👉ਜੀ.ਕੇ.ਯੂ. ਦੇ ਰਿਸ਼ਵ ਯਾਦਵ, ਕੁਸ਼ਲ ਦਲਾਲ, ਰਿਤਿਕ ਚਹਿਲ ਤੇ ਹਰਸ਼ ਕੁਮਾਰ ਦੀ ਟੀਮ ਨੇ ਜਿੱਤੇ ਸੋਨ ਤਗਮੇ
Talwandi Sabo News: Guru kashi University; ਆਲ ਇੰਡੀਆ ਇੰਟਰ ਯੂਨੀਵਰਸਿਟੀ ਤੀਰਅੰਦਾਜ਼ੀ ਚੈਂਪੀਅਨਸ਼ਿਪ 2025-26 ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਰਿਸ਼ਭ ਯਾਦਵ, ਕੁਸ਼ਲ ਦਲਾਲ, ਰਿਤਿਕ ਚਹਿਲ ਤੇ ਹਰਸ਼ ਕੁਮਾਰ ਨੇ ਕੰਪਾਉਂਡ ਟੀਮ ਇਵੈਂਟ ਵਿੱਚ ਸੋਨ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਦਕਿ ਲੜਕੀਆਂ ਦੇ ਕੰਪਾਉਂਡ ਇਵੈਂਟ ਵਿੱਚ ਜੀ.ਕੇ.ਯੂ. ਦੀਆਂ ਖਿਡਾਰਨਾਂ ਪ੍ਰਗਤੀ, ਦੀਪ ਸ਼ਿਖਾ, ਤਾਨੀਆ ਰਾਣੀ ਅਤੇ ਸੋਮਾਂਸ਼ੀ ਨੇ ਚਾਂਦੀ ਦੇ ਤਗਮੇ ਵਰਸਿਟੀ ਦੀ ਝੋਲੀ ਪਾਏ।ਮੈਡਲ ਸੈਰੇਮਨੀ ਮੌਕੇ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ।
ਇਹ ਵੀ ਪੜ੍ਹੋ Punjab Cabinet ਦੀ ਮੀਟਿੰਗ ‘ਚ ਅਹਿਮ ਫੈਸਲਾ; Barnala ਨੂੰ ਮਿਲਿਆ ਨਗਰ ਨਿਗਮ ਦਾ ਦਰਜ਼ਾ
ਸੈਰੇਮਨੀ ਵਿੱਚ ਡਾ. ਜਗਤਾਰ ਸਿੰਘ ਧੀਮਾਨ ਪਰੋ-ਵਾਈਸ ਚਾਂਸਲਰ, ਡਾ. ਪੀਯੂਸ਼ ਵਰਮਾ ਪਰੋ-ਵਾਈਸ ਚਾਂਸਲਰ, ਡਾ. ਹਰਜਸਪਾਲ ਸਿੰਘ ਡਾਇਰੈਕਟਰ ਕੈਂਪਸ, ਦੇਸਰਾਜ ਕੰਬੋਜ ਨਿਰਦੇਸ਼ਕ ਸੁਰੱਖਿਆ, ਸਰਦੂਲ ਸਿੰਘ ਸਿੱਧੂ ਨਿਰਦੇਸ਼ਕ ਵਿਦਿਆਰਥੀ ਭਲਾਈ, ਏ.ਆਈ.ਯੂ. ਤੇ ਵਰਸਿਟੀ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਮੁੱਖ ਮਹਿਮਾਨ ਡਾ. ਸਿੰਘ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਜਿੱਤ ਅਤੇ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜੀ ਭਾਰਤ ਦਾ ਭਵਿੱਖ ਹੈ। ਇਸ ਲਈ ਉਨ੍ਹਾਂ ਨੂੰ ਆਪਣੀ ਊਰਜਾ ਨਿੱਗਰ ਸਮਾਜ ਦੇ ਨਿਰਮਾਣ ਵਿੱਚ ਲਗਾਉਣੀ ਚਾਹੀਦੀ ਹੈ। ਡਾ. ਧੀਮਾਨ ਨੇ ਖਿਡਾਰੀਆਂ ਨੂੰ ਹਰ ਰੋਜ਼ ਘੱਟੋ- ਘੱਟ 45 ਮਿੰਟ ਖੇਡ ਮੈਦਾਨ ਵਿੱਚ ਕਸਰਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਖਿਡਾਰੀ ਸਰੀਰਕ ਪੱਖੋਂ ਤੰਦਰੁਸਤ ਅਤੇ ਮਾਨਸਿਕ ਪੱਖੋਂ ਚੁਸਤ ਬਣਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲਾ ਖਿਡਾਰੀ ਸਫਲਤਾ ਹਾਸਿਲ ਕਰਦਾ ਹੈ।
ਇਹ ਵੀ ਪੜ੍ਹੋ Punjab Roadways ਤੇ ਟਰਾਲੇ ਵਿਚਕਾਰ ਭਿਆਨਕ ਟੱਕਰ; 16 ਔਰਤਾਂ ਸਮੇਤ 22 ਜ਼ਖਮੀ
ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਅਨੁਸਾਰ ਚੌਥੇ ਦਿਨ ਦੇ ਨਤੀਜੇ ਇਸ ਤਰ੍ਹਾਂ ਰਹੇ- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਕੰਪਾਉਂਡ ਮਿਕਸਡ ਟੀਮ ਈਵੈਂਟ ਵਿੱਚ ਸੋਨ, ਗੁਰੂ ਕਾਸ਼ੀ ਯੂਨੀਵਰਸਿਟੀ ਨੇ ਚਾਂਦੀ, ਡਾ. ਬਾਬਾ ਸਾਹਿਬ ਅੰਬੇਦਕਰ ਮਰਾਠਵਾੜਾ ਯੂਨੀਵਰਸਿਟੀ ਨੇ ਕਾਂਸੀ, ਕੰਪਾਉਂਡ ਵੁਮੈਨ ਟੀਮ ਇਵੈਂਟ ਵਿੱਚ ਕਰਮਵੀਰ ਬਾਊਰਾਓ ਪਾਟਿਲ ਯੂਨੀਵਰਸਿਟੀ ਸਤਾਰਾ ਦੇ ਤੀਰਅੰਦਾਜ਼ਾਂ ਨੇ ਸੋਨ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਚਾਂਦੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੇ ਤੀਰਅੰਦਾਜ਼ਾਂ ਨੇ ਕਾਂਸੀ, ਕੰਪਾਉਂਡ ਮੈਨ 50 ਮੀਟਰ (।) ਵਿੱਚ ਰਿਸ਼ਭ ਯਾਦਵ ਨੇ ਸੋਨ, ਓਜਸ ਪ੍ਰਵੀਨ ਦੇਤਲੇ ਨੇ ਚਾਂਦੀ, ਕਮਲਦੀਪ ਸਿੰਘ ਨੇ ਕਾਂਸੀ, ਕੰਪਾਉਂਡ ਮੈਨ 50 ਮੀਟਰ (।।) ਵਿੱਚ ਉਦੈ ਕੰਬੋਜ ਨੇ ਸੋਨ, ਪ੍ਰਥਮੇਸ਼ ਜਾਵਕੇਰ ਨੇ ਚਾਂਦੀ, ਓਜਸ ਪ੍ਰਵੀਨ ਦੇਤਲੇ ਨੇ ਕਾਂਸੀ, ਕੰਪਾਉਂਡ ਵੁਮੈਨ 50 ਮੀਟਰ (।) ਵਿੱਚ ਤੇਜਲ ਸਾਲਵੇ ਨੇ ਸੋਨ, ਪਠਾਨ ਮਹਿਕ ਨੇ ਚਾਂਦੀ, ਪ੍ਰਗਤੀ ਨੇ ਕਾਂਸੀ, ਕੰਪਾਉਂਡ ਵੁਮੈਨ 50 ਮੀਟਰ (।।) ਵਿੱਚ ਅਵਨੀਤ ਕੌਰ ਨੇ ਸੋਨ, ਖੁਸ਼ੀ ਸ਼ਰਮਾ ਨੇ ਚਾਂਦੀ, ਪਾਠਨ ਮਹਿਕ ਨੇ ਕਾਂਸੀ, ਕੰਪਾਉਂਡ ਵੁਮੈਨ ਓਵਰਆਲ ਰੈਂਕਿੰਗ ਵਿੱਚ ਅਵਨੀਤ ਕੌਰ ਨੇ ਸੋਨ, ਪਠਾਨ ਮਹਿਕ ਨੇ ਚਾਂਦੀ, ਪ੍ਰਗਤੀ ਨੇ ਕਾਂਸੀ, ਕੰਪਾਉਂਡ ਮੈਨ ਓਵਰਆਲ ਰੈਂਕਿੰਗ ਵਿੱਚ ਓਜਸ ਪ੍ਰਵੀਨ ਦੇਤਲੇ ਨੇ ਸੋਨ ਤਮਗਾ, ਰਿਸ਼ਭ ਯਾਦਵ ਨੇ ਚਾਂਦੀ, ਉਦੈ ਕੰਬੋਜ ਨੇ ਕਾਂਸੀ, ਕੰਪਾਉਂਡ ਵੁਮੈਨ ਇੰਡੀਵਿਜੁਅਲ ਇਲਿਮੀਨੇਸ਼ਨ ਵਿੱਚ ਤੇਜਲ ਸਾਲਵੇ ਨੇ ਸੋਨ, ਮਾਧੁਰਾ ਧਾਮੰਗੋਂਕਰ ਨੇ ਚਾਂਦੀ, ਅਵਨੀਤ ਕੌਰ ਨੇ ਕਾਂਸੀ, ਕੰਪਾਉਂਡ ਮੈਨ ਇੰਡੀਵਿਜੁਅਲ ਇਲਿਮੀਨੇਸ਼ਨ ਵਿੱਚ ਪ੍ਰਥਮੇਸ਼ ਜਾਵਕੇਰ ਨੇ ਸੋਨ, ਸਾਹਿਲ ਨੇ ਚਾਂਦੀ ਅਤੇ ਸਮਰਦੀਪ ਸਿੰਘ ਨੇ ਕਾਂਸੀ ਦਾ ਤਮਗਾ ਹਾਸਿਲ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







