👉ਨੌਜਵਾਨ ਦੀ ਪਤਨੀ ਨੇ ਜ਼ਿਲ੍ਹਾ ਪੁਲਿਸ ਨੂੰ ਕਾਰਵਾਈ ਲਈ ਦਿੱਤੀ ਸਿਕਾਇਤ
Bathinda News: ਪਿਛਲੇ ਕਈ ਸਾਲਾਂ ਤੋਂ ਇੰਸਟਾਗ੍ਰਾਂਮ ‘ਤੇ ਚਰਚਾ ਵਿਚ ਰਹਿਣ ਵਾਲੀ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਮੁੜ ਵਿਵਾਦਾਂ ਦੇ ਘੇੇਰੇ ਵਿਚ ਆ ਗਈ ਹੈ। ਉਸਦੇ ਵਿਰੁਧ ਗੁਰਮੀਤ ਕੌਰ ਨਾਂ ਦੀ ਔਰਤ ਨੇ ਜ਼ਿਲ੍ਹਾ ਪੁਲਿਸ ਨੂੰ ਸਿਕਾਇਤ ਕੀਤੀ ਹੈ, ਜਿਸਦੇ ਵਿਚ ਦਾਅਵਾ ਕੀਤਾ ਹੈ ਕਿ ਅਮਨਦੀਪ ਕੌਰ ਨੇ ਉਸਦੇ ਪਤੀ ਬਲਵਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਹੈ ਜਦਕਿ ਉਨ੍ਹਾਂ ਦਾ ਹਾਲੇ ਤੱਕ ਤਲਾਕ ਨਹੀਂ ਹੋਇਆ ਹੈ। ਗੁਰਮੀਤ ਕੌਰ ਨੇ ਬੀਤੀ ਸ਼ਾਮ ਐਸਐਸਪੀ ਦਫ਼ਤਰ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਦਾ ਵਿਆਹ 1 ਦਸੰਬਰ ਨੂੰ ਹੋਇਆ ਹੈ।
ਇਹ ਵੀ ਪੜ੍ਹੋ ਚਿੰਤਾਜਨਕ;ਚੱਲਦੀ ਬੱਸ ‘ਤੇ ਬਦਮਾਸ਼ਾਂ ਵੱਲੋਂ ਫ਼ਾਈਰਿੰਗ, ਕੰਡਕਟਰ ਦੇ ਲੱਗੀ ਗੋ+ਲੀ
ਜਿਕਰਯੋਗ ਹੈ ਕਿ 2 ਅਪ੍ਰੈਲ 2025 ਵਿਚ ਬਠਿੰਡਾ ਪੁਲਿਸ ਨੇ ਕਾਲੀ ਥਾਰ ਵਿਚ ਸਵਾਰ ਕਾਂਸਟੇਬਲ ਅਮਨਦੀਪ ਕੌਰ ਨੁੰ ਬਾਦਲ ਰੋਡ ‘ਤੇ 17.71 ਗ੍ਰਾਂਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਜਿਸਤੋਂ ਬਾਅਦ ਇਸ ਕੇਸ ਵਿਚ ਉਸਦੇ ਦੋਸਤ ਬਲਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ 26 ਮਈ ਨੂੰ ਗ੍ਰਿਫਤਾਰ ਕੀਤਾ ਸੀ, ਜਿਸਦੇ ਵਿੱਚ ਕੁੱਝ ਦਿਨ ਪਹਿਲਾਂ ਹੀ ਉਸਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚੋਂ ਜਮਾਨਤ ਹੋਈ ਹੈ। ਬਲਵਿੰਦਰ ਸਿੰਘ ਅਸਲ ਵਿਚ ਗੁਰਮੀਤ ਕੌਰ ਦਾ ਘਰਵਾਲਾ ਹੈ, ਜਿਸਦੇ ਚੱਲਦੇ ਗੁਰਮੀਤ ਕੌਰ ਵੱਲੋਂ ਉਸਦੇ ਵਿਰੁਧ ਅਦਾਲਤ ਵਿਚ ਖਰਚੇ ‘ਤੇ ਹੋਰ ਕੇਸ ਪਾਏ ਹੋਏ ਹਨ।
ਇਹ ਵੀ ਪੜ੍ਹੋ Bhai Amritpal Singh ਦੇ ਹੱਕ ‘ਚ ਆਏ Ravneet Singh Bittu, ਕਿਹਾ ਪੈਰੋਲ ਮਿਲਣਾ ਹੱਕ
ਗੁਰਮੀਤ ਕੌਰ ਮੁਤਾਬਕ 1 ਦਸੰਬਰ ਨੂੰ ਬਲਵਿੰਦਰ ਸਿੰਘ ਤੇ ਅਮਨਦੀਪ ਕੌਰ ਨੇ ਧੋਬੀਆਣਾ ਬਸਤੀ ਦੇ ਇੱਕ ਗੁਰਦੁਆਰਾ ਸਾਹਿਬ ਵਿਚ ਸਿੱਖ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ, ਜੋਕਿ ਗੈਰ-ਕਾਨੂੰਨੀ ਹੈ। ਇਸ ਮਾਮਲੇ ਵਿਚ ਅਮਨਦੀਪ ਕੌਰ ਨਾਲ ਸੰਪਰਕ ਨਹੀਂ ਹੋ ਸਕਿਆ,ਪ੍ਰੰਤੂ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਹਰਜੀਵਨ ਸਿੰਘ ਨੇ ਕਿਹਾ ਕਿ, ਦੋਨਾਂ ਧਿਰਾਂ ਦਾ ਖਰਚੇ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਪਹਿਲਾਂ ਹੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਤੇ ਹੁਣ ਵੀ ਗੁਰਮੀਤ ਕੌਰ ਦੂਜੇ ਵਿਆਹ ਦਾ ਮਾਮਲਾ ਅਦਾਲਤ ਦੇ ਸਨਮੁੱਖ ਰੱਖ ਸਕਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













