ਕਿਰਨਜੀਤ ਸਿੰਘ ਗਹਿਰੀ ਅਤੇ ਉਸਦੇ ਪੁੱਤਰ ਵਿਰੁਧ ਗਰੀਬ ਵਿਅਕਤੀ ਨੂੰ ਲੋਨ ਦਿਵਾਉਣ ਦੇ ਨਾਂ ‘ਤੇ ਉਸਦੇ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਗਿਆ। ਪਿਊ-ਪੁੱਤ ਦੀ ਜੋੜੀ ਖਿਲਾਫ਼ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਨਾਲ ਸਬੰਧਤ ਇੱਕ ਵਿਅਕਤੀ ਵੱਲੋਂ ਸਿਕਾਇਤ ਦਿੱਤੀ ਗਈ ਸੀ।ਜਿਸਤੋਂ ਬਾਅਦ ਪੁਲਿਸ ਵੱਲੋਂ ਪੜਤਾਲ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਮ ਸਰੂਪ ਸਿੰਘ ਪੁੱਤਰ ਹਰੀ ਸਿੰਘ ਵਾਸੀ ਅਲੀਕਾ ਤਹਿਸੀਲ ਡੱਬਵਾਲੀ ਜਿਲ੍ਹਾ ਸਿਰਸਾ ਨੇ ਪੁਲਿਸ ਨੂੰ ਦਿੱਤੀ ਆਪਣੀ ਸਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਅਪ੍ਰੈਲ 2025 ਵਿੱਚ ਉਸਦੇ ਪਿੰਡ ਪ੍ਰੀਤ ਕੌਰ ਨਾਂ ਦੀ ਇੱਕ ਲੜਕੀ ਆਈ ਸੀ, ਜੋਕਿ ਲੋਨ ਵਗੈਰਾ ਕਰਵਾਉਂਦੀ ਸੀ।
ਇਹ ਵੀ ਪੜ੍ਹੋ ਪੰਜਾਬ ਵਿਚ ਕੇਂਦਰੀ ਖਰੀਦ ਏਜੰਸੀ ਦੀ ਗੈਰ-ਹਾਜ਼ਰੀ ਵਿਚ ਚਿੱਟੇ ਸੋਨੇ ਦੀ MSP ਤੋਂ ਘੱਟ ਕੀਮਤ ‘ਤੇ ਖਰੀਦ ਜਾਰੀ
ਇਸ ਦੌਰਾਨ ਉਸਨੂੰ ਅਤੇ ਉਸਦੇ ਹੀ ਪਿੰਡ ਦੇ ਗਮਦੂਰ ਸਿੰਘ ਨੂੰ ਪੈਸਿਆ ਦੀ ਲੋੜ ਹੋਣ ਕਰਕੇ ਉਹ ਪ੍ਰੀਤ ਕੌਰ ਦੇ ਸੰਪਰਕ ਵਿੱਚ ਆ ਗਏ। ਪ੍ਰੀਤ ਕੌਰ ਨੇ ਦਸਿਆ ਕਿ ਜਰਮਨਜੀਤ ਸਿੰਘ, ਜਿਸਦਾ ਦਫ਼ਤਰ ਮਹੇਸ਼ਵਰੀ ਚੌਕ ਬਠਿੰਡਾ ਵਿਖੇ ਹੈ , ਵੱਲੋਂ ਬੈਂਕ ਵਿੱਚੋਂ ਲੋਨ ਵਗੈਰਾ ਦਿਵਾਉਣ ਦਾ ਕੰਮ ਕੀਤਾ ਜਾਂਦਾ ਹੈ ਤੇ ਜਕਰ ਉਨ੍ਹਾਂ ਨੂੰ ਵੀ ਪੈਸਿਆ ਦੀ ਜਰੂਰਤ ਹੈ ਤਾਂ ਉਹ ਉਥੇ ਆ ਜਾਣ। ਸਿਕਾਇਤਕਰਤਾ ਮੁਤਾਬਕ ਉਹ ਅਤੇ ਗਮਦੂਰ ਸਿੰਘ ਪ੍ਰੀਤ ਕੌਰ ਦੀਆਂ ਗੱਲਾ ਵਿੱਚ ਆ ਕੇ ਬਠਿੰਡਾ ਪੁੱਜ ਗਏ, ਜਿੱਥੇ ਜਰਮਨਜੀਤ ਨੇ ਦਾਅਵਾ ਕੀਤਾ ਕਿ ਉਹ ਦੋਨਾਂ ਨੂੰ ਲੋਨ ਦਿਵਾ ਦੇਵੇਗਾ ਪ੍ਰੰਤੂ ਇਸਦੇ ਬਦਲੇ 5000-5000 ਰੁਪੈ ਲਵੇਗਾ। ਉਨ੍ਹਾਂ ਵੱਲੋਂ ਹਾਂ ਕਰਨ ‘ਤੇ ਜਰਮਨਜੀਤ ਸਿੰਘ ਅਤੇ ਪ੍ਰੀਤ ਕੌਰ ਨੇ ਅਧਾਰ ਕਾਰਡ, ਵੋਟ ਕਾਰਡ ਅਤੇ ਪੈਨ ਕਾਰਡ ਲੈਣ ਤੋਂ ਇਲਾਵਾ ਕੁੱਝ ਫ਼ਾਰਮਾਂ ਅਤੇ ਕੁੱਝ ਖਾਲੀ ਕਾਗਜਾਤ ਉਪਰ ਦਸਤਖਤ ਕਰਵਾ ਲਏ ਅਤੇ ਇੱਕ ਹਫਤੇ ਤੱਕ ਦੁਬਾਰਾ ਆਉਣ ਲਈ ਕਿਹਾ।
ਜਦੋ ਉਹ ਇੱਕ ਹਫ਼ਤੇ ਬਾਅਦ ਵਾਪਸ ਆਏ ਤਾਂ ਉਨ੍ਹਾਂ ਨੂੰ ਦਸਿਆ ਗਿਆ ਕਿ ਅਤੇ ਮੇਰ ਪਿੰਡ ਦਾ ਗਮਦੂਰ ਸਿੰਘ ਦੁਬਾਰਾ ਫਿਰ ਜਰਮਨਜੀਤ ਸਿੰਘ ਗਹਿਰੀ ਪਾਸ ਬਠਿੰਡਾ ਆਏ ਜਿਸ ਨੇ ਕਿਹਾ ਕਿ ਤੁਹਾਡਾ ਲੋਨ ਪਾਸ ਹੋ ਗਿਆ ਹੈ ਪਰ ਅਸੀ ਦੋਹਾਂ ਨੇ ਕਿਹਾ ਕਿ ਸਾਡੇ ਖਾਤੇ ਵਿੱਚ ਰਕਮ ਨਹੀ ਆਈ। ਪ੍ਰੰਤੂ ਜਰਮਨਜੀਤ ਨੇ ਕਿਹਾ ਕਿ ਇਹ ਰਾਸ਼ੀ ਉਸਦੇ ਖਾਤੇ ਵਿਚ ਆ ਗਈ ਹੈ ਤੇ ਉਹ ਇਹ ਰਕਮ ਨਗਦ ਵਾਪਸ ਨਹੀਂ ਕਰ ਸਕਦਾ, ਜਿਸਦੇ ਚੱਲਦੇ ਉਹ ਉਹ ਫਰਨੀਚਰ ਵਗੈਰਾ ਦਾ ਸਮਾਨ ਖਰੀਦ ਲੈਣ। ਪ੍ਰੰਤੂ ਸਿਕਾਇਤਕਰਤਾ ਨੂੰ ਨਗਦ ਪੈਸੇ ਦੀ ਜਰੂਰਤ ਸੀ, ਜਿਸਦੇ ਚੱਲਦੇ ਉਨ੍ਹਾਂ ਪੈਸੇ ਹੀ ਦੇਣ ਲਈ ਜੋਰ ਪਾਉਣਾ ਸ਼ੁਰੂ ਕਰ ਦਿੱਤਾ। ਜਿਆਦਾ ਜੋਰ ਪਾਉਣ ‘ਤੇ ਗਮਦੂਰ ਸਿੰਘ ਦੇ ਖਾਤੇ ਵਿੱਚ ਇੱਕ ਵਾਰ 30,000/- ਅਤੇ ਦੂਜੀ ਵਾਰ 34,000 ਰੁਪੈ ਪਾ ਦਿੱਤੇ ਅਤੇ ਪ੍ਰੰਤੂ ਉਸਦੇ ਵਾਰ ਵਾਰ ਕਹਿਣ ‘ਤੇ ਉਸਦੀ ਰਕਮ ਨਹੀਂ ਦਿੱਤੀ।
ਇਹ ਵੀ ਪੜ੍ਹੋ Dr. Ratan Gupta ਨੇ AIIMS Bathinda ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਸੰਭਾਲੀ ਜਿੰਮੇਵਾਰੀ
ਇਸਦੇ ਉਲਟ ਜਰਮਨਜੀਤ ਅਤੇ ਉਸਦੇ ਪਿਤਾ ਕਿਰਨਜੀਤ ਸਿੰਘ ਗਹਿਰੀ ਨੇ ਉਨ੍ਹਾਂ ਨੂੰ ਝੂਠੇ SC/ST ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗਮਦੂਰ ਸਿੰਘ ਤੋਂ ਡਰਾ-ਧਮਕਾ ਕੇ 66000/ ਰੁਪੇ ਨਗਦ ਹਾਸਲ ਕਰ ਲਏ ਅਤੇ ਨਾਲ ਹੀ ਉਸਦੇ ਲੋਨ ਵਜੋਂ ਪਾਸ ਹੋਏ ਕ੍ਰਮਵਾਰ 67000/ ਰੁਪੇ ਅਤੇ ਇੱਕ ਲੱਖ ਰੁਪੈ ਵੀ ਕਥਿਤ ਤੌਰ ‘ਤੇ ਹੜੱਪ ਕਰ ਲਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੜਤਾਲ ਤੋਂ ਬਾਅਦ ਦੋਨਾਂ ਪਿਉ ਪੁੱਤਾਂ ਵਿਰੁਧ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਨੰਬਰ 281, ਅਧੀਨ ਧਾਰਾ 318(4), 308(2) ਅਤੇ 351(2) ਬੀਐਨਐਸ ਤਹਿਤ ਦਰਜ਼ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਮੁਲਜਮਾਂ ਨੁੰ ਗ੍ਰਿਫਤਾਰ ਕਰ ਲਿਆ ਜਾਵੇਗਾ।ਉਧਰ, ਕਿਰਨਜੀਤ ਸਿੰਘ ਗਹਿਰੀ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਆਪਣੇ ਵਿਰੂਧ ਦਰਜ਼ ਪਰਚੇ ਨੂੰ ਝੂਠਾ ਕਰਾਰ ਦਿੱਤਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













