👉ਸਿਕਾਇਤਕਰਤਾ ਤੋਂ ਇਸ ਕੰਮ ਬਦਲੇ ਮੰਗੇ ਸਨ 8 ਲੱਖ!
Chandigarh News: cbi arrests dig punjab;ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਧਿਕਾਰੀ ਅਤੇ ਮੌਜੂਦਾ ਸਮੇਂ ਰੋਪੜ ਰੇਂਜ ਦੇ ਡੀਆਈਜੀ ਵਜੋਂ ਕੰਮ ਦੇਖ ਰਹੇ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਦਾ ਸੱਚ ਸਾਹਮਣੇ ਆ ਗਿਆ ਹੈ। ਉਨ੍ਹਾਂ ਵਿਰੂਧ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਕਸਬਾ ਸਰਹਿੰਦ ਦੇ ਅਕਾਸ਼ ਬੱਤਾ ਨਾਂ ਦੇ ਸਖ਼ਸ ਨੇ ਇਹ ਪਰਚਾ ਦਰਜ਼ ਕਰਵਾਇਆ ਹੈ, ਜੋਕਿ ਸਕਰੈਪ ਦਾ ਕੰਮ ਕਰਦਾ ਹੈ। ਇਸ ਮੁਕੱਦਮੇ ਦੀ FIR ਵੀ ਹੁਣ ਜਨਤਕ ਹੋ ਗਈ ਹੈ, ਜਿਸਦੇ ਵਿਚ ਦਾਅਵਾ ਕੀਤਾ ਗਿਆ ਹੈਕਿ ਡੀਆਈਜੀ ਭੁੱਲਰ ਆਪਣੇ ਇੱਕ ਪ੍ਰਾਈਵੇਟ ‘ਬੰਦੇ’ ਕ੍ਰਿਸ਼ਨੂ ਦੇ ਰਾਹੀਂ ਸਿਕਾਇਤਕਰਤਾ ਵਿਰੁਧ ਥਾਣਾ ਸਰਹਿੰਦ ਵਿਖੇ ਦਰਜ਼ ਮੁਕੱਦਮਾ (ਨੰਬਰ 155/2023) ਵਿਚ ਮੱਦਦ ਕਰਨ ਅਤੇ ਸਕਰੈਪ ਦੇ ਕੰਮ ਬਦਲੇ ਅੱਠ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ AAP ਦੇ ਉਮੀਦਵਾਰ ਰਜਿੰਦਰ ਗੁਪਤਾ ਨਿਰਵਿਰੋਧ ਰਾਜ ਸਭਾ ਦੇ ਮੈਂਬਰ ਬਣੇ, ਦਿੱਤਾ ਸਰਟੀਫਿਕੇਟ
ਅਜਿਹਾ ਕਰਨ ਦੀ ਸੂਰਤ ਵਿਚ ਇੱਕ ਹੋਰ ਮੁਕੱਦਮਾ ਦਰਜ਼ ਕਰਨ ਦੀ ਧਮਕੀ ਦਿੱਤੀ ਗਈ। ਸਿਕਾਇਤਕਰਤਾ ਅਕਾਸ਼ ਦੱਤਾ ਵੱਲੋਂ 11 ਅਕਤੂਬਰ ਨੂੰ ਦਿੱਤੀ ਸਿਕਾਇਤ ਦੀ ਸੀਬੀਆਈ ਦੀ ਟੀਮ ਵੱਲੋਂ ਜਾਂਚ ਕੀਤੀ ਗਈ। ਇਸ ਦੌਰਾਨ ਅੱਜ 16 ਅਕਤੂਬਰ ਨੂੰ ਜਦ ਤੈਅਸ਼ੁਦਾ ਪਲਾਨ ਤਹਿਤ ਸਿਕਾਇਤਕਰਤਾ ਰਿਸ਼ਵਤ ਦੀ ਪਹਿਲੀ ਕਿਸ਼ਤ (5ਲੱਖ) ਲੈ ਕੇ ਡੀਆਈਜੀ ਦੇ ਦਫ਼ਤਰ ਪੁੱਜਿਆ ਤਾਂ ਪੈਸੇ ਫ਼ੜਦੇ ਹੀ ਡੀਆਈਜੀ ਨੂੰ ਸੀਬੀਆਈ ਦੀ ਟੀਮ ਨੇ ਫ਼ੜ ਲਿਆ। ਇਸ ਤੋਂ ਬਾਅਦ ਡੀਆਈਜੀ ਦੇ ਦਫ਼ਤਰ ਅਤੇ ਘਰ ਦੀ ਡੁੰਘਾਈ ਨਾਲ ਤਲਾਸ਼ੀ ਲਈ ਗਈ। ਉਧਰ, ਦੇਰ ਸ਼ਾਮ ਤੱਕ ਸੀਬੀਆਈ ਦੀ ਟੀਮ ਵੱਲੋਂ ਡੀਆਈਜੀ ਦੇ ਘਰ ਜਾਂਚ ਜਾਰੀ ਸੀ।
ਇਹ ਵੀ ਪੜ੍ਹੋ ਮਾਮਲਾ ਥਾਣੇਦਾਰ ਦੀ ਆਤਮਹੱਤਿਆ ਦਾ; ਮਰਹੂਮ ADGP ਦੀ ਪਤਨੀ ਤੇ ਵਿਧਾਇਕ ਸਹਿਤ ਚਾਰ ਵਿਰੁਧ ਪਰਚਾ ਦਰਜ਼
ਕਿਹਾ ਜਾ ਕਿ ਘਰ ਦੀ ਤਲਾਸ਼ੀ ਦੌਰਾਨ ਡੀਆਈਜੀ ਦੇ ਘਰੋਂ ਕਰੋੜਾਂ ਦੀ ਨਗਦੀ ਤੇ ਗਹਿਣੇ ਬਰਾਮਦ ਹੋਏ ਹਨ। ਪੈਸਿਆਂ ਨੂੰ ਗਿਣਨ ਦੇ ਲਈ ਸੀਬੀਆਈ ਵੱਲੋਂ ਦੋ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਹਨ। ਸੀਬੀਆਈ ਟੀਮ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਸਦੇ ਪ੍ਰਾਈਵੇਟ ਸਾਥੀ ਕ੍ਰਿਸ਼ਨੂ ਵਿਰੁਧ ਚੰਡੀਗੜ੍ਹ ‘ਚ ਮੁਕੱਦਮਾ ਨੰਬਰ 19 ਅਧੀਨ ਧਾਰਾ 61(2)BNS ਅਤੇ ਸੈਕਸ਼ਨ 7, 7(A) PC Act 1988 ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ। ਗੌਰਤਲਬ ਹੈ ਕਿ ਸਾਲ 2007 ਬੈਚ ਦੇ ਆਈਪੀਐਸ ਅਧਿਕਾਰੀ ਹਰਚਨਰ ਸਿੰਘ ਭੁੱਲਰ ਪੰਜਾਬ ਦੇ ਨਾਮਵਰ ਡੀਜੀਪੀ ਰਹੇ ਮਾਹਲ ਸਿੰਘ ਭੁੱਲਰ ਦੇ ਲੜਕੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।







