ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਲੱਗਣਗੇ “ਪੰਜਾਬ ਸਖੀ ਸ਼ਕਤੀ ਮੇਲੇ”: ਤਰੁਨਪ੍ਰੀਤ ਸਿੰਘ ਸੌਂਦ

Date:

spot_img

Chandigarh News:ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਸੂਬੇ ਦੀਆਂ ਮਹਿਲਾਵਾਂ ਨੂੰ ਆਪਣੀ ਹੁਨਰਮੰਦੀ, ਰਚਨਾਤਮਿਕਤਾ ਅਤੇ ਹੱਥ ਨਾਲ ਬਣੇ ਉਤਪਾਦਾਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਪੜਾਅਵਾਰ “ਪੰਜਾਬ ਸਖੀ ਸ਼ਕਤੀ ਮੇਲੇ” ਲਗਾਏ ਜਾ ਰਹੇ ਹਨ। ਪਹਿਲੇ ਮੇਲੇ ਦੀ ਸ਼ੁਰੂਆਤ 26 ਨਵੰਬਰ ਨੂੰ ਸੰਗਰੂਰ ਤੋਂ ਕਰ ਦਿੱਤੀ ਗਈ ਹੈ। ਸੰਗਰੂਰ ਦੇ ਰਣਬੀਰ ਕਾਲਜ ਗਰਾਊਂਡ ਵਿੱਚ ਇਹ ਮੇਲਾ 30 ਨਵੰਬਰ ਤੱਕ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਇਹ ਮੇਲੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੰਜਾਬ ਰਾਜ ਪੇਂਡੂ ਆਜ਼ੀਵਿਕਾ ਮਿਸ਼ਨ ਤੇ ਉਦਯੋਗ ਅਤੇ ਵਣਜ ਵਿਭਾਗ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ। “ਪੰਜਾਬ ਸਖੀ ਸ਼ਕਤੀ ਮੇਲੇ” 26 ਨਵੰਬਰ 2025 ਨੂੰ ਸੰਗਰੂਰ ਤੋਂ ਸ਼ੁਰੂ ਹੋ ਕੇ ਫਰਵਰੀ 2026 ਤੱਕ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਕਰਵਾਏ ਜਾਣਗੇ।

ਇਹ ਵੀ ਪੜ੍ਹੋ  ਸੰਵਿਧਾਨ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੌਕ ਵਿਧਾਨ ਸਭਾ ਸੈਸ਼ਨ ਕਰਵਾਇਆ

ਇਨ੍ਹਾਂ ਮੇਲਿਆਂ ਵਿੱਚ ਦਸਤਕਾਰੀ, ਹੱਥਖੱਡੀ ਕੱਪੜੇ, ਫੁਲਕਾਰੀ, ਘਰ ਦੀ ਸਜਾਵਟ ਸਮੱਗਰੀ, ਜੈਵਿਕ ਖਾਣ-ਪੀਣ ਦੀਆਂ ਵਸਤੂਆਂ, ਸ਼ਹਿਦ, ਮਸਾਲੇ, ਡਿਟਰਜੈਂਟ, ਫਿਨਾਇਲ ਅਤੇ ਹੋਰ ਘਰੇਲੂ ਉਤਪਾਦ ਵਿਕਰੀ ਲਈ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਖਾਣ ਪੀਣ ਦੇ ਸਟਾਲ ਵੀ ਮੇਲੀਆਂ ਦਾ ਖਾਸ ਧਿਆਨ ਖਿੱਚਣਗੇ।ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਮੁੱਖ ਉਦੇਸ਼ ਸਵੈ ਸਹਾਇਤਾ ਗਰੁੱਪ ਦੀਆਂ ਮੈਂਬਰ ਮਹਿਲਾਵਾਂ ਦੇ ਉਤਪਾਦਾਂ ਨੂੰ ਵੱਡੇ ਪੱਧਰ ‘ਤੇ ਬਾਜ਼ਾਰ ਤੱਕ ਪਹੁੰਚਾਉਣਾ ਹੈ ਤਾਂ ਜੋ ਮਹਿਲਾਵਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਇਸਦੇ ਨਾਲ ਹੀ ਪੇਂਡੂ ਉਤਪਾਦਕਾਂ ਅਤੇ ਸ਼ਹਿਰੀ ਗਾਹਕਾਂ ਵਿਚਕਾਰ ਸਿੱਧਾ ਸੰਪਰਕ ਸਥਾਪਿਤ ਕਰਨਾ ਵੀ ਇਨ੍ਹਾਂ ਮੇਲਿਆਂ ਦਾ ਟੀਚਾ ਹੈ। ਪੰਜਾਬ ਦੀ ਰੰਗਮਈ ਸੱਭਿਆਚਾਰਕ ਵਿਰਾਸਤ ਵੀ ਇਨ੍ਹਾਂ ਮੇਲਿਆਂ ਰਾਹੀਂ ਉੱਭਰ ਕੇ ਸਾਹਮਣੇ ਆਉਂਦੀ ਹੈ। ਆਮ ਲੋਕ ਇਨ੍ਹਾਂ ਮੇਲਿਆਂ ਰਾਹੀਂ ਪੰਜਾਬੀ ਦਸਤਕਾਰੀ ਅਤੇ ਜੈਵਿਕ ਉਤਪਾਦਾਂ ਨੂੰ ਵੀ ਨੇੜੇ ਤੋਂ ਜਾਣ ਸਕਣਗੇ।ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਨਾ ਸਿਰਫ਼ ਮਹਿਲਾਵਾਂ ਦੀ ਆਮਦਨ ਵਧਾਵੇਗੀ ਸਗੋਂ ਸੂਬੇ ਦੀ ਸੱਭਿਆਚਾਰਕ ਪਛਾਣ ਨੂੰ ਵੀ ਮਜ਼ਬੂਤ ਕਰੇਗੀ।

ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਮਾਡਿਊਲ ਨਾਲ ਸਬੰਧਤ ਦੋ ਭਰਾ ਆਈਈਡੀ ਸਮੇਤ ਕਾਬੂ

ਮੇਲੇ ਲਈ ਨਿਰਧਾਰਤ ਸਥਾਨ ਅਤੇ ਮਿਤੀਆਂ
ਸੰਗਰੂਰ ਵਿੱਚ ਰਣਬੀਰ ਕਾਲਜ ਗਰਾਊਂਡ ‘ਚ 26 ਤੋਂ 30 ਨਵੰਬਰ 2025 ਤੱਕ ਮੇਲਾ ਲੱਗੇਗਾ। ਫਰੀਦਕੋਟ ਵਿੱਚ ਆਫਿਸਰਜ਼ ਕਲੱਬ, ਸਾਦਿਕ ‘ਚ 8 ਤੋਂ 11 ਦਸੰਬਰ 2025 ਨੂੰ 4 ਦਿਨ ਦਾ ਮੇਲਾ ਲੱਗੇਗਾ। ਬਠਿੰਡਾ ਵਿੱਚ ਪੁੱਡਾ ਗਰਾਊਂਡ ਪਾਵਰ ਹਾਊਸ ਵਿਖੇ 4 ਤੋਂ 7 ਦਿਸੰਬਰ 2025 ਤੱਕ ਜਦਕਿ ਅੰਮ੍ਰਿਤਸਰ ਦੇ ਦਸਹਿਰਾ ਗਰਾਊਂਡ ਰਣਜੀਤ ਐਵੇਨਿਊ ਵਿੱਚ 8 ਤੋਂ 11 ਦਿਸੰਬਰ 2025 ਤੱਕ ਮੇਲਾ ਕਰਵਾਇਆ ਜਾਵੇਗਾ।ਤਰਨਤਾਰਨ ਵਿੱਚ 11 ਤੋਂ 14 ਦਿਸੰਬਰ 2025 ਤੱਕ, ਗੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਵਿਖੇ 15 ਤੋਂ 18 ਦਿਸੰਬਰ 2025 ਤੱਕ ਅਤੇ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿੱਚ 26 ਤੋਂ 30 ਦਿਸੰਬਰ 2025 ਤੱਕ ਮੇਲਾ ਲੱਗੇਗਾ। ਜਲੰਧਰ ਵਿੱਚ ਵਿਰਸਾ ਵਿਹਾਰ/ਦੇਸ਼ ਭਗਤ ਯਾਦਗਾਰ ਵਿਖੇ 7 ਤੋਂ 10 ਜਨਵਰੀ 2026 ਤੱਕ, ਮੋਗਾ ਵਿੱਚ 10 ਤੋਂ 13 ਜਨਵਰੀ 2026 ਤੱਕ ਅਤੇ ਮੁਕਤਸਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਗਰਾਊਂਡ ਵਿੱਚ 14 ਤੋਂ 17 ਜਨਵਰੀ 2026 ਤੱਕ ਮੇਲੇ ਲੱਗਣਗੇ।ਇਸੇ ਤਰ੍ਹਾਂ ਫਿਰੋਜ਼ਪੁਰ ਦੇ ਐਸਬੀਐਸ ਕਾਲਜ ਵਿੱਚ 16 ਤੋਂ 19 ਜਨਵਰੀ 2026 ਤੱਕ, ਕਪੂਰਥਲਾ ਦੇ ਨਵੇਂ ਡੀ.ਸੀ. ਕੰਪਲੈਕਸ ‘ਚ 19 ਤੋਂ 22 ਜਨਵਰੀ 2026 ਤੱਕ ਅਤੇ ਪਠਾਨਕੋਟ ਦੇ ਰਾਮਲੀਲਾ ਗਰਾਊਂਡ ‘ਚ 5 ਤੋਂ 8 ਜਨਵਰੀ 2026 ਤੱਕ ਮੇਲਾ ਲੱਗੇਗਾ।

ਇਹ ਵੀ ਪੜ੍ਹੋ  ਪੰਜਾਬ AAP ਪ੍ਰਧਾਨ ਨੇ ਘੇਰੀ ਭਾਜਪਾ; PM Modi ਦੇ ਕੁਰੂਕਸ਼ੇਤਰ ਤੋਂ ਮੁੜਣ ‘ਤੇ ਜਤਾਈ ਨਾਖ਼ੁਸੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ 88 ਵਿੱਚ 10 ਜਨਵਰੀ ਤੋਂ 14 ਜਨਵਰੀ 2026 ਤੱਕ, ਸ਼ਹੀਦ ਭਗਤ ਸਿੰਘ ਨਗਰ ਦੇ ਆਈਟੀਆਈ ਦਸਹਿਰਾ ਗਰਾਊਂਡ ‘ਚ 3 ਤੋਂ 6 ਫਰਵਰੀ 2026 ਤੱਕ ਅਤੇ ਰੂਪਨਗਰ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ ‘ਚ 2 ਤੋਂ 5 ਫਰਵਰੀ 2026 ਤੱਕ ਮੇਲੇ ਹੋਣਗੇ।ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਨੇੜੇ 27 ਤੋਂ 30 ਜਨਵਰੀ 2026 ਤੱਕ, ਬਰਨਾਲਾ ਦੀ ਦਾਣਾ ਮੰਡੀ ਵਿੱਚ 28 ਤੋਂ 31 ਜਨਵਰੀ 2026 ਤੱਕ ਅਤੇ ਮਲੇਰਕੋਟਲਾ ਦੇ ਜ਼ਿਲ੍ਹਾ ਪੱਧਰੀ ਸਥਾਨ ‘ਤੇ 28 ਤੋਂ 31 ਜਨਵਰੀ 2026 ਤੱਕ ਮੇਲੇ ਲੱਗਣਗੇ। ਲੁਧਿਆਣਾ ਦੇ ਖੰਨਾ ਵਿਖੇ 10 ਤੋਂ 14 ਜਨਵਰੀ 2026 ਤੱਕ ਅਤੇ ਮਾਨਸਾ ਦੀ ਨਵੀਂ ਅਨਾਜ ਮੰਡੀ ਵਿੱਚ 13 ਤੋਂ 23 ਫਰਵਰੀ 2026 ਤੱਕ ਮੇਲਾ ਹੋਵੇਗਾ। ਪਟਿਆਲਾ ਦੇ ਸ਼ੀਸ਼ ਮਹਲ ਵਿਖੇ 26 ਫਰਵਰੀ ਤੋਂ 2 ਮਾਰਚ 2026 ਤੱਕ ਅਤੇ ਹੁਸ਼ਿਆਰਪੁਰ ਦੇ ਲਾਜਵੰਤ ਸਟੇਡੀਅਮ ਵਿੱਚ 10 ਤੋਂ 13 ਮਾਰਚ 2026 ਤੱਕ ਮੇਲੇ ਦਾ ਪ੍ਰਬੰਧ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

आम नागरिक ही हैं भारत के असली भाग्य विधाता : मुख्यमंत्री श्री नायब सिंह सैनी

👉'भारत भाग्य विधाता' फिल्म की स्क्रीनिंग पर कहा,हरियाणा में...

ਨਗਰ ਕੋਂਸਲ ਚੋਣਾਂ; Partap Bajwa ਦੇ ਸ਼ਹਿਰ ‘ਚ ਅਕਾਲੀ ਦਲ ਦੀ ਚੜਾਈ

Gurdaspur News: ਬੀਤੇ ਕੱਲ ਮਾਝੇ ਦੇ ਚਾਰ ਸ਼ਹਿਰਾਂ ਵਿਚ...

SSP ਦੀ ਵੱਡੀ ਕਾਰਵਾਈ; ਸੀਨੀਅਰ ਸਿਪਾਹੀ ਜੀਵਨਦੀਪ ਸਿੰਘ ਨੂੰ ਕੀਤਾ ਬਰਖਾਸਤ

Mohali News: SSP ਹਰਮਨਦੀਪ ਸਿੰਘ ਹਾਂਸ ਨੇ ਅਨੁਸ਼ਾਸਨਹੀਣਤਾ ਅਤੇ...

ਗੁਰੂ ਸਾਹਿਬਾਨ ਅਤੇ ਸੰਤਾਂ-ਮਹਾਪੁਰਸ਼ਾਂ ਦੁਆਰਾ ਦਿਖਾਏ ਗਏ ਧਰਮ ਦੇ ਮਾਰਗ ‘ਤੇ ਚੱਲ ਰਹੀ ਹੈ ਭਗਵੰਤ ਮਾਨ ਸਰਕਾਰ: ਅਰਵਿੰਦ ਕੇਜਰੀਵਾਲ

👉ਭਗਵਾਨ ਪਰਸ਼ੂਰਾਮ ਜੀ ਦੀਆਂ ਸਿੱਖਿਆਵਾਂ ਸਾਨੂੰ ਬੇਇਨਸਾਫ਼ੀ, ਨਾਬਰਾਬਰੀ ਅਤੇ...