SAS Nagar News:ਮੋਹਾਲੀ ਪੁਲਿਸ ਨੇ ਬੀਤੀ 31-10-2025 ਦੀ ਦਰਮਿਆਨੀ ਰਾਤ ਨੂੰ ਕੋਠੀ ਨੰ: 1626, ਫੇਸ-10, ਸੈਕਟਰ-64 ਮੋਹਾਲ਼ੀ ਵਿੱਚੋਂ ਚੋਰੀ ਕਰਨ ਵਾਲੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਚੋਰੀ ਕੀਤੇ ਗਹਿਣੇ ਅਤੇ 50 ਹਜਾਰ ਰੁਪਏ ਕੈਸ਼ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ, ਨੇ ਦੱਸਿਆ ਕਿ ਐੱਸ ਪੀ ਸੌਰਵ ਜਿੰਦਲ ਤੇ ਤਲਵਿੰਦਰ ਸਿੰਘ ਅਤੇ ਡੀ ਐੱਸ ਪੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ., ਇੰਸ: ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਫੇਸ-11 ਮੋਹਾਲ਼ੀ ਅਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ, ਤਕਨੀਕੀ ਅਤੇ ਮਾਨਵੀ ਸਾਧਨਾਂ ਦੀ ਮਦਦ ਨਾਲ਼ ਮੁਕੱਦਮੇ ਦੇ ਦੋਸ਼ੀਆਂ ਨੂੰ ਲੱਭ ਕੇ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਜਮੀਨੀ ਵਿਵਾਦ ‘ਚ ਅਮਰੀਕਾ ਤੋਂ ਪਰਤੇ ਤਾਏ ਨੇ ਭਤੀਜ਼ੇ ਦੇ ‘ਮੱਥੇ’ ਵਿਚ ਮਾਰੀ ਗੋ+ਲੀ
ਗ੍ਰਿਫਤਾਰ ਦੋਸ਼ੀਆਂ ਵਿੱਚ ਇੱਕ ਬਿਜੇਂਦਰ ਵਰਮਾ ਪੁੱਤਰ ਹਵਾ ਸਿੰਘ ਵਾਸੀ ਗਲ਼ੀ ਨੰ: 2 ਵਿਕਾਸ ਨਗਰ ਥਾਣਾ ਸਿਟੀ ਸੋਨੀਪਤ, ਜਿਲਾ ਸੋਨੀਪਤ, ਹਰਿਆਣਾ ਜਿਸਦੀ ਉਮਰ ਕ੍ਰੀਬ 36 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਦੋਸ਼ੀ ਪੇਸ਼ੇ ਤੋਂ ਸੁਨਿਆਰ ਦਾ ਕੰਮ ਕਰਦਾ ਹੈ। (ਦੋਸ਼ੀ ਨੂੰ ਵਿਕਾਸ ਨਗਰ ਸੋਨੀਪਤ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ) ਦੋਸ਼ੀ ਦੇ ਖਿਲਾਫ ਪਹਿਲਾਂ ਵੀ ਜਿਲਾ ਸੋਨੀਪਤ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ 04 ਚੋਰੀ ਦੇ ਮੁਕੱਦਮੇ ਦਰਜ ਹਨ। ਦੂਸਰਾ ਦੋਸ਼ੀ ਸੰਜੇ ਕਟਾਰੀਆ ਪੁੱਤਰ ਦਿਆਨੰਦ ਵਾਸੀ ਪਿੰਡ ਆਟਾ ਥਾਣਾ ਸੰਭਾਲਕਾ, ਜਿਲਾ ਪਾਣੀਪਤ ਹਰਿਆਣਾ ਜਿਸਦੀ ਉਮਰ ਕ੍ਰੀਬ 43 ਸਾਲ ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਉਸਦੇ ਪਿੰਡ ਆਟਾ, ਜਿਲਾ ਪਾਣੀਪਤ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ) ਦੋਸ਼ੀ ਦੇ ਖਿਲਾਫ ਪਹਿਲਾਂ ਵੀ ਜਿਲਾ ਸੋਨੀਪਤ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ 04 ਚੋਰੀ ਦੇ ਮੁਕੱਦਮੇ ਦਰਜ ਹਨ।
ਇਹ ਵੀ ਪੜ੍ਹੋ CM ਦੀ ਅਗਵਾਈ ‘ਚ ਪੂਰੀ Delhi Cabinet ਹੋਵੇਗੀ ਦਰਬਾਰ ਸਾਹਿਬ ਨਤਮਸਤਕ
ਘਟਨਾ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਿਤੀ 01-11-2025 ਨੂੰ ਚਰਨਜੀਤ ਕੁਮਾਰ ਪੁੱਤਰ ਸ਼੍ਰੀ ਰਮੇਸ਼ ਕੁਮਾਰ ਵਾਸੀ ਮਕਾਨ ਨੰ: 1626 ਫੇਸ-10 ਸੈਕਟਰ-64 ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 138 ਮਿਤੀ 01-11-2025 ਅ/ਧ 331, 305 ਬੀ ਐਨ ਐਸ, ਥਾਣਾ ਫੇਸ-11, ਜ਼ਿਲ੍ਹਾ, ਐਸ.ਏ.ਐਸ. ਨਗਰ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਿਤੀ 31-10-2025 ਨੂੰ ਆਪਣੇ ਘਰ ਨੂੰ ਤਾਲ਼ਾ ਲਗਾਕੇ ਆਪਣੇ ਭਤੀਜੇ ਦੇ ਵਿਆਹ ਤੇ ਐਰੋਸਿਟੀ ਮੋਹਾਲ਼ੀ ਵਿਖੇ ਚਲਾ ਗਿਆ ਸੀ। ਜਦੋਂ ਵਕਤ ਕਰੀਬ 02:50 ਤੜਕਸਾਰ, ਉਹ ਆਪਣੇ ਪਰਿਵਾਰ ਸਮੇਤ ਘਰ ਆਇਆ ਤਾਂ ਉਸਨੇ ਦੇਖਿਆ ਕਿ ਘਰ ਦੇ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਸੀ, ਲੱਕੜ ਦੀ ਅਲਮਾਰੀ ਦੇ 02 ਲੌਕਰ ਤੋੜੇ ਹੋਏ ਸਨ ਅਤੇ ਸਾਰੇ ਕਮਰਿਆਂ ਦਾ ਸਮਾਨ ਖਿਲਰਿਆ ਪਿਆ ਸੀ। ਲੌਕਰਾਂ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਚੁੱਕੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













