👉ਇੱਕ ਏਕੜ ਖੇਤਰ ਵਿੱਚ ਸਰਦੀਆਂ ਦੇ ਫੁੱਲਾਂ ਦੀ ਪਨੀਰੀ ਰੋਪਣ ਦਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤਾ ਸ਼ੁਭ ਆਰੰਭ
Bathinda News:ਅੱਜ ਮਹਾਂਨਗਰ ਦੇ ਵੱਖ ਵੱਖ ਖੇਤਰਾਂ ਵਿੱਚ ਫਲਾਵਰ ਮੈਨ ਆਫ ਇੰਡੀਆ ਡਾਕਟਰ ਰਾਮ ਜੀ ਜੈਮਲ ਵੱਲੋਂ ਟ੍ਰੀ ਲਵਰ ਸੁਸਾਇਟੀ ਦੇ ਯਤਨਾਂ ਸਦਕਾ ਇੱਕ ਮਹੱਤਵਪੂਰਨ ਹਰਾ-ਭਰਾ ਉਪਰਾਲਾ ਕੀਤਾ ਗਿਆ। ਸ਼ਹਿਰ ਦੇ ਇੱਕ ਏਕੜ ਖੇਤਰ ਵਿੱਚ ਸਰਦੀਆਂ ਦੇ ਫੁੱਲਾਂ ਦੀ ਕਰੀਬ 4 ਕਰੋੜ ਪਨੀਰੀ ਰੋਪੀ ਗਈ। ਇਸ ਵਿਸ਼ਾਲ ਕਾਰਜ਼ ਦਾ ਰਸਮੀ ਉਦਘਾਟਨ ਸੁਸ਼ਾਂਤ ਸਿਟੀ 2 ਤੋਂ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਆਪਣੇ ਕਰ-ਕਮਲਾਂ ਨਾਲ ਕੀਤਾ।ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਟ੍ਰੀ ਲਵਰ ਸੁਸਾਇਟੀ ਵਲੋਂ ਕੀਤਾ ਗਿਆ ਉਕਤ ਕਾਰਜ਼ ਸ਼ਲਾਘਾਯੋਗ ਕਦਮ ਹੈ।
ਇਹ ਵੀ ਪੜ੍ਹੋ ਲੋਕ ਨਿਰਮਾਣ ਵਿਭਾਗ ਵਲੋਂ ਵੱਖ ਵੱਖ ਸਕੀਮਾਂ ਅਧੀਨ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ : ਹਰਭਜਨ ਸਿੰਘ ਈ. ਟੀ. ਓ.
ਉਨ੍ਹਾਂ ਕਿਹਾ ਕਿ ਇਸ ਉਦਮ ਨਾਲ ਬਠਿੰਡਾ ਰੰਗ-ਬਰੰਗੇ ਫੁੱਲਾਂ ਨਾਲ ਸਜੇਗਾ ਅਤੇ ਲੋਕਾਂ ਵਿੱਚ ਪ੍ਰਕ੍ਰਿਤੀ ਪ੍ਰੇਮ ਦੀ ਭਾਵਨਾ ਪੈਦਾ ਹੋਵੇਗੀ। ਸਰਦੀਆਂ ਦੇ ਇਸ ਸੀਜ਼ਨ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਫੁੱਲ ਖਿੜਕੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨਗੇ।ਮੇਅਰ ਸ਼੍ਰੀ ਮਹਿਤਾ ਨੇ ਕਿਹਾ ਕਿ ਫੁੱਲਾਂ ਦੀ ਖੁਸ਼ਬੂ ਅਤੇ ਰੰਗ-ਬਰੰਗੀ ਰੌਣਕ ਨਾਲ ਸਿਰਫ਼ ਬਠਿੰਡਾ ਮਹਿਕੇਗਾ ਹੀ ਨਹੀਂ, ਸਗੋਂ ਤਿਤਲੀਆਂ ਅਤੇ ਮਧੂ ਮੱਖੀਆਂ ਵਰਗੇ ਪਰਾਗਣ ਵਾਲੇ ਜੀਵਾਂ ਨੂੰ ਵੀ ਪ੍ਰਾਕ੍ਰਿਤਿਕ ਵਾਤਾਵਰਣ ਮਿਲੇਗਾ। ਇਹ ਜੀਵ ਨਾ ਸਿਰਫ਼ ਫੁੱਲਾਂ ਦੀ ਸੋਭਾ ਵਧਾਉਂਦੇ ਹਨ, ਸਗੋਂ ਖੇਤੀਬਾੜੀ ਅਤੇ ਪੌਦਿਆਂ ਦੇ ਵਾਧੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਹ ਵੀ ਪੜ੍ਹੋ ਵੋਕਲ ਫਾਰ ਲੋਕਲ, ਆਤਮਨਿਰਭਰਤਾ ਅਤੇ ਸਵਦੇਸ਼ੀ ਨਾਲ ਬਣੇਗਾ ਵਿਕਸਿਤ ਭਾਰਤ – ਨਾਇਬ ਸਿੰਘ ਸੈਣੀ
ਇਸ ਮੌਕੇ ‘ਤੇ ਟ੍ਰੀ ਲਵਰ ਸੋਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਹ ਫੁੱਲਾਂ ਦੀ ਪਨੀਰੀ ਜਨਤਾ ਵਾਸਤੇ ਮੁਫ਼ਤ ਉਪਲਬਧ ਕਰਵਾਈ ਜਾਵੇਗੀ, ਤਾਂ ਜੋ ਹਰ ਨਾਗਰਿਕ ਆਪਣੇ ਘਰ, ਗਲੀ, ਮੁਹੱਲੇ ਤੇ ਪਾਰਕਾਂ ਨੂੰ ਖਿੜਦੇ ਫੁੱਲਾਂ ਨਾਲ ਰੌਸ਼ਨ ਕਰ ਸਕੇ।ਇਸ ਉਪਰਾਲੇ ਨਾਲ ਬਠਿੰਡਾ ਨਾ ਸਿਰਫ਼ ਫੁੱਲਾਂ ਦੀ ਰੌਣਕ ਨਾਲ ਮਹਿਕੇਗਾ, ਸਗੋਂ ਲੋਕਾਂ ਵਿੱਚ ਵਾਤਾਵਰਣ ਅਤੇ ਪਰਾਗਣ ਕਰਨ ਵਾਲੇ ਜੀਵਾਂ ਦੀ ਸੰਭਾਲ ਲਈ ਸੱਜਾਗਤਾ ਵੀ ਵਧੇਗੀ। ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਡਾਕਟਰ ਰਾਮ ਜੀ ਜੈਮਲ ਦਾ ਫੁੱਲਾਂ ਦੇ ਹਾਰ ਪਹਿਨਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਵੀ ਫੁੱਲਾਂ ਦੇ ਬੀਜਾਂ ਦਾ ਆਪਣੇ ਹੱਥੀਂ ਛਿੜਕਾਅ ਕੀਤਾ। ਇਸ ਦੌਰਾਨ ਟ੍ਰੀ ਲਵਰ ਸੁਸਾਇਟੀ ਦੇ ਸਮੂਹ ਅਹੁਦੇਦਾਰ, ਸੁਸ਼ਾਂਤ ਸਿਟੀ 2 ਦੇ ਪਤਵੰਤੇ ਸੱਜਣ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













