ਭਾਗੂ ਰੋਡ ਨੂੰ ਚੋੜੀ ਕਰਨ ਦਾ ਮਾਮਲਾ; ਭਾਜਪਾ ਆਗੂ ਰਾਜ ਗਰਗ ਨੰਬਰਦਾਰ ਨੇ ਪ੍ਰਭਾਵਿਤ ਦੁਕਾਨਦਾਰਾਂ ਲਈ ਮੰਗਿਆ ਮੁਆਵਜ਼ਾ

Date:

spot_img

Bathinda News: ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਸ਼ਹਿਰ ਦੀ ਭਾਗੂ ਰੋਡ ਨੂੰ ਚੋੜਾ ਕਰਨ ਦੀ ਚੱਲ ਰਹੀ ਪ੍ਰਕ੍ਰਿਆ ਦੌਰਾਨ ਇੱਥੇ ਦੁਕਾਨਾਂ ਤੇ ਮਕਾਨਾਂ ਨੂੰ ਢਾਹੁਣ ਦਾ ਕੰਮ ਵੀ ਜਾਰੀ ਹੈ। ਪੀੜਤ ਦੁਕਾਨਦਾਰਾਂ ਤੇ ਮਕਾਨ ਮਾਲਕਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਭਾਜਪਾ ਦੇ ਸੂਬਾ ਸਕੱਤਰ ਰਾਜ ਗਰਗ ਨੰਬਰਦਾਰ ਨੇ ਸਰਕਾਰ ਕੋਲੋਂ ਇੰਨ੍ਹਾਂ ਨੂੰ ਮੁਆਵਾਜ਼ਾ ਦੇਣ ਦੀ ਮੰਗ ਕੀਤੀ ਹੈ। ਇੱਥੈ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਦੇ ਹਾਮੀ ਹਨ ਪ੍ਰੰਤੂ ਲੋਕਾਂ ਨੂੰ ਉਜ਼ਾੜੇ ਦਾ ਮੁਆਵਜ਼ਾ ਦੇਣਾ ਉਨ੍ਹਾਂ ਦਾ ਕਾਨੂੰਨੀ ਹੱਕ ਹੈ।

ਇਹ ਵੀ ਪੜ੍ਹੋ Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ

ਸ਼੍ਰੀ ਨੰਬਰਦਾਰ ਨੇ ਅੱਗੇ ਕਿਹਾ ਕਿ ਰਜਿੰਦਰਾ ਕਾਲਜ਼ ਤੋਂ ਲੈ ਕੇ ਬੀਡੀਏ ਦਫ਼ਤਰ ਤੱਕ ਪੁੱਜਣ ਵਾਲੀ ਇਸ ਸੜਕ ਉੱਪਰ ਦਰਜ਼ਨਾਂ ਉਸਾਰੀਆਂ ਢਾਹਿਆ ਗਿਆ। ਸਾਲ 2022 ਵਿਚ ਬਠਿੰਡਾ ਸ਼ਹਿਰੀ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਚੁੱਕੇ ਰਾਜ ਗਰਗ ਨੰਬਰਦਾਰ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ, ਜਿੰਨ੍ਹਾਂ ਦੁਕਾਨਦਾਰਾਂ ਕੋਲ ਜਗ੍ਹਾਂ ਦੀ ਮਾਲਕੀ ਹੈ, ਉਨ੍ਹਾਂ ਨੂੰ ਇਹ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸਤੋਂ ਇਲਾਵਾ ਉਜ਼ਾੜੇ ਤੋਂ ਪਹਿਲਾਂ ਇੰਨ੍ਹਾਂ ਦੁਕਾਨਦਾਰਾਂ ਨੂੰ ਕੋਈ ਬਦਲਵੇਂ ਪ੍ਰਬੰਧ ਕਰਕੇ ਵੀ ਦੇਣੇ ਚਾਹੀਦੇ ਹਨ ਤਾਂ ਕਿ ਉਹ ਆਪਣਾ ਰੋਜ਼ਗਾਰ ਚੱਲਦਾ ਰੱਖ ਸਕਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img

Share post:

Popular

More like this
Related

Punjab Government ਵੱਲੋਂ ਕੰਮ-ਕਾਜੀ ਔਰਤਾਂ ਲਈ ਰਾਜ ਵਿੱਚ ਪੰਜ ਵਰਕਿੰਗ ਵਿਮੈਨ ਹੋਸਟਲ ਨਿਰਮਾਣ ਅਧੀਨ: ਡਾ. ਬਲਜੀਤ ਕੌਰ

👉ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਮੋਹਾਲੀ ਵਿਖੇ 70...