New Delhi News: Gangster Anmol Bishnoi arrested by NIA ; ਭਾਰਤ ਦੇ Most Wanted Gangster Anmol Bishnoi ਭਾਰਤ ਪੁੱਜ ਗਿਆ ਹੈ, ਜਿੱਥੇ ਕੌਮੀ ਜਾਂਚ ਏਜੰਸੀ(NIA)ਨੇ ਉਸਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਊੱਪਰੋਂ ਹਿਰਾਸਤ ਵਿਚ ਲੈ ਲਿਆ ਹੈ।ਇਸ ਦੀਆਂ ਤਾਜ਼ਾ ਫੋਟੋਆਂ ਵੀ ਸਾਹਮਣੇ ਆਈਆਂ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਟਿਆਲਾ ਹਾਊਸ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ Ex MLA ਦੇ ਪੋਤਰੇ ਉੱਪਰ ਅਣਪਛਾਤਿਆਂ ਨੇ ਚਲਾਈਆਂ ਗੋ+ਲੀ+ਆਂ; ਹੋਇਆ ਗੰਭੀਰ ਜਖ਼ਮੀ
ਬੀਤੇ ਕੱਲ ਹੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਵਾਪਸ ਭਾਰਤ ਭੇਜਣ ਦੀ ਜਾਣਕਾਰੀ ਮਿਲੀ ਸੀ ਤੇ ਇਸ ਸਬੰਧ ਵਿਚ ਮੁੰਬਈ ਦੇ ਮਰਹੂਮ ਵਿਧਾਇਕ ਸਿੱਦੀਕੀ ਬਾਬਾ ਦੇ ਪੁੱਤਰ ਜੀਸ਼ਾਨ ਨੂੰ ਇੱਕ ਮੇਲ ਵੀ ਭੇਜੀ ਗਈ ਹੈ। ਜਿਕਰਯੋਗ ਹੈ ਕਿ ਬਾਬਾ ਸਿੱਦੀਕੀ ਕਤਲ ਕਾਂਡ ਤੋਂ ਇਲਾਵਾ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਸਹਿਤ ਨਾਮੀ ਅਦਾਕਾਰ ਸਲਮਾਨ ਖ਼ਾਨ ਦੇ ਘਰ ਅੱਗੇ ਗੋਲੀਆਂ ਚਲਾਉਣ ਆਦਿ ਸਹਿਤ ਦਰਜ਼ਨਾਂ ਮਾਮਲਿਆਂ ਵਿਚ ਅਨਮੋਲ ਕੌਮੀ ਜਾਂਚ ੲੈਜੰਸੀ ਤੋਂ ਇਲਾਵਾ ਵੱਖ ਵੱਖ ਰਾਜ਼ਾਂ ਦੀ ਪੁਲਿਸ ਨੂੰ ਲੋੜੀਦਾ ਹੈ।
ਇਹ ਵੀ ਪੜ੍ਹੋ ਘਰੇਲੂ ਕਲੈਸ਼ ਨੇ ਪੱਟਿਆ ਘਰ; ਸਾਬਕਾ ਫ਼ੌਜੀ ਵੱਲੋਂ ਪਤਨੀ ਤੇ ਸੱਸ ਦੇ ਕ+ਤ+ਲ ਤੋਂ ਬਾਅਦ ਆਤਮਹੱਤਿਆ, ਦੇਖੋ ਵੀਡੀਓ
ਮੁਲਜਮ ਬਿਸ਼ਨੋਈ 2022 ‘ਚ ਭਾਨੂ ਨਾਂ ਦੇ ਵਿਅਕਤੀ ਦਾ ਫ਼ਰਜੀ ਪਾਸਪੋਰਟ ਬਣਾ ਕੇ ਵਿਦੇਸ਼ ਫ਼ਰਾਰ ਹੋ ਗਿਆ ਸੀ। ਐਨਆਈਏ ਨੇ ਉਸ ਉੱਪਰ 10 ਲੱਖ ਰੁਪਏ ਦਾ ਇਨਾਮ ਰਖਿਆ ਸੀ ਤੇ ਕੁੱਝ ਸਮਾਂ ਪਹਿਲਾਂ ਉਸਦੀ ਗ੍ਰਿਫਤਾਰੀ ਲਈ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਵੱਲੋਂ ਹੀ ਵਿਦੇਸ਼ ਤੋਂ ਬੈਠ ਕੇ ਆਪਣੇ ਗੈਂਗ ਨੂੰ ਚਲਾਇਆ ਜਾ ਰਿਹਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













