spot_img
spot_img

Moga ਦੇ ਘੋਲੀਆ ਖੁਰਦ ‘ਚ ‘ਵਿਹਲੇ’ ਰਹਿਣ ਦਾ ਮੁਕਾਬਲਾ ਹੋਇਆ ਸ਼ੁਰੂ, ਬੱਚੇ, ਨੌਜਵਾਨ, ਬਜ਼ੁਰਗ ਤੇ ਔਰਤਾਂ ਵੀ ਮੁਕਾਬਲੇ ‘ਚ ਹਿੱਸਾ ਲੈਣ ਪੁੱਜੀਆਂ

Date:

spot_img

Moga News: ਆਮ ਤੌਰ ‘ਤੇ ਜੇਕਰ ਕੋਈ ਕਿਸੇ ਨੂੰ ਵਿਹਲੜ ਜਾਂ ਵਿਹਲਾ ਕਹਿ ਦੇਵੇ ਤਾਂ ਲੋਕ ਉਸਦਾ ਗੁੱਸਾ ਮੰਨਦੇ ਹਨ ਪ੍ਰੰਤੂ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ‘ਚ ਐਤਵਾਰ ਨੂੰ ਇੱਕ ਅਨੌਖਾ ਮੁਕਾਬਲਾ ਹੋ ਰਿਹਾ। ਪੰਜਾਬ ‘ਚ ਆਪਣੀ ਤਰ੍ਹਾਂ ਦਾ ਇਹ ਵਿਲੱਖਣ ਮੁਕਾਬਲਾ ਹੈ, ਵਿਹਲੇ ਰਹਿਣ ਦਾ। ਭਾਵ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਨੇ ਵਿਹਲੇ ਰਹਿਣਾ ਹੈ ਤੇ ਜੇਤੂ ਉਸਨੂੰ ਕਰਾਰ ਦਿੱਤਾ ਜਾਵੇਗ, ਜੋ ਸਭ ਤੋਂ ਵੱਡਾ ਵਿਹਲਾ ਬਣ ਕੇ ਦਿਖਾਵੇਗਾ, ਮਤਬਲ ਉਹ ਇਸ ਮੁਕਾਬਲੇ ਵਿਚ ਸਭ ਤੋਂ ਵੱਧ ਸਮਾਂ ਵਿਹਲਾ ਰਹਿ ਕੇ ਗੁਜ਼ਾਰੇਗਾ।

ਇਹ ਵੀ ਪੜ੍ਹੋ Sidhu Moose wala ਦੇ ਗੀਤ BAROTA ਨੇ ਤੋੜਿਆ ਰਿਕਾਰਡ

ਹਾਲਾਂਕਿ ਇਸ ਮੁਕਾਬਲੇ ਦੇ ਇਨਾਮ ਕੋਈ ਵੱਡੇ ਨਹੀਂ ਤੇ ਪਹਿਲੇ ਸਥਾਨ ‘ਤੇ ਰਹਿਣ ਵਾਲੇ ਨੂੰ 4500, ਦੂਜੇ ਵਾਲੇ ਨੂੰ 2500 ਰੁਪਏ ਅਤੇ ਤੀਜ਼ੇ ਸਥਾਨ ‘ਤੇ ਆਉਣ ਵਾਲੇ ਨੂੰ 1500 ਰੁਪਏ ਹੀ ਮਿਲਣਗੇ ਪ੍ਰੰਤੂ ਇਸ ਮੁਕਾਬਲੇ ਪ੍ਰਤੀ ਲੋਕਾਂ ਦਾ ਉਤਸ਼ਾਹ ਦੇਖਦਾ ਹੀ ਬਣਦਾ ਹੈ ਕਿਉਂਕਿ ਇਸ ਮੁਕਾਬਲੇ ਵਿਚ ਨਾਂ ਸਿਰਫ਼ ਇਕੱਲੇ ਪਿੰਡ ਘੋਲੀਆ ਖੁਰਦ, ਬਲਕਿ ਦੂਰ-ਦੂਰ ਵੱਡੀ ਗਿਣਤੀ ਵਿਚ ਬੱਚੇ, ਨੌਜਵਾਨ, ਬਜ਼ੁਰਗ ਤੇ ਇੱਥੋਂ ਤੱਕ ਔਰਤਾਂ ਵੀ ਹਿੱਸਾ ਲੈਣ ਪੁੱਜੀਆਂ ਹੋਈਆਂ ਹਨ। ਮੇਲੇ ਦੇ ਪ੍ਰਬੰਧਕਾਂ ਮੁਤਾਬਕ ਇਸਦੇ ਵਿਚ ਹਿੱਸਾ ਲੈਣ ਲਈ 65 ਤੋਂ ਵੱਧ ਲੋਕਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ।

ਇਹ ਵੀ ਪੜ੍ਹੋ Bathinda ‘ਚ ਕੰਧਾਂ ‘ ਤੇ ਲਿਖਿਆ “ਇੱਥੇ ਚਿੱਟਾ ਸ਼ਰੇਆਮ ਵਿਕਦਾ ਹੈ”

ਪ੍ਰਬੰਧਕਾਂ ਵੱਲੋਂ ਰਜਿਸਟਰੇਸ਼ਨ ਦੇ ਲਈ 100 ਰੁਪਏ ਫ਼ੀਸ ਰੱਖੀ ਗਈ ਹੈ। ਮੁਕਾਬਲੇ ਦੀਆਂ ਸ਼ਰਤਾਂ ਮੁਤਾਬਕ ਹਿੱਸਾ ਲੈਣ ਵਾਲਾ ਸਿਰਫ਼ ਆਪਣੇ ਨਾਲ ਰਜ਼ਾਈ ਜਾਂ ਕੰਬਲ ਲਿਆ ਸਕਦਾ ਹੈ ਤੇ ਉਸਨੇ ਇੱਥੇ ਵਿਹਲੇ ਰਹਿਣਾ ਹੈ। ਭਾਵ ਨਾਂ ਤਾਂ ਉਹ ਮੋਬਾਇਲ ਵਰਤ ਸਕਦਾ ਹੈ, ਨਾਂ ਹੀ ਇੱਥੇ ਹਿੱਸਾ ਲੈਣ ਵਾਲੇ ਦੂਜੇ ਵਿਅਕਤੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੇਮ ਖੇਡ ਸਕਦਾ, ਨਾਂ ਹੀ ਕੁੱਝ ਖਾ ਸਕਦਾ ਹੈ ਤੇ ਨਾਂ ਹੀ ਪਿਸ਼ਾਬ ਕਰਨ ਜਾ ਸਕਦਾ ਹੈ।

ਇਹ ਵੀ ਪੜ੍ਹੋ ਬਿਕਰਮ ਮਜੀਠੀਆ ਮਾਮਲੇ ਵਿੱਚ ਵੱਡਾ ਅਪਡੇਟ; ਕਰੀਬੀ ਗ੍ਰਿਫਤਾਰ

ਇੱਥੋਂ ਤੱਕ ਕਿ ਉਹ ਨੀਂਦ ਵੀ ਨਹੀਂ ਲੈ ਸਕਦਾ। ਇਸਤੋਂ ਇਲਾਵਾ ਉਹ ਕੋਈ ਲੜਾਈ ਵੀ ਨਹੀਂ ਕਰੇਗਾ ਅਤੇ ਨਾਂ ਹੀ ਕੋਈ ਨਸ਼ੇ ਦਾ ਸੇਵਨ ਕਰੇਗਾ। ਇਸ ਤਰ੍ਹਾਂ ਗੱਦੇ ‘ਤੇ ਵਿਹਲੇ ਬੈਠ ਕੇ ਜੋ ਸਭ ਤੋਂ ਵੱਧ ਸਮਾਂ ਗੁਜ਼ਾਰੇਗਾ, ਉਸਨੂੰ ਇਸ ਮੁਕਾਬਲੇ ਦਾ ਜੇਤੂ ਕਰਾਰ ਦਿੱਤਾ ਜਾਵੇਗਾ। ਵਿਹਲੇ ਬੈਠਣ ਦਾ ਕੋਈ ਸਮਾਂ ਨਿਸਚਿਤ ਨਹੀ, ਬਲਕਿ ਇੱਕ ਦਿਨ, ਦੋ ਦਿਨ ਜਾਂ ਇਸ ਤੋਂ ਵੱਧ ਸਮਾਂ ਵੀ ਮੁਕਾਬਲੇ ਵਿਚ ਸ਼ਾਮਲ ਹੋਣ ਵਾਲਾ ਵਿਹਲਾ ਬੈਠ ਕੇ ਮੁਕਾਬਲਾ ਜਿੱਤ ਸਕਦਾ ਹੈ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਵੱਡੀ ਖ਼ਬਰ; ਅੱਜ ਪੰਜਾਬ ਬੰਦ ਦਾ ਸੱਦਾ, ਇਹ ਜ਼ਿਲੇ ਰਹਿਣਗੇ ਵੱਧ ਪ੍ਰਭਾਵਿਤ!

Punjab News: ਪਿਛਲੇ ਦਿਨੀਂ ਬਰਨਾਲਾ ਦੇ ਵਿੱਚ ਪੰਜਾਬ ਪੁਲਿਸ...

Canada ‘ਚ ਸ਼ੱਕੀ ਹਾਲਾਤਾਂ ‘ਚ 21 ਸਾਲਾਂ ਨੌਜਵਾਨ ਦੀ ਲਾ*ਸ਼ ਮਿਲੀ

Canada News: Canada ਦੇ ਵਿੱਚ ਚੰਗੇ ਭਵਿੱਖ ਦੀ ਆਸ...