Firozpur News: Police arrest gangster-turned-social worker Gurpreet Sekhon;ਬੀਤੇ ਕੱਲ ਫ਼ਿਰੋਜਪੁਰ ਜ਼ਿਲ੍ਹੇ ਦੇ ਥਾਣਾ ਕੁਲਗੁੜੀ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਾਈ ਸੁਕਿਊਰਟੀ ਵਾਲੀ ਨਾਭਾ ਜੇਲ੍ਹ ਬ੍ਰੇਕ ਕਾਂਡ 2016 ਦੇ ਮੁੱਖ ਸੂਤਰਧਾਰ ਰਹੇ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋ ਨੂੰ ਅੱਜ ਰਿਹਾਅ ਕੀਤਾ ਜਾ ਸਕਦਾ। ਸੇਖੋ ਹੁਣ ਜਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ ਅਤੇ ਪਿਛਲੇ ਕੁੱਝ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਵਿਚਰ ਰਿਹਾ। 14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉਸਦੀ ਪਤਨੀ ਤੇ ਹੋਰ ਰਿਸ਼ਤੇਦਾਰ ਚੋਣ ਲੜ ਰਹੇ ਸਨ ਤੇ ਸੇਖੋਂ ਉਨ੍ਹਾਂ ਦੇ ਲਈ ਚੋਣ ਪ੍ਰਚਾਰ ਕਰ ਰਿਹਾ ਸੀ।ਪ੍ਰੰਤੂ ਵੀਰਵਾਰ ਦੀ ਦੇਰ ਰਾਤ ਸੇਖੋਂ ਨੂੰ ਚੋਣ ਪ੍ਰਚਾਰ ਤੋਂ ਮੁੜਦੇ ਹੀ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ Ex MLA ਦੇ ਸਾਬਕਾ ਭਤੀਜੇ ਦਾ ਕ+ਤ+ਲ; ਇਸ ਪਾਰਟੀ ਦੇ ਯੂਥ ਆਗੂ ‘ਤੇ ਲੱਗੇ ਦੋਸ਼
ਜਿਸਤੋਂ ਬਾਅਦ ਉਸਦੇ ਸਮਰਥਕਾਂ ਵਿਚ ਰੋਸ਼ ਦੇਖਣ ਨੂੰ ਮਿਲਿਆ ਸੀ ਤੇ ਬੀਤੇ ਕੱਲ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਮਰਥਕਾਂ ਨੇ ਥਾਣਾ ਕੁਲਗੁੜੀ ਦੇ ਸਾਹਮਣੇ ਰੋਸ਼ ਪ੍ਰਦਰਸ਼ਨ ਵੀ ਕੀਤਾ ਸੀ। ਇਸ ਦੌਰਾਨ ਸੇਖੋ ਦੀ ਮਾਤਾ ਕੁਲਬੀਰ ਕੌਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਦਾਈਰ ਕਰਕੇ ਆਪਣੇ ਪੁੱਤ ਨੂੰ ਜਬਰੀ ਥਾਣੇ ਡੱਕਣ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਉਸਨੂੰ ਤੁਰੰਤ ਜਮਾਨਤ ‘ਤੇ ਛੱਡਣ ਦੇ ਹੁਕਮ ਦਿੱਤੇ ਸਨ। ਪ੍ਰੰਤੂ ਦੇਰ ਰਾਤ ਹੋਣ ਕਾਰਨ ਇਹ ਜਮਾਨਤ ਦੇ ਬਾਂਡ ਨਹੀਂ ਭਰੇ ਜਾ ਸਕੇ ਤੇ ਅੱਜ ਇਹ ਡੀਸੀ ਦਫ਼ਤਰ ਦਿੱਤੇ ਜਾਣਗੇ, ਜਿਸਤੋਂ ਬਾਅਦ ਉਸਨੂੰ ਨਾਭਾ ਜੇਲ੍ਹ ਵਿਚੋਂ ਰਿਹਾਅ ਕੀਤਾ ਜਾ ਸਕਦਾ। ਵੱਡੀ ਗੱਲ ਇਹ ਹੈ ਕਿ ਫ਼ਿਰੋਜਪੁਰ ਦਿਹਾਤੀ ਹਲਕੇ ਤੋਂ ਸੇਖੋ ਗਰੁੱਪ ਵੱਲੋਂ ਚੋਣ ਲੜ ਰਹੇ ਮਨਦੀਪ ਕੌਰ ਸੇਖੋ ਤੇ ਕੁਲਜੀਤ ਕੌਰ ਸੇਖੋ ਦੀ ਹਿਮਾਇਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













