Bathinda News: ਜਿਲ੍ਹਾ ਸਿੱਖਿਆ ਅਫ਼ਸਰ(ਸੈ. ਸਿ) ਮਮਤਾ ਖੁਰਾਣਾ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹਾਕੀ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਹਾਕੀ ਟਰਫ ਬਠਿੰਡਾ ਵਿਖ਼ੇ ਹੋਈ। ਅੱਜ ਮੁੱਖ ਮਹਿਮਾਨ ਵਜੋਂ ਸ. ਚਮਕੌਰ ਸਿੰਘ ਸਿੱਧੂ ਉੱਪ ਜਿਲ੍ਹਾ ਸਿੱਖਿਆ (ਸੈ.ਸਿ) ਬਠਿੰਡਾ ਨੇ ਸਿਰਕਤ ਕੀਤੀ। ਮੁੱਖ ਮਹਿਮਾਨ ਵੱਲੋਂ ਖਿਡਾਰੀਆਂ ਨਾਲ ਜਾਣ-ਪਛਾਣ ਤੇ ਖੇਡ ਝੰਡਾ ਲਹਿਰਾ ਕੇ ਕੀਤਾ ਗਿਆ। ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਮਨ ਲਾ ਕੇ ਖੇਡਣ, ਨਿਰੰਤਰ ਮਿਹਨਤ ਕਰਨ ਅਤੇ ਆਪਣੀ ਜ਼ਿਲ੍ਹਾ ਟੀਮ ਦਾ ਮਾਣ ਵਧਾਉਣ ਲਈ ਪੂਰੀ ਤਿਆਰੀ ਨਾਲ ਖੇਡ ਮੈਦਾਨ ਵਿੱਚ ਉਤਰਣ।ਅੰਤ ਵਿੱਚ ਉਨ੍ਹਾਂ ਨੇ ਸਾਰੇ ਖਿਡਾਰੀਆਂ, ਕੋਚਾਂ ਅਤੇ ਆਯੋਜਕਾਂ ਨੂੰ ਖੇਡਾਂ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਉਤਸ਼ਾਹਿਤ ਕੀਤਾ।ਪਹਿਲੇ ਹੀ ਦਿਨ ਖਿਡਾਰੀਆਂ ਨੇ ਜੋਸ਼ ਤੇ ਜਜ਼ਬੇ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਤੇ ਸਕੂਲਾਂ ਦੇ ਕੋਚਾਂ ਤੇ ਖੇਡ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਖੇਡਾਂ ਨਾਲ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਤੇ ਅਨੁਸ਼ਾਸਨ ਦਾ ਵਿਕਾਸ ਹੁੰਦਾ ਹੈ।
ਇਹ ਵੀ ਪੜ੍ਹੋ ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਆਈ ਰਿਕਾਰਡ ਕਮੀ ਆਈ-ਮੁੱਖ ਮੰਤਰੀ
ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਅੱਜ ਦੇ ਦਿਨ ਦੇ ਪਹਿਲੇ ਮੈਚ ਵਿੱਚ ਤਰਨਤਾਰਨ ਅਤੇ ਰੂਪਨਗਰ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਰੂਪਨਗਰ ਨੇ ਤਰਨਤਾਰਨ ਨੂੰ 2-0 ਦੇ ਫਰਕ ਨਾਲ ਹਰਾਇਆ।ਦੂਜੇ ਮੁਕਾਬਲੇ ਵਿੱਚ ਸੰਗਰੂਰ ਨੇ ਫਿਰੋਜ਼ਪੁਰ ਨੂੰ 5-2 ਦੇ ਫਰਕ ਨਾਲ ਹਰਾਇਆ। ਫਤਿਹਗੜ ਸਾਹਿਬ ਨੇ ਜਲੰਧਰ ਨੂੰ 3-2 ਨਾਲ ਹਰਾਇਆ ਅਤੇ ਫਰੀਦਕੋਟ ਨੇ ਮੋਗਾ ਨੂੰ 5-1 ਨਾਲ ਹਰਾਇਆ। ਇਸ ਮੌਕੇ ਪ੍ਰਿੰਸੀਪਲ ਕੁਲਵਿੰਦਰ, ਪ੍ਰਿੰਸੀਪਲ ਵਰਿੰਦਰਪਾਲ ਸਿੰਘ ਸਿੱਧੂ, ਗੁਰਪ੍ਰੀਤ ਕੌਰ ਹੈੱਡ ਮਿਸਟ੍ਰੈਸ, ਗੁਰਪ੍ਰੀਤ ਸਿੰਘ ਲੈਕ ਫਿਜੀ ਸਸਸ ਜੈਤੋ, ਰਣਧੀਰ ਸਿੰਘ ਗਰਾਉਂਡ ਕਨਵੀਨਰ, ਜਗਮੋਹਨ ਸਿੰਘ ਕੌ ਕਨਵੀਨਰ,ਰੋਹਿਤ ਰਾਣਾ ਡੀਪੀਈ, ਅਵਤਾਰ ਸਿੰਘ ਹਾਕੀ ਕੋਚ, ਰਾਜਵੰਤ ਸਿੰਘ ਹਾਕੀ ਕੋਚ, ਹਰਜਿੰਦਰ ਸਿੰਘ ਲੈਕ ਫਿਜੀ, ਮਨਦੀਪ ਸਿੰਘ ਡੀਪੀਈ ਜੱਸੀ, ਸੁਖਜਿੰਦਰਪਾਲ ਕੌਰ ਡੀਪੀਈ, ਰਾਜਵਿੰਦਰ ਸਿੰਘ ਕਾਲੀ, ਰਹਿੰਦਰ ਸਿੰਘ ਡੀਪੀਈ ਪੂਹਲਾ, ਪਵਨਜੀਤ ਕੌਰ ਪੰਜਾਬੀ ਮਿਸਟ੍ਰੈਸ, ਜੋਤੀ ਬਾਲਾ ਹਿੰਦੀ ਮਿਸਟ੍ਰੈਸ, ਰੇਸ਼ਮ ਸਿੰਘ ਡੀ ਪੀ ਈ, ਗੁਰਿੰਦਰਜੀਤ ਸਿੰਘ ਡੀਪੀਈ, ਹਰਭਗਵਾਨ ਦਾਸ ਪੀਟੀਆਈ ਆਦਿ ਹਾਜਿਰ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













