Bathinda News: Kangana Ranaut case; ਦਿੱਲੀ ‘ਚ ਤਿੰਨ ਖੇਤੀ ਬਿੱਲਾਂ ਦੇ ਵਿਰੋਧ ‘ਚ ਚੱਲੇ ਸੰਘਰਸ਼ ਦੌਰਾਨ ਹਿੱਸਾ ਲੈਣ ਵਾਲੀ ਕਿਸਾਨ ਬੀਬੀਆਂ ਬਾਰੇ ਗਲਤ ਟਿੱਪਣੀਆਂ ਕਰਕੇ ਬੁਰੀ ਫ਼ਸੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ (Kangana Ranaut)ਵਿਰੁਧ ਬਠਿੰਡਾ ਦੀ ਕੋਰਟ ਵਿਚ ਦਾਈਰ ਕੀਤੇ ਮਾਣਹਾਣੀ ਕੇਸ ਵਿਚ ਅੱਜ ਮੁੜ ਪੇਸ਼ੀ ਹੈ। ਹਾਲਾਂਕਿ 27 ਅਕਤੂਬਰ 2025 ਨੂੰ ਬਠਿੰਡਾ ਦੀ ਅਦਾਲਤ ਵਿਚ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਬਾਲੀਵੁੱਡ ਅਦਾਕਾਰ ਤੇ ਲੋਕ ਸਭਾ ਹਲਕਾ ਮੰਡੀ ਤੋਂ ਭਾਜਪਾ ਦੀ ਐਮਪੀ ਸਿਕਾਇਤਕਰਤਾ ਬੀਬੀ ਮਹਿੰਦਰ ਕੌਰ ਤੋਂ ਮੁਆਫ਼ੀ ਮੰਗ ਚੁੱਕੀ ਹੈ ਅਤੇ ਨਿੱਜੀ ਪੇਸ਼ੀ ਤੋਂ ਵੀ ਅਦਾਲਤ ਕੋਲੋਂ ਛੋਟ ਮੰਗੀ ਹੈ।
ਇਹ ਵੀ ਪੜ੍ਹੋ Amirtsar ‘ਚ ਬੱਸ ਤੇ ਟਿੱਪਰ ਵਿਚਕਾਰ ਭਿਆਨਕ ਹਾਦਸਾ; ਬੱਚੇ ਸਹਿਤ ਅੱਧੀ ਦਰਜ਼ਨ ਮੌ+ਤਾਂ, ਦਰਜ਼ਨਾਂ ਜਖ਼ਮੀ
ਪ੍ਰੰਤੂ ਬਠਿੰਡਾ ਜ਼ਿਲ੍ਹੇ ਦੀ ਰਹਿਣ ਵਾਲੀ ਮਹਿੰਦਰ ਕੌਰ ਵੱਲੋਂ ਆਪਣੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਦੇ ਰਾਹੀਂ ਜੁਡੀਸ਼ਲ ਮੈਜਿਸਟਰੇਟ (ਫ਼ਸਟ ਕਲਾਸ)ਇੰਦਰਜੀਤ ਸਿੰਘ ਦੀ ਅਦਾਲਤ ਵਿੱਚ ਚੱਲ ਰਹੇ ਇਸ ਕੇਸ ਵਿਚ ਹਾਲੇ ਮੁਆਫ਼ੀ ਨੂੰ ਸਵੀਕਾਰ ਨਹੀਂ ਕੀਤਾ ਤੇ ਨਾਲ ਹੀ ਨਿੱਜੀ ਪੇਸ਼ੀ ਤੋਂ ਛੋਟ ਦੇਣ ਦੀ ਅਰਜ਼ੀ ਦਾ ਵੀ ਵਿਰੋਧ ਕੀਤਾ ਹੈ। ਐਡਵੋਕੇਟ ਰਘਵੀਰ ਸਿੰਘ ਬਹਿਣੀਵਾਲ ਨੇ ਦਸਿਆ ਕਿ ਅੱਜ ਦੀ ਪੇਸ਼ੀ ਦੌਰਾਨ ਉਨ੍ਹਾਂ ਵੱਲੋਂ ਸਿਕਾਇਤਕਰਤਾ ਮਹਿੰਦਰ ਕੌਰ ਦੇ ਅਦਾਲਤ ਵਿਚ ਬਿਆਨ ਦਰਜ਼ ਕਰਵਾਏ ਜਾਣਗੇ। ਦੂਜੇ ਪਾਸੇ ਕੰਗਨਾ ਦੇ ਵਕੀਲਾਂ ਵੱਲੋਂ ਨਿੱਜੀ ਪੇਸ਼ੀ ਤੋਂ ਛੋਟ ਦੇ ਮਾਮਲੇ ਵਿਚ ਆਪਣੇ ਤਰਕ ਰੱਖੇ ਜਾਣਗੇ।
ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ; ਰਾਜ ਚੋਣ ਕਮਿਸ਼ਨਰ ਵੱਲੋਂ ਨਾਮਜ਼ਦਗੀ ਦੇ ਆਖਰੀ ਦਿਨ ਲਈ ਵਿਸ਼ੇਸ਼ ਹਿਦਾਇਤਾਂ ਜਾਰੀ
ਜਿਕਰਯੋਗ ਹੈ ਕਿ ਮਾਣਹਾਣੀ ਦੇ ਇਸ ਕੇਸ ‘ਤੇ ਰੋਕ ਲਗਾਉਣ ਲਈ ਕੰਗਨਾ ਰਣੌਤ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਲੈ ਕੇ ਦੇਸ ਦੀ ਸਰਬਉਚ ਅਦਾਲਤ ਵਿਚ ਪਿਟੀਸ਼ਨ ਦਾਈਰ ਕੀਤੀ ਗਈ ਸੀ ਪ੍ਰੰਤੁ ਦੋਨਾਂ ਅਦਾਲਤਾਂ ਨੇ ਰਾਹਤ ਦੇਣ ਤੋਂ ਇੰਨਕਾਰ ਕਰ ਦਿੱਤਾ ਸੀ। ਜਿਸਤੋਂ ਬਾਅਦ ਹੁਣ ਬਠਿੰਡਾ ਦੀ ਅਦਾਲਤ ਵਿਚ ਸੁਣਵਾਈ ਹੋ ਰਹੀ ਹੈ। ਦਸਣਾ ਬਣਦਾ ਹੈ ਕਿ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਵਿਰੋਧ ਵਿਚ ਇੱਕ ਪੋਸਟ ਪਾਈ ਸੀ, ਜਿਸ ਵਿਚ ਉਸਨੇ ਕਿਹਾ ਕਿ ਇਹ ਉਹ ਉਹੀ ‘ਦਾਦੀ ਭਾਵ ਬਿਲਕਿਸ ਬਾਨੋ ਹੈ, ਜੋ ਸ਼ਾਹੀਨ ਬਾਗ ’ਚ ਹੋਏ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







