Thursday, May 14, 2026
spot_img
spot_img
spot_img

ਰਾਜ ਪੱਧਰੀ ਨਾਟਕ ਮੇਲਾ ਦੇ ਸਮਾਪਨ ਸਮਾਰੋਹ ‘ਤੇ ਨਾਟਕ ‘-00000’ ਨੇ ਦਰਸ਼ਕਾਂ ਨੂੰ ਹਸਾਉਂਦੇ ਹੋਏ ਸੋਚਣ ਲਈ ਕੀਤਾ ਮਜਬੂਰ

Date:

spot_img

👉ਨਾਟਕ ਨੇ ਵਿਅੰਗ ਰਾਹੀਂ ਕੀਤੀ ਅਜੋਕੇ ਸਮਾਜ ‘ਤੇ ਚੋਟ
Bathinda News:ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਤੇ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ,ਨਗਰ ਨਿਗਮ ਬਠਿੰਡਾ ਅਤੇ ਨਾਟਿਅਮ ਪੰਜਾਬ ਦੇ ਸਹਿਯੋਗ ਸਦਕਾ ਤਿੰਨ-ਰੋਜ਼ਾ ਰਾਜ-ਪੱਧਰੀ ਨਾਟਕ ਮੇਲੇ ਦੇ ਸਮਾਪਨ ਸਮਾਰੋਹ ਦੌਰਾਨ ਪੇਸ਼ ਕੀਤੇ ਨਾਟਕ ‘-00000’ ਨੇ ਦਰਸ਼ਕਾਂ ਨੂੰ ਹਸਾਉਂਦੇ ਹੋਏ ਸੋਚਣ ਲਈ ਮਜਬੂਰ ਕੀਤਾ। ਜੱਸੀ ਜਸਪ੍ਰੀਤ ਦੇ ਲਿਖੇ ਇਸ ਨਾਟਕ ਨੂੰ ਟੀਮ ਨਾਟਿਅਮ ਪੰਜਾਬ ਨੇ ਕੀਰਤੀ ਕਿਰਪਾਲ ਦੇ ਨਿਰਦੇਸ਼ਨ ਹੇਠ ਖੇਡਿਆ। ਇਸ ਵਿਅੰਗ ਭਰਪੂਰ ਨਾਟਕ ਨੇ ਦਰਸ਼ਕਾਂ ਨੂੰ ਬਾਹਰੋਂ ਸ਼ਾਂਤੀ ਲੱਭਣ ਦੀ ਬਜਾਇ ਕਾਮ,ਕ੍ਰੋਧ, ਲੋਭ,ਮੋਹ ਤੇ ਅਹੰਕਾਰ ਤਿਆਗ ਕੇ ਆਪਣੇ ਅੰਤਰ ਮਨ ‘ਚੋ ਸ਼ਾਂਤੀ ਲੱਭਣ ਲਈ ਪ੍ਰੇਰਿਆ। ਨਾਟਕ ਪੇਸ਼ਕਾਰੀ ਦੌਰਾਨ ਹਾਲ ਲਗਾਤਾਰ ਹਾਸਿਆਂ ਤੇ ਤਾੜੀਆਂ ਨਾਲ਼ ਗੂੰਜਦਾ ਰਿਹਾ।

ਇਹ ਵੀ ਪੜ੍ਹੋ  Tarn Taran by-election; AAP ਨੇ ਮੁੜ ਜਿੱਤ ਦੇ ਝੰਡੇ ਗੱਡੇ

ਗੁਰਨੂਰ ਸਿੰਘ ਨੇ ਡਾ. ਦਿਲਦਾਰ ਸਿੰਘ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਪੁਲਿਸ ਵਾਲੇ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਨੂੰ ਲੋਟ-ਪੋਟ ਕਰ ਦਿੱਤਾ।ਨਾਟ-ਉਤਸਵ ਦੇ ਸਮਾਪਨ ਸਮਾਰੋਹ ਵਿੱਚ ਸ਼੍ਰੀ ਪਦਮਜੀਤ ਮਹਿਤਾ ਮੇਅਰ ਨਗਰ ਨਿਗਮ ਬਠਿੰਡਾ, ਡਾ. ਅਸ਼ਵਨੀ ਗਰੋਵਰ ਨਿਊਰੋਸਰਜਨ , ਡਾ. ਜੋਤੀ ਭੱਲਾ ਗਰੋਵਰ ਪਲਾਸਟਿਕ ਸਰਜਨ ਰਿਵਾਇੰਡ ਨਿਊਰੋ ਐਂਡ ਪਲਾਸਟਿਕ ਸਰਜਰੀ ਹਸਪਤਾਲ ਅਤੇ ਸ਼੍ਰੀਮਤੀ ਬਬੀਤਾ ਮਹਿਤਾ ਨੇ ਸਤਿਕਾਰਿਤ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਅਤੇ ਨਾਟਿਅਮ ਪੰਜਾਬ ਦੇ ਸਹਿ ਸਰਪ੍ਰਸਤ ਸ. ਗੁਰਿੰਦਪਾਲ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਬੋਲਦਿਆਂ ਨਾਟਿਅਮ ਪੰਜਾਬ ਦੇ ਪ੍ਰਧਾਨ ਰਿੰਪੀ ਕਾਲੜਾ ਨੇ ਕਿਹਾ ਕਿ ਬਠਿੰਡਾ ਦੇ ਦਰਸ਼ਕਾਂ ਦੇ ਰੰਗਮੰਚ ਪ੍ਰਤੀ ਪਿਆਰ ਸਦਕਾ ਹੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਤਕਰੀਬਨ ਹਰ ਸਾਲ ਰਾਜ-ਪੱਧਰੀ ਨਾਟਕ ਮੇਲਾ ਇਸੇ ਸ਼ਹਿਰ ਨੂੰ ਮਿਲਦਾ ਹੈ ਅਤੇ ਉਮੀਦ ਹੈ ਕਿ ਇਹ ਪਿਆਰ ਅੱਗੇ ਤੋਂ ਵੀ ਇਸੇ ਤਰ੍ਹਾਂ ਬਰਕਰਾਰ ਰਹੇਗਾ।

ਇਹ ਵੀ ਪੜ੍ਹੋ  Moga Police ਦਾ ਛੋਟਾ ਥਾਣੇਦਾਰ 5000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਰੰਗੇ ਹੱਥੀਂ ਗ੍ਰਿਫਤਾਰ

ਅੰਤ ਵਿੱਚ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਤਜਿੰਦਰ ਗਿੱਲ ਅਤੇ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਇੰਚਾਰਜ ਸ਼੍ਰੀ ਸੁਖਮਨੀ ਸਿੰਘ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ ਅਤੇ ਓਪਨ ਮਾਈਕ ਸੈਸ਼ਨ ਵਿੱਚ ਵੀ ਪੂਰੀ ਤਰ੍ਹਾਂ ਸਫ਼ਲ ਰਿਹਾ। ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਨੇ ਨਿਭਾਈ।ਨਾਟਿਅਮ ਵਿੱਤ ਸਕੱਤਰ ਓ.ਪੀ.ਚਾਵਲਾ, ਮੈਡਮ ਮਾਲਵਿੰਦਰ ਕੌਰ ਡਾਇਰੈਕਟਰ ਸਿਲਵਰ ਓਕਸ ਸਕੂਲ, ਗੁਰਲਾਲ ਸਿੰਘ ਸਰਾਂ, ਪ੍ਰਿੰਸੀਪਲ ਨੀਲਮ ਵਰਮਾ, ਪ੍ਰਿੰਸੀਪਲ ਜਸਵਿੰਦਰ ਸੰਧੂ, ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ, ਅਨਿਲ ਕੁਮਾਰ, ਸ਼ੁਭਮ ਕੁਮਾਰ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵਿੱਚੋਂ ਜਸਪਾਲ ਮਾਨਖੇੜਾ, ਸੁਰਿੰਦਰਪ੍ਰੀਤ ਘਣੀਆ,ਰਮੇਸ਼ ਸੇਠੀ ਬਾਦਲ ਅਤੇ ਸਮੂਹ ਨਾਟਿਅਮ ਆਰਟਿਸਟ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related