ਹਰਿਆਣਾ ‘ਚ ਡਿਪਟੀ ਕਮਿਸ਼ਨਰਾਂ ਨੂੰ ਪੀਐਨਡੀਟੀ ਐਕਟ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼

0
13

ਸੁਖਜਿੰਦਰ ਮਾਨ
ਚੰਡਗੀੜ੍ਹ, 12 ਦਸੰਬਰ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਿਲ੍ਹਿਆਂ ਵਿਚ ਪੀਐਨਡੀਟੀ ਐਕਟ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ, ਵੱਖ-ਵੱਖ ਸਵੈਸੇਵੀ ਸੰਸਥਾਵਾਂ, ਸਮਾਜ ਸੇਵੀਆਂ ਤੇ ਜਿਲ੍ਹਿਆਂ ਦੇ ਪੈਨਸ਼ਨਰਾਂ ਨੂੰ ਸਮਰਪਣ ਪੋਰਟਲ ‘ਤੇ ਆਪਣਾ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਨ ਅਤੇ 18 ਤੇ 19 ਦਸੰਬਰ ਨੂੰ ਆਯੋਜਿਤ ਹੋਣ ਵਾਲੀ ਐਚਟੇਟ ਪ੍ਰੀਖਿਆ ਵਿਚ ਸਖਤ ਸੁਰੱਖਿਆ ਪ੍ਰਬੰਧਨ ਕਰਨ ਦੇ ਆਦੇਸ਼ ਦਿੱਤੇ ਹਨ।ਮੁੱਖ ਮੰਤਰੀ ਅੱਜ ਇੱਕੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ 15ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿਚ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਓਪੀ ਯਾਦਵ, ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਮੁੱਖ ਸਕੱਤਰ ਸੰਜੀਵ ਕੌਸ਼ਲ, ਸਾਰੇ ਮੰਡਲ ਕਮਿਸ਼ਨਰ ਅਤੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹਾਜ਼ਿਰ ਸਨ। ਮੁੱਖ ਮੰਤਰੀ ਮਨੋਹਰ ਲਾਲ ਨੇ ਘਟਦੇ ਲਿੰਗਾਨੁਪਾਤ ‘ਤੇ ਚਿੰਤਾ ਪ੍ਰਟਾਉਂਦੇ ਹੋਏ ਕਿਹਾ ਕਿ ਸੂਬੇ ਵਿਚ ਲਿੰਗਾਨੁਪਾਤ ਦੀ ਦਰ ਨੂੰ 950 ਤਕ ਲੈ ਜਾਣ ਲਈ ਸਖਤ ਕਦਮ ਚੁੱਕੇ ਜਾਣ। ਉਨ੍ਹਾਂ ਨੇ ਇਸ ਲਈ ਪੀਐਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਤੇ ਇਸ ਦੇ ਤਹਿਤ ਛਾਪਾਮਾਰੀ ਤੇ ਕੇਸ ਦਾਇਰ ਕਰਨ ਦੇ ਆਦੇਸ਼ ਦਿੱਤੇ।ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਕਿ 18 ਤੇ 19 ਦਸੰਬਰ ਨੂੰ ਹੋਣ ਵਾਲੀ ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ ਨੂੰ ਇਕ ਚੁਣੌਤੀ ਵੱਜੋਂ ਲੈਣ ਅਤੇ ਨਿੱਜੀ ਤੌਰ ‘ਤੇ ਇਸ ਦੀ ਤਿਆਰੀਆਂ ਦਾ ਜਾਇਜ ਲੈਣ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ‘ਤੇ ਧਾਰਾ 144 ਲਗਾਉਣ ਤੋਂ ਇਲਾਵਾ ਸਖਤ ਸੁਰੱਖਿਆ ਪ੍ਰਬੰਧ ਯਕੀਨੀ ਕੀਤੇ ਜਾਣ। ਪ੍ਰੀਖਿਆ ਕੇਂਦਰਾਂ ਤਕ ਪ੍ਰਸ਼ਨ ਪੱਤਰ ਪਹੁੰਚਾਉਣ ਲਈ ਵੀ ਸਰਕਾਰੀ ਵਾਹਨਾਂ ਦਾ ਪ੍ਰਬੰਧ ਕਰਨ ਤੇ ਉਨ੍ਹਾਂ ਨਾਲ ਯੋਗ ਗਿਣਤੀ ਵਿਚ ਸੁਰੱਖਿਆ ਕਰਮਚਾਰੀਆਂ ਦੀ ਡਿਊਟੀ ਲਗਾਉਣਾ ਯਕੀਨੀ ਕਰਨ। ਉਨ੍ਹਾਂ ਨੇ ਪ੍ਰੀਖਿਆ ਦੇ ਦਿਨਾਂ ਵਿਚ ਵਾਹਨਾਂ ਦੀ ਆਵਾਜਾਈ ਵੱਧ ਹੋਣ ਨਾਲ ਆਮ ਜਨਤਾ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਆਵਾਜਾਈ ਲਈ ਵਿਲਕਪ ਵਿਵਸਥਾਵਾਂ ਅਤੇ ਟੈ੍ਰਫਿਕ ਪੁਲਿਸ ਦੀ ਵਿਵਸਕਾ ਯਕੀਨੀ ਕਰਨ ਦੇ ਵੀ ਆਦੇਸ਼ ਦਿੱਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਸ ਦੌਰਾਨ ਜਿਲ੍ਹਿਆਂ ਵਿਚ ਉਪਲੱਬਧ ਅੰਬੂਲੈਂਸ ਸੇਵਾ ਅਤੇ ਸਿਹਤ ਸੇਵਾ ਨੂੰ ਚੌਕਸ ਰਹਿਣ ਲਈ ਵੀ ਕਿਹਾ।ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਵੱਖ-ਵੱਖ ਸਵੈਸੇਵੀ ਸੰਸਥਾਵਾਂ, ਸਮਾਜ ਸੇਵਾਵਾਂ ਤੇ ਜਿਲ੍ਹਿਆਂ ਦੇ ਪੈਨਸ਼ਨਰਾਂ ਦੇ ਨਾਲ-ਨਾਲ ਕਾਰਪੋਰੇਟ ਜਗਤ ਦੇ ਲੋਕਾਂ ਨੂੰ ਵੀ ਸਮਰਪਣ ਪੋਟਰਲ ‘ਤੇ ਰਜਿਸਟਰਡ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਕੰਮ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਹੁਣ ਤਕ 932 ਸਵੈਸੇਵਕਾਂ ਨੇ ਇਸ ਪੋਟਰਲ ‘ਤੇ ਰਜਿਸਟਰੇਸ਼ਨ ਕੀਤਾ ਹੈ। ਪੋਰਟਲ ‘ਤੇ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਦੇਣ ਲਈ ਸਵੈਸੇਵਕਾਂ ਦੀ 29 ਸ਼੍ਰੇਣੀਆਂ ਬਣਾਈ ਹੈ। ਸਮਰਪਣ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸਵੈਇਛੁੱਕ ਪ੍ਰੋਗ੍ਰਾਮ ਹੈ, ਜਿਸ ਦੇ ਤਹਿਤ ਸਮਾਜ ਸੇਵਾ ਦੇ ਇਛੁੱਕ ਲੋਕ ਇਸ ਪੋਟਰਲ ‘ਤੇ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਸੇਵਾ ਦਾ ਸਮਾਂ ਤੇ ਥਾਂ ਦਸ ਸਕਦੇ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਆਪਣੇ ਜਿਲੇ ਦੇ ਪੈਨਸ਼ਨਰਾਂੲ ਦੀ ਸੂਚੀ ਤਿਅਰ ਕਰਨ ਅਤੇ ਇਛੁੱਕ ਪੈਨਸ਼ਨਰਾਂ ਨੂੰ ਸਮਾਜ ਸੇਵਾ ਲਈ ਆਪਣਾ ਸਮਾ ਦੇਣ ਲਈ ਪ੍ਰੇਰਿਤ ਕਰਨ।ਮੀਟਿੰਗ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਅਗਾਊਂ 15 ਦਿਨਾਂ ਵਿਚ ਕੋਵਿਡ 19 ਟੀਕਾਕਰਣ ਦੇ ਕੰਮ ਵਿਚ ਗਤੀ ਲਗਾ ਕੇ ਇਸ ਨੂੰ ਪੂਰਾ ਕਰਨ ਦੇ ਵੀ ਆਦੇਸ਼ ਦਿੱਤੇ। ਮੀਟਿੰਗ ਦੌਰਾਨ ਦਸਿਆ ਗਿਆ ਕਿ ਕੋਵਿਡ 19 ਟੀਕਾਕਰਣ ਮੁਹਿੰਮ ਹੁਣ ਤਕ 91 ਫੀਸਦੀ ਲੋਕਾਂ ਨੂੰ ਪਹਿਲੀ ਡੋਜ ਦਿੱਤੀ ਜਾ ਚੁੱਕੀ ਹੈ ਅਤੇ 52 ਫੀਸਦੀ ਲੋਕਾਂ ਨੂੰ ਦੂਜੀ ਡੋਜ ਵੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਮੇਰੀ ਫਸਲ ਮੇਰਾ ਬਿਊਰਾ ਯੋਜਨਾ ਦੇ ਤਹਿਤ ਖੇਤੀਬਾੜੀ ਯੋਗ ਜਮੀਨ ਨੂੰ ਜਲਦ ਤੋਂ ਜਲਦ ਰਜਿਸਟਰਡ ਕਰਨ, ਅੰਤਯੋਦਯ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਪਰਿਵਾਰਾਂ ਦੀ ਆਮਦਨ 1.80 ਲੱਖ ਰੁਪਏ ਤਕ ਕਰਨ ਦੇ ਟੀਚੇ ‘ਤੇ ਕੰਮ ਕਰਨ, ਸਵਨਿਧੀ ਯੋਜਨਾ ਤੇ ਹਰ ਘਰ ਜਲ ਯੋਜਨਾ ‘ਤੇ ਕੰਮ ਕਰਨ ਦੇ ਆਦੇਸ਼ ਦਿੱਤੇ।

LEAVE A REPLY

Please enter your comment!
Please enter your name here