spot_img
spot_img

ਨਨਕਾਣਾ ਸਾਹਿਬ ਜਾਣ ਲਈ 2185 ਸ਼ਰਧਾਲੂਆਂ ਨੂੰ ਮਿਲੇ ਪਾਕਿਸਤਾਨ ਦੇ ਵੀਜ਼ੇ

Date:

spot_img

👉4 ਨਵੰਬਰ ਨੂੰ ਅਟਾਰੀ ਬਾਰਡਰ ਰਾਹੀਂ ਰਵਾਨਾ ਹੋਵੇਗਾ ਜਥਾ
Amritsar News: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਸ਼ੁਰੂ ਹੋਈ ਜੰਗ ਕਾਰਨ ਬੰਦ ਹੋਏ ਬਾਰਡਰਾਂ ਤੋਂ ਬਾਅਦ ਹੁਣ ਪਹਿਲੀ ਵਾਰ ਸਿੱਖ ਸਰਧਾਲੂਆਂ ਦਾ ਜਥਾ ਅਟਾਰੀ ਬਾਰਡਰ ਰਾਹੀਂ ਗੁਰਪੂਰਬ ਮਨਾਉਣ ਦੇ ਲਈ ਸ਼੍ਰੀ ਨਨਕਾਣਾ ਸਾਹਿਬ ਜਾ ਰਿਹਾ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੀ ਛਾਣਬੀਣ ਤੋਂ ਬਾਅਦ ਪਾਕਿਸਤਾਨ ਅੰਬੈਸੀ ਵੱਲੋਂ 2185 ਸ਼ਰਧਾਲੂਆਂ ਨੂੰ ਪਾਕਿਸਤਾਨ ਦਾ ਵੀਜ਼ੇ ਦਿੱਤੇ ਗਏ ਹਨ। ਇਹ ਵੀਜ਼ੇ ਜਿਆਦਾਤਰ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ, ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਅਪਲਾਈ ਕਰਨ ਵਾਲੇ ਸ਼ਰਧਾਲੂਆਂ ਨੂੰ ਹੀ ਮਿਲੇ ਹਨ।

ਇਹ ਵੀ ਪੜ੍ਹੋ  Big News: ਨਸ਼ਾ ਤਸਕਰੀ ਦਾ ਝੂਠਾ ਕੇਸ ਬਣਾਉਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ SSP ਗ੍ਰਿਫਤਾਰ

ਹਾਲਾਂਕਿ ਹਾਲੇ ਤੱਕ ਜਥੇ ਦੇ ਜਾਣ ਦੀ ਮਿਤੀ ਤੈਅ ਨਹੀਂ ਹੋਈ ਹੈ ਪ੍ਰੰਤੂ ਭਾਰਤੀ ਕੰਲੈਡਰ ਮੁਤਾਬਕ 3,4 ਅਤੇ 5 ਨਵੰਬਰ ਨੂੰ ਗੁਰਪੂਰਬ ਮਨਾਇਆ ਜਾ ਰਿਹਾ। ਜਿਸਦੇ ਚੱਲਦੇ 1 ਜਾਂ 2 ਨਵੰਬਰ ਨੂੰ ਇਹ ਜਥਾ ਰਵਾਨਾ ਹੋ ਸਕਦਾ ਹੈ। ਦਸਣਾਂ ਬਣਦਾ ਹੈ ਕਿ ਪਾਕਿਸਤਾਨ ਨਾਲ ਜੰਗ ਲੱਗਣ ਦੌਰਾਨ ਹੀ ਪੰਜਾਬ ਅਤੇ ਹਰਿਆਣਾ ਵਿਚੋਂ ਦਰਜ਼ਨਾਂ ਅਜਿਹੇ ਯੂਟਿਊਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਵੱਖ ਵੱਖ ਸਮਿਆਂ ਦੌਰਾਨ ਪਾਕਿਸਤਾਨ ਦੇ ਵਿਚ ਜਾ ਕੇ ਵੀਡੀਓ ਬਣਾਉਂਦੇ ਰਹੇ ਹਨ। ਜਿਸਦੇ ਚੱਲਦੇ ਬਜ਼ੁਰਗਾਂ ਨੂੰ ਛੱਡ ਇਸ ਵਾਰ ਨੌਜਵਾਨਾਂ ਵਿਚ ਪਾਕਿਸਤਾਨ ਜਾਣ ਲਈ ਉਤਸ਼ਾਹ ਵੀ ਘੱਟ ਦੇਖਿਆ ਗਿਆ ਹੈ। ਇਸਤੋਂ ਇਲਾਵਾ ਪਾਕਿਸਤਾਨ ਨਾਲ ਆਪਣੇ ਨਾਜ਼ੁਕ ਸਬੰਧਾਂ ਨੂੰ ਦੇਖਦਿਆਂ ਭਾਰਤੀ ਗ੍ਰਹਿ ਮੰਤਰਾਲੇ ਦੁਆਰਾ ਵੀ ਜਿਆਦਾ ਸਖ਼ਤੀ ਕੀਤੀ ਗਈ ਹੈ ਤੇ ਉਕਤ ਤਿੰਨਾਂ ਸੰਸਥਾਵਾਂ ਨੂੰ ਛੱਡ ਬਾਕੀ ਜਥੇਬੰਦੀਆਂ ਦੇ ਰਾਹੀਂ ਭੇਜੇ ਜਾਣ ਵਾਲੇ ਜਥਿਆਂ ਨੂੰ ਵੀ ਮੰਨਜੂਰੀ ਨਹੀਂ ਦਿੱਤੀ ਹੈ।

 👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਵੱਡੀ ਖ਼ਬਰ; ਅੱਜ ਪੰਜਾਬ ਬੰਦ ਦਾ ਸੱਦਾ, ਇਹ ਜ਼ਿਲੇ ਰਹਿਣਗੇ ਵੱਧ ਪ੍ਰਭਾਵਿਤ!

Punjab News: ਪਿਛਲੇ ਦਿਨੀਂ ਬਰਨਾਲਾ ਦੇ ਵਿੱਚ ਪੰਜਾਬ ਪੁਲਿਸ...

Canada ‘ਚ ਸ਼ੱਕੀ ਹਾਲਾਤਾਂ ‘ਚ 21 ਸਾਲਾਂ ਨੌਜਵਾਨ ਦੀ ਲਾ*ਸ਼ ਮਿਲੀ

Canada News: Canada ਦੇ ਵਿੱਚ ਚੰਗੇ ਭਵਿੱਖ ਦੀ ਆਸ...