4 ਨੂੰ ਮਿਲੇਗਾ ਬਠਿੰਡਾ ਨੂੰ ਨਵਾਂ ਸੀਨੀ ਡਿਪਟੀ ਮੇਅਰ, ਸ਼ਾਮ ਲਾਲ ਜੈਨ ਦੇ ਸਿਰ ਤਾਜ਼ ਸਜਣ ਦੀ ਚਰਚਾ

Date:

spot_img

Bathinda News: ਬਠਿੰਡਾ ਨਗਰ ਨਿਗਮ ਨੂੰ ਆਗਾਮੀ ਚਾਰ ਨਵੰਬਰ ਵਾਲੇ ਦਿਨ ਨਵਾਂ ਸੀਨੀਅਰ ਡਿਪਟੀ ਮੇਅਰ ਮਿਲਣ ਜਾ ਰਿਹਾ ਹੈ। ਕਰੀਬ ਛੇ ਮਹੀਨਿਆਂ ਤੋਂ ਖਾਲੀ ਪਈ ਇਸ ਕੁਰਸੀ ਉੱਪਰ ਮੇਅਰ ਦੇ ਐਡਵਾਈਜ਼ਰ ਸ਼ਾਮ ਲਾਲ ਜੈਨ ਦੇ ਬਿਰਾਜਮਾਨ ਹੋਣ ਦੀ ਪੂਰੀ ਚਰਚਾ ਹੈ। ਹਾਲਾਂਕਿ ਕਾਂਗਰਸ, ਅਕਾਲੀ ਦਲ ਅਤੇ ਵਿਧਾਇਕ ਧੜਾ ਇਸ ਮੌਕੇ ਕੀ ਰਣਨੀਤੀ ਅਪਣਾਏਗਾ?, ਇਹ ਵੀ ਮਹੱਤਵਪੂਰਨ ਹੋਵੇਗਾ। ਵੱਡੀ ਗੱਲ ਇਹ ਵੀ ਹੈ ਕਿ ਬੇਸ਼ੱਕ ਡਿਪਟੀ ਮੇਅਰ ਦੀ ਕੁਰਸੀ ਵੀ ਖਾਲੀ ਪਈ ਹੈ ਪ੍ਰੰਤੂ ਹੁਣ ਚੋਣ ਇਕੱਲੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਹੀ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ Bathinda ‘ਚ ਸਕੂਲਾਂ ਦੀਆਂ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਮੁਲਜ਼ਮ ਗ੍ਰਿਫਤਾਰ

ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਸ਼ਾਮ ਨਗਰ ਨਿਗਮ ਦਫਤਰ ਵੱਲੋਂ ਸ਼ਹਿਰ ਦੇ 50 ਕੌਸਲਰਾਂ ਤੋਂ ਇਲਾਵਾ ਡਵੀਜਨਲ ਕਮਿਸ਼ਨਰ ਅਤੇ ਹਲਕਾ ਵਿਧਾਇਕ ਨੂੰ ਸੀਨੀਅਰ ਡਿਪਟੀ ਮੇਅਰ ਦੀ ਚੋਣ ਸਬੰਧੀ ਚਾਰ ਨਵੰਬਰ ਨੂੰ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਦੁਪਹਿਰ ਸਾਢੇ 12 ਵਜੇ ਰੱਖੀ ਮੀਟਿੰਗ ਸਬੰਧੀ ਸੂਚਿਤ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਫਰਵਰੀ ਦੇ ਪਹਿਲੇ ਹਫਤੇ ਪਦਮਜੀਤ ਸਿੰਘ ਮਹਿਤਾ ਵੱਲੋਂ ਮੇਅਰ ਦੀ ਕੁਰਸੀ ‘ਤੇ ਕਾਬਜ ਹੋਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਕੁਰਸੀਆਂ ਵੀ ਖਾਲੀ ਕਰਵਾ ਦਿੱਤੀਆਂ ਗਈਆਂ ਸਨ।

ਇਹ ਵੀ ਪੜ੍ਹੋ SHO ਲਈ 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ Private ਵਿਅਕਤੀ ਵਿਜੀਲੈਂਸ ਵੱਲੋਂ ਕਾਬੂ

ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਵੱਲੋਂ ਆਵਿਸ਼ਵਾਸ ਦਾ ਮਤਾ ਆਉਂਦੇ ਹੀ ਜਿੱਥੇ ਖੁਦ ਅਸਤੀਫਾ ਦੇ ਦਿੱਤਾ ਗਿਆ ਸੀ, ਉੱਥੇ ਅਸ਼ੋਕ ਪ੍ਰਧਾਨ ਨੂੰ ਦੋ ਤਿਹਾਈ ਤੋਂ ਵੱਧ ਬਹੁਮਤ ਦੇ ਨਾਲ ਗੱਦੀਓ ਉਤਾਰ ਦਿੱਤਾ ਗਿਆ ਸੀ। ਇਸ ਦੌਰਾਨ ਹੀ ਸ਼ਾਮ ਲਾਲ ਜੈਨ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਜਿਨਾਂ ਨੂੰ ਬਾਅਦ ਵਿੱਚ ਮੇਅਰ ਪਰਮਜੀਤ ਸਿੰਘ ਮਹਿਤਾ ਵੱਲੋਂ ਆਪਣਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਲਗਾਤਾਰ ਤਿੰਨ ਵਾਰ ਤੋਂ ਕੌਂਸਲਰ ਚੱਲੇ ਆ ਰਹੇ ਅਤੇ ਠੰਡੇ ਸੁਭਾਅ ਦੇ ਮੰਨੇ ਜਾਂਦੇ ਸ਼ਾਮ ਲਾਲ ਜੈਨ ਨੂੰ ਹੁਣ ਇਸ ਕੁਰਸੀ ਲਈ ਸਭ ਤੋਂ ਮਜਬੂਤ ਦਾਵੇਦਾਰ ਮੰਨਿਆ ਜਾ ਰਿਹਾ। ਨਗਰ ਨਿਗਮ ਦੀ ਮੌਜੂਦਾ ਬਣਤਰ ਦੇ ਮੁਤਾਬਕ ਮੇਅਰ ਧੜਾ ਪੂਰਨ ਬਹੁਮਤ ਵਿੱਚ ਦਿਖਾਈ ਦੇ ਰਿਹਾ।

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...