ਸਰਕਾਰੀ ਹਾਈ ਸਕੂਲ ਸੇਮਾ ਵਿਖ਼ੇ ਲਗਾਇਆ ਗਿਆ ਇੱਕ ਰੋਜਾ ਕੈਰੀਅਰ ਗਾਇਡੈਂਸ ਅਤੇ ਮੋਟੀਵੇਸ਼ਨ ਕੈਪ

Date:

spot_img

Bathinda News:ਸਰਕਾਰੀ ਹਾਈ ਸਕੂਲ ਸੇਮਾ ਵਿੱਖੇ ਸਕੂਲ ਮੁੱਖੀ ਮੈਡਮ ਰਮਨਦੀਪ ਕੌਰ ਹੈੱਡ ਮਿਸਟ੍ਰੈਸ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਿਆ ਰਾਣੀ ਹਿੰਦੀ ਮਿਸਟ੍ਰੈਸ ਕੈਰੀਅਰ ਗਾਇਡੈਂਸ ਇਨਚਰਾਜ ਦੀ ਅਗਵਾਈ ਵਿੱਚ ਅੱਜ ਇੱਕ ਰੋਜ਼ਾ ਕੈਰੀਅਰ ਗਾਇਡੈਂਸ ਅਤੇ ਮੋਟੀਵੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਬਲਾਕ ਕੈਰੀਅਰ ਕੋਸ਼ਲਰ ਬਲਰਾਜ ਸਿੰਘ (ਐਸ.ਐਸ. ਮਾਸਟਰ) ਸਨ। ਮੋਟੀਵੇਸ਼ਨਲ ਸੈਸ਼ਨ ਲਈ ਵਿਸ਼ੇਸ਼ ਤੌਰ ’ਤੇ ਫਲਰਾਜ ਸਿੰਘ, ਬਲਾਕ ਕੈਰੀਅਰ ਕੌਂਸਲਰ (ਹਿੰਦੀ ਮਾਸਟਰ ), ਨੇ ਆਪਣੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਬਲਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ–ਵੱਖ ਪੇਸ਼ਾਵਰ ਮੌਕੇ, ਮੁਕਾਬਲਾਤੀ ਪ੍ਰੀਖਿਆਵਾਂ ਅਤੇ ਉੱਚ ਸਿੱਖਿਆ ਦੇ ਖੇਤਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਹੀ ਦਿਸ਼ਾ ਅਤੇ ਸਮੇਂ ’ਤੇ ਲਈ ਗਈ ਸਹੀ ਜਾਣਕਾਰੀ ਵਿਦਿਆਰਥੀਆਂ ਦਾ ਭਵਿੱਖ ਨਿਰਧਾਰਤ ਕਰਦੀ ਹੈ। ਮੋਟੀਵੇਸ਼ਨਲ ਸਪੀਕਰ ਫਲਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਮਿਹਨਤ, ਆਤਮ-ਵਿਸ਼ਵਾਸ ਅਤੇ ਨਿਰੰਤਰ ਕੋਸ਼ਿਸ਼ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ  ਘਰੇਲੂ ਕਲੈਸ਼ ਨੇ ਪੱਟਿਆ ਘਰ; ਸਾਬਕਾ ਫ਼ੌਜੀ ਵੱਲੋਂ ਪਤਨੀ ਤੇ ਸੱਸ ਦੇ ਕ+ਤ+ਲ ਤੋਂ ਬਾਅਦ ਆਤਮਹੱਤਿਆ, ਦੇਖੋ ਵੀਡੀਓ

ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੀਆਂ ਸਮਰਥਾਵਾਂ ਪਛਾਣਣ ਲਈ ਉਤਸ਼ਾਹਿਤ ਕੀਤਾ। ਵਰਿੰਦਰ ਕੌਰ ਐਸ ਐਸ ਮਿਸਟ੍ਰੈਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੁੰਦੇ ਹਨ। ਕੈਂਪ ਦੇ ਅੰਤ ’ਤੇ ਪ੍ਰਸ਼ਨ–ਉੱਤਰ ਸੈਸ਼ਨ ਰਾਹੀਂ ਵਿਦਿਆਰਥੀਆਂ ਨੇ ਆਪਣੀਆਂ ਸ਼ੰਕਾਵਾਂ ਦੂਰ ਕੀਤੀਆਂ ਅਤੇ ਸਪੀਕਰਾਂ ਦਾ ਧੰਨਵਾਦ ਕੀਤਾ। ਅੰਤ ਵਿੱਚ ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੋਹਨ ਲਾਲ ਪੰਜਾਬੀ ਮਾਸਟਰ, ਜਸਵੀਰ ਸਿੰਘ ਡੀ ਪੀ ਈ, ਸੋਨੂੰ ਸਿੰਘ ਕੋਮਲ ਐਸ ਐਸ ਮਿਸਟ੍ਰੈਸ , ਕਮਲੇਸ ਕੌਰ ਹਿੰਦੀ ਮਿਸਟ੍ਰੈਸ, ਰਾਜਵੀਰ ਕੌਰ,ਗਗਨਦੀਪ ਕੌਰ ਮੈਥ ਮਿਸਟ੍ਰੈਸ , ਇੰਦਰਜੀਤ ਕੌਰ ਸਾਇੰਸ ਮਿਸਟ੍ਰੈਸ , ਚਰਨਜੀਤ ਕੌਰ ਕੰਪਿਊਟਰ ਟੀਚਰ, ਲਵਦੀਪ ਕਲਰਕ,ਮੁਕੇਸ਼ ਆਦਿ ਹਾਜਰ ਰਹੇ | ਮੰਚ ਦਾ ਸੰਚਾਲਨ ਰਾਜਵੀਰ ਕੌਰ ਸਾਇੰਸ ਮਿਸਟ੍ਰੈਸ ਨੇ ਕੀਤਾ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ |

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

15 जून से शुरू होगा मतदाता सूची का विशेष गहन पुनरीक्षण अभियान : मुख्य निर्वाचन अधिकारी

👉राज्य के 20,629 बीएलओ करेंगे घर-घर सत्यापन, एन्यूमरेशन फॉर्म...

ਨਸ਼ਾ ਤਸਕਰੀ ਦੇ ਦੋਸ਼ਾਂ ਹੇਠ Bathinda Police ਵੱਲੋਂ ਵਕੀਲ ਤੇ ਮੁਨਸ਼ੀ ਕਾਬੂ, ਜਾਂਚ ਜਾਰੀ

Bathinda News: Bathinda Police ਦੇ ਥਾਣਾ ਥਰਮਲ ਦੀ ਪੁਲਿਸ...

आम नागरिक ही हैं भारत के असली भाग्य विधाता : मुख्यमंत्री श्री नायब सिंह सैनी

👉'भारत भाग्य विधाता' फिल्म की स्क्रीनिंग पर कहा,हरियाणा में...

ਨਗਰ ਕੋਂਸਲ ਚੋਣਾਂ; Partap Bajwa ਦੇ ਸ਼ਹਿਰ ‘ਚ ਅਕਾਲੀ ਦਲ ਦੀ ਚੜਾਈ

Gurdaspur News: ਬੀਤੇ ਕੱਲ ਮਾਝੇ ਦੇ ਚਾਰ ਸ਼ਹਿਰਾਂ ਵਿਚ...