Tarn Taran by-election result news; 11 ਨਵੰਬਰ ਨੂੰ ਤਰਨ ਤਾਰਨ ਜਿਮਨੀ ਹਲਕੇ ਲਈ ਪਈਆਂ ਵੋਟਾਂ ਦੇ ਨਤੀਜੇ ਸਾਹਮਣੇ ਆਉਣੇ ਜਾਰੀ ਹਨ। ਹੁਣ ਤੱਕ ਛੇਵਾਂ ਗੇੜ ਦੀ ਗਿਣਤੀ ਪੂਰੀ ਹੋ ਚੁੱਕੀ ਹੈ । ਚੋਣ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਕਾਂਟੇ ਦੀ ਟੱਕਰ ਬਣਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਪਹਿਲੇ ਤਿੰਨ ਰਾਊਂਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਲੀਡ ਹਾਸਿਲ ਕੀਤੀ ਸੀ ਪਰੰਤੂ ਚੌਥੇ ਗੇੜ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਅੱਗੇ ਚੱਲਣੇ ਸ਼ੁਰੂ ਹੋ ਗਏ। ਮੌਜੂਦਾ ਛੇਵਾਂ ਗੇੜ ਦੇ ਸਾਹਮਣੇ ਆਏ ਨਤੀਜੇ ਮੁਤਾਬਕ ਹਰਮੀਤ ਸਿੰਘ ਸੰਧੂ ਨੂੰ 14586 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਹਿੱਸੇ13694 ਵੋਟਾਂ ਆਈਆਂ ਹਨ ਜਦੋਂ ਕਿ ਕਾਂਗਰਸ ਅਤੇ ਵਾਰਸ ਪੰਜਾਬ ਦੇ ਦੇ ਉਮੀਦਵਾਰ ਕਰਮਵਾਰ ਕਰਨਵੀਰ ਸਿੰਘ ਬੁਰਜ ਅਤੇ ਭਾਈ ਮਨਦੀਪ ਸਿੰਘ ਕਾਫੀ ਪਿੱਛੇ ਚਲੇ ਗਏ ਹਨ। ਦੂਜੇ ਪਾਸੇ ਭਾਜਪਾ ਬਹੁਤ ਹੇਠਲੇ ਪਾਏਦਾਨ ‘ਤੇ ਚੱਲ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













