New Delhi News: Kapil Sharma’s KAP’s Cafe firing case, ਪਿਛਲੇ ਮਹੀਨਿਅ ਦੌਰਾਨ ਦੇਸ ਦੇ ਉੱਘੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਵੈਨਕੁਵਰ ‘ਚ ਸਥਿਤ ਕੇਪਸ ਕੈਫੇ ਉੱਪਰ ਹੋਈ ਗੋਲੀਬਾਰੀ ਦੇ ਮੁੱਖ ਸ਼ੂਟਰ ਪੰਜਾਬ ਨਾਲ ਸਬੰਧਤ ਨਿਕਲੇ ਹਨ। ਇਸ ਮਾਮਲੇ ਵਿਚ ਕੁੱਝ ਦਿਨ ਪਹਿਲਾਂ ਦਿੱਲੀ ਪੁਲਿਸ ਵੱਲੋਂ ਇਸ ਕਾਂਡ ਦੇ ਇੱਕ ਮੁਲਜਮ ਬੰਧੂ ਮਾਨ ਸਿੰਘ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਸੀ। ਉਸਨੇ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ।ਇਸਤੋਂ ਬਾਅਦ ਹੁਣ ਕੈਨੇਡੀਅਨ ਪੁਲਿਸ ਨੇ ਦੋ ਸ਼ੂਟਰਾਂ,ਜਿੰਨ੍ਹਾਂ ਦੇ ਨਾਮ ਸ਼ੈਰੀ ਅਤੇ ਦਿਲਜੋਤ ਦੱਸੇ ਜਾ ਰਹੇ ਹਨ,ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
ਇਹ ਵੀ ਪੜ੍ਹੋ Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ
ਮੁਢਲੀ ਜਾਂਚ ਮੁਤਾਬਕ ਇਹ ਦੋਵੇਂ ਮੁਲਜ਼ਮ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ। ਜਾਂਚ ਏਜੰਸੀਆਂ ਦੇ ਦਾਅਵੇ ਅਨੁਸਾਰ ਇਸ ਘਟਨਾ ਨਾਲ ਜੁੜੇ ਵਿਅਕਤੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਹੋਏ ਹਨ। ਲਗਾਤਾਰ ਹੋ ਰਹੇ ਖੁਲਾਸਿਆਂ ਤੋਂ ਬਾਅਦ, ਕੈਨੇਡੀਅਨ ਅਤੇ ਭਾਰਤੀ ਏਜੰਸੀਆਂ ਨੇ ਸ਼ੱਕੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਪੁਲਿਸ ਨੂੰ ਹੁਣ ਉਮੀਦ ਹੈ ਕਿ ਤਸਵੀਰਾਂ ਜਾਰੀ ਹੋਣ ਨਾਲ ਜਲਦੀ ਗ੍ਰਿਫ਼ਤਾਰੀ ਹੋਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





